ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਤ
Friday, Apr 05, 2019 - 04:20 AM (IST)
ਹੁਸ਼ਿਆਰਪੁਰ (ਝਾਵਰ)-ਕੇ. ਐੱਮ. ਐੱਸ. ਕਾਲਜ ਦੇ 34 ਵਿਦਿਆਰਥੀਆਂ ਨੂੰ ਯਾਦ ਚਿੰਨ੍ਹ ਦੇ ਕੇ ਡਾ: ਬਲਕਾਰ ਸਿੰਘ ਡਾਇਰੈਕਟਰ ਅਕੈਡਮਿਕ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਡਾ: ਸੁਨੀਲ ਬਾਘ ਪ੍ਰਿੰਸੀਪਲ ਐੱਮ. ਜੀ. ਐੱਮ. ਕਾਲਜ ਆਫ ਇੰਜੀਨੀਅਰਿੰਗ ਐੱਡ ਟੈਕਨਾਲੋਜੀ ਨੋਇਡਾ, ਸਾਬਕ ਕੈਬਨਿਟ ਮੰਤਰੀ ਤੀਕਸ਼ਨ ਸੂਦ ਤੇ ਚੌ: ਕੁਮਾਰ ਸੈਣੀ ਚੇਅਰਮੈਨ ਕੇ. ਐੱਮ. ਐੱਸ. ਕਾਲਜ ਵੱਲੋਂ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਭਰ ਵਿਚੋਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੀ ਅਨੀਤਾ ਰਾਣੀ ਸਪੁੱਤਰੀ ਹਰਮੇਸ਼ ਲਾਲ ਬੀ.ਸੀ.ਏ. ਅਤੇ ਦੂਸਰੇ ਸਥਾਨ ’ਤੇ ਰਹਿਣ ਵਾਲੀ ਕੋਮਲ ਸਪੁੱਤਰੀ ਜਗੀਰ ਸਿੰਘ ਬੀ. ਐੱਸ. ਸੀ. ਖੇਤੀਬਾਡ਼ੀ ਵਿਭਾਗ ਨੂੰ ਤਾੜੀਆਂ ਦੀ ਗੂੰਜ ਵਿਚ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੈਰਿਟ ਲਿਸਟ ਵਿਚ ਆਈ. ਟੀ. ਵਿਭਾਗ ਦੇ 19 ਵਿਦਿਆਰਥੀ, ਕਾਮਰਸ ਵਿਭਾਗ ਦੇ 8 ਅਤੇ ਖੇਤੀਬਾਡ਼ੀ ਵਿਭਾਗ ਦੇ 7 ਵਿਦਿਆਰਥੀ ਸ਼ਾਮਲ ਸਨ। ਇਸ ਮੌਕੇ ਪ੍ਰਿੰਸੀਪਲ ਡਾ: ਸ਼ਬਨਮ ਕੌਰ, ਐੱਚ. ਓ. ਡੀ. ਰਾਜੇਸ਼ ਕੁਮਾਰ, ਸਤਵੰਤ ਕੌਰ, ਦੀਪਕ ਸ਼ਰਮਾ, ਪ੍ਰੇਮ ਲਤਾ ਆਦਿ ਹਾਜ਼ਰ ਸਨ।4ਐਚ.ਐਸ.ਪੀ.ਐਚ.ਝਾਵਰ-6
