ਅੰਤਰਰਾਸ਼ਟਰੀ ਬਾਲਡ਼ੀ ਦਿਵਸ ਮਨਾਇਆ
Monday, Feb 18, 2019 - 04:37 AM (IST)

ਹੁਸ਼ਿਆਰਪੁਰ (ਝਾਵਰ)-ਬਲਾਕ ਦਸੂਹਾ ’ਚ ਪੈਂਦੇ ਪਿੰਡ ਛਾਂਗਲਾ ਵਿਖੇ ਸੀ.ਡੀ.ਪੀ.ਓ. ਤਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੁਪਰਵਾਈਜ਼ਰ ਜਸਵੀਰ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਬਾਲਡ਼ੀ ਦਿਵਸ ਮਨਾਇਆ ਗਿਆ। ਇਸ ਮੌਕੇ ਨਵ-ਜੰਮੀਆਂ ਬੱਚੀਆਂ ਨੂੰ ਕੱਪੜੇ ਦਿੱਤੇ ਗਏ ਅਤੇ ਬਾਲਡ਼ੀ ਦੇ ਜਨਮ ਦਿਨ ਸਬੰਧੀ ਕੇਕ ਵੀ ਕੱਟਿਆ ਗਿਆ। ਇਸ ਮੌਕੇ ਸੁਖਵੰਤ ਕੌਰ, ਪਰਵੀਨ ਕੌਰ, ਹਰਮਹਿੰਦਰ ਕੌਰ, ਬਾਬਾ ਜਸਵਿੰਦਰ ਕੌਰ, ਵੀਨਾ ਰਾਣੀ, ਸੁਮਨ ਰਾਣੀ, ਪ੍ਰਮਿੰਦਰ ਕੌਰ ਛਾਂਗਲਾਂ, ਪਰਮਿੰਦਰ ਕੌਰ ਸ਼ਾਹੀ, ਅਮਰੀਕ ਕੌਰ, ਕੁਲਵੰਤ ਕੌਰ, ਨਵਪ੍ਰੀਤ ਕੌਰ ਮਾਂਗਟ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਹਾਜ਼ਰ ਸਨ।17ਐਚ.ਐਸ.ਪੀ.ਐਚ ਝਾਵਰ11