1 ਲੱਖ 59 ਹਜ਼ਾਰ ਐੱਮ. ਐੱਲ. ਸ਼ਰਾਬ ਸਮੇਤ 1 ਕਾਬੂ

Tuesday, Mar 26, 2019 - 04:44 AM (IST)

1 ਲੱਖ 59 ਹਜ਼ਾਰ ਐੱਮ. ਐੱਲ. ਸ਼ਰਾਬ ਸਮੇਤ 1 ਕਾਬੂ
ਹੁਸ਼ਿਆਰਪੁਰ (ਗੁਰਮੀਤ)-ਜ਼ਿਲਾ ਪੁਲਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਜੇਜੋਂ ਪੁਲਸ ਚੌਕੀ ਨੇ 212 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਸ ਚੌਕੀ ਜੇਜੋਂ ਦੇ ਇੰਚਾਰਜ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਸਮੇਤ ਪੁਲਸ ਪਾਰਟੀ ਨੇ ਲਲਵਾਨ ਰੋਡ ’ਤੇ ਬਣੇ ਇਕ ਕਮਰੇ ਵਿਚ ਛਾਪੇਮਾਰੀ ਕਰ ਕੇ ਪਿੰਡ ਖੰਨੀ ਦੇ ਇਕ ਵਿਅਕਤੀ ਕੋਲੋਂ ਇਕ ਲੱਖ 59 ਹਜ਼ਾਰ ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਉਕਤ ਵਿਅਕਤੀ ਨੇ ਆਪਣੀ ਪਛਾਣ ਨੰਦ ਲਾਲ ਪੁੱਤਰ ਪਿਆਰਾ ਲਾਲ ਵਾਸੀ ਖੰਨੀ ਥਾਣਾ ਚੱਬੇਵਾਲ ਦੱਸੀ। ਥਾਣਾ ਪੁਲਸ ਨੇ ਦੋਸ਼ੀ ਖਿਲਾਫ 61-1-14 ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ।

Related News