ਸਫ਼ਾਈ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ
Tuesday, Mar 26, 2019 - 04:44 AM (IST)

ਹੁਸ਼ਿਆਰਪੁਰ (ਮੋਮੀ)-ਜ਼ਿਲੇ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਤਹਿਤ ਪਿੰਡ ਝਾਵਾਂ ਵਿਖੇ ਜਾਗਰੂਕਤਾ ਮੁਹਿੰਮ ਚਲਾਈ ਗਈ। ਗੁਰਦੁਆਰਾ ਹਰਸਰ ਸਾਹਿਬ ਦੇ ਚੌਗਿਰਦੇ ’ਚ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾਗਰੂਕਤਾ ਪ੍ਰੋਗਰਾਮ ’ਚ ਸਮਾਜ ਸੇਵੀ ਹਰਜਿੰਦਰ ਸਿੰਘ ਤੇ ਸਫ਼ਾਈ ਮੁਹਿੰਮ ਸਬੰਧੀ ਸੁਨੇਹਾ ਦੇਣ ਵਾਲੇ ਮਾ. ਬਲਵੀਰ ਸਿੰਘ ਸੰਧਰਾ ਸੋਢੀਆਂ ਨੇ ਹਾਜ਼ਰ ਪਿੰਡ ਵਾਸੀਆਂ ਨੂੰ ਦੱਸਿਆ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ ਆਪਣੇ ਚੌਗਿਰਦੇ ਦੀ ਸਫ਼ਾਈ ਵੀ ਕਰੀਏ, ਕਿਉਂਕਿ ਸਾਫ਼ ਸੁਥਰਾ ਚੌਗਿਰਦਾ ਜਿੱਥੇ ਦੇਖਣ ਨੂੰ ਵਧੀਆ ਲੱਗਦਾ ਹੈ ਉੱਥੇ ਹੀ ਸਾਡੇ ਵਾਤਾਵਰਣ ਨੂੰ ਸ਼ੁੱਧ ਰੱਖਦਾ ਹੈ ਜੋ ਕਿ ਸਾਡੀ ਸਿਹਤ ਲਈ ਵੀ ਲਾਹੇਵੰਦ ਹੈ। ਇਸ ਮੌਕੇ ਜਥੇ. ਰਣਜੀਤ ਸਿੰਘ ਤੇ ਸੁਖਦੇਵ ਸਿੰਘ ਨੇ ਵੀ ਪਿੰਡ ਵਾਸੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਪਹੁੰਚੀਆਂ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਜਸਪ੍ਰੀਤ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ, ਸੰਗਤਾਰ ਸਿੰਘ, ਨਿਰੰਜਣ ਸਿੰਘ, ਅਮਰਜੋਤ ਸਿੰਘ, ਪ੍ਰਦੀਪ ਸਿੰਘ, ਨਰਿੰਦਰ ਸਿੰਘ, ਪਰਮਜੀਤ ਕੌਰ, ਸੁਰਿੰਦਰ ਕੌਰ, ਸਤਵਿੰਦਰ ਕੌਰ, ਤਰਸੇਮ ਸਿੰਘ ਚੀਮਾ, ਜਸਵੰਤ ਸਿੰਘ, ਨੱਥਾ ਸਿੰਘ, ਧਰਮ ਸਿੰਘ, ਜਗੀਰ ਕੌਰ, ਤਰਸੇਮ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।