ਮਰਨ ਉਪਰੰਤ ਰੌਸ਼ਨੀ ਪ੍ਰਦਾਨ ਕਰਨਗੀਆਂ ਚਾਨਣ ਸਿੰਘ ਦੀਆਂ ਅੱਖਾਂ

Tuesday, Mar 26, 2019 - 04:45 AM (IST)

ਮਰਨ ਉਪਰੰਤ ਰੌਸ਼ਨੀ ਪ੍ਰਦਾਨ ਕਰਨਗੀਆਂ ਚਾਨਣ ਸਿੰਘ ਦੀਆਂ ਅੱਖਾਂ
ਹੁਸ਼ਿਆਰਪੁਰ (ਪੰਡਿਤ, ਮੋਮੀ)-ਜ਼ਿਲਾ ਨੇਤਰਦਾਨ ਐਸੋਸੀੲੇਸ਼ਨ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਬਹਾਦਰ ਸਿੰਘ ਸੁਨੇਤ ਤੇ ਸਕੱਤਰ ਜਸਵੀਰ ਸਿੰਘ ਤੇ ਸਮੂਹ ਐਸੋਸੀਏਸ਼ਨ ਵੱਲੋਂ ਮਰਨ ਉਪਰੰਤ ਅੱਖਾਂ ਦਾਨ, ਸਰੀਰ ਦਾਨ ਕੀਤੇ ਜਾ ਰਹੇ ਹਨ, ਨੇਤਰਦਾਰਨ ਸਭ ਤੋਂ ਮਹਾਂਦਾਨ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਡਾ. ਕੇਵਲ ਸਿੰਘ ਤੇ ਆਈ ਡੋਨਰ ਬਰਿੰਦਰ ਸਿੰਘ ਮਸੀਤੀ ਦੀ ਅਗਵਾਈ ’ਚ ਪਿੰਡ ਢੱਟਾ ਵਿਖੇ ਚਾਨਣ ਸਿੰਘ ਦੇ ਸਵਰਗਵਾਸ ਹੋਣ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਚਾਨਣ ਸਿੰਘ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਜਿਹਡ਼ੀਆਂ ਕਿ ਐਸੋਸੀਏਸ਼ਨ ਵੱਲੋਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਭੇਜੀਆਂ ਜਾ ਚੁੱਕੀਆਂ ਹਨ ਜੋ ਨੇਤਰਹੀਣ ਵਿਅਕਤੀਆਂ ਨੂੰ ਅੱਖਾਂ ਦੀ ਰੌਸ਼ਨੀ ਪ੍ਰਦਾਨ ਕਰਨਗੀਆਂ। ਇਸ ਮੌਕੇ ਸੁਖਵਿੰਦਰ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ, ਮਹਿੰਗਾ ਸਿੰਘ, ਲਖਵੀਰ ਕੌਰ, ਕੇਵਲ ਸਿੰਘ ਆਦਿ ਹਾਜ਼ਰ ਸਨ।

Related News