ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਸਜਾਈ
Tuesday, Mar 12, 2019 - 04:35 AM (IST)
ਹੁਸ਼ਿਆਰਪੁਰ (ਬਹਾਦਰ ਖਾਨ)-ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਪਿੰਡ ਕੋਟ ਫਤੂਹੀ ਤੋਂ ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਹਵਨ ਕਰਵਾਇਆ ਗਿਆ। ਪੂਜਾ ਅਰਚਨਾ ਉਪਰੰਤ ਸ਼ਿਵ ਵਿਆਹ ਸਬੰਧੀ ਜਾਗੋ ਕੱਢੀ ਗਈ, ਜਿਸ ਵਿਚ ਵੱਖ-ਵੱਖ ਝਾਕੀਆਂ ਸਜਾਈਆਂ ਗਈਆਂ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਪਿੰਡ ਦੀ ਪਰਿਕਰਮਾ ਕਰਦੀ ਹੋਈ ਵਾਲਮੀਕਿ ਮੰਦਰ, ਅੱਡਾ ਕੋਟ ਫਤੂਹੀ ਵਿਖੇ ਪਹੰਚੀ। ਵੱਖ-ਵੱਖ ਥਾਵਾਂ ’ਤੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਗਤ ਹਰਮੇਸ਼ ਲਾਲ, ਬਲਵੀਰ ਸਿੰਘ ਗਗਨ, ਮਨਜੀਤ ਸਿੰਘ ਜੀਤਾ, ਪਰਮਜੀਤ ਸਿੰਘ, ਦਲਵੀਰ ਸਿੰਘ, ਪਰਮਜੋਤ, ਬਲਜੀਤ ਸਿੰਘ, ਹਰਕਮਲ, ਗੁਰਪ੍ਰੀਤ ਸਿੰਘ, ਪੰਚ ਦਰਸ਼ਨਾ ਦੇਵੀ ਆਦਿ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
