ਹੋਲੇ ਮਹੱਲੇ ਸਬੰਧੀ ਸਮਾਗਮ ਭਲਕੇ : ਬਾਬਾ ਬੇਦੀ

Wednesday, Mar 20, 2019 - 03:39 AM (IST)

ਹੋਲੇ ਮਹੱਲੇ ਸਬੰਧੀ ਸਮਾਗਮ ਭਲਕੇ : ਬਾਬਾ ਬੇਦੀ
ਹੁਸ਼ਿਆਰਪੁਰ (ਮੋਮੀ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਸ੍ਰੀਚੰਦ ਜੀ ਟਾਂਡਾ ਮਿਆਣੀ ਰੋਡ ਨਜ਼ਦੀਕ ਖਾਲਸਾ ਪੰਥ ਦੀ ਸ਼ਾਨ ਦਾ ਪ੍ਰਤੀਕ ਹੋਲਾ ਮਹੱਲਾ ਦੇ ਸਬੰਧ ’ਚ ਇਕ ਦਿਨਾ ਸਮਾਗਮ 21 ਮਾਰਚ ਨੂੰ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਪ੍ਰਧਾਨ ਨਾਜ਼ਰ ਸਿੰਘ ਨੇ ਦੱਸਿਆ ਕਿ ਅਸਥਾਨ ਦੇ ਮੁੱਖ ਪ੍ਰਬੰਧਕ ਬਾਬਾ ਸੁਖਦੇਵ ਸਿੰਘ ਬੇਦੀ ਦੀ ਅਗਵਾਈ ਹੇਠ ਹੋ ਰਹੇ ਸਮਾਗਮ ਦੌਰਾਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਤਰਸੇਮ ਸਿੰਘ ਅੰਮ੍ਰਿਤਸਰ ਤੇ ਹੋਰ ਕੀਰਤਨੀ ਜਥੇ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਦਿਆਂ ਗੁਰੂ ਚਰਨਾਂ ਨਾਲ ਜੋਡ਼ਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਸਬੰਧੀ ਸ੍ਰੀ ਅਖੰਡ ਪਾਠ ਜੀ 19 ਮਾਰਚ ਤੋਂ ਆਰੰਭ ਕੀਤੇ ਗਏ ਹਨ। ਇਸ ਮੌਕੇ ਡਾ. ਸੁਖਵਿੰਦਰ ਸਿੰਘ, ਹੈੱਡ ਗ੍ਰੰਥੀ ਮੰਗਲ ਸਿੰਘ, ਲਖਬੀਰ ਸਿੰਘ ਗਿੱਲ, ਯੁਧਵੀਰ ਸਿੰਘ ਆਦਿ ਹਾਜ਼ਰ ਸਨ।

Related News