ਅਕਾਲ ਅਕੈਡਮੀ ਮਾਇਓਪੱਟੀ ਵਿਖੇ ਸਾਲਾਨਾ ਸਮਾਗਮ

02/18/2019 4:37:13 AM

ਹੁਸ਼ਿਆਰਪੁਰ (ਜਸਵਿੰਦਰਜੀਤ)-ਅਕਾਲ ਅਕੈਡਮੀ ਮਾਇਓਪੱਟੀ ਵਿਖੇ ਬੱਚਿਆਂ ਵਿਚ ਵਿੱਲਖਣ ਪ੍ਰਤਿਭਾ ਉਜਾਗਰ ਕਰਨ ਅਤੇ ਖੋਜ ਕਾਰਜਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਪ੍ਰਿੰ. ਸ਼ਸ਼ੀ ਬਾਲਾ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵੱਜੋਂ ਗੁਰਦੀਪ ਸਿੰਘ ਸੱਗੂ ਵਧੀਕ ਜ਼ੋਨਲ ਡਾਇਰੈਕਟਰ, ਵਿਸ਼ੇਸ਼ ਮਹਿਮਾਨ ਵੱਜੋਂ ਗੁਰਨਾਮ ਸਿੰਘ ਰਸੂਲਪੁਰੀ ਪ੍ਰਿੰਸੀਪਲ ਸੰਤ ਬਾਬਾ ਦਲੀਪ ਸਿੰਘ ਖਾਲਸਾ ਕਾਲਜ ਡੁਮੇਲੀ, ਡਿਪਟੀ ਡਾਇਰੈਕਟਰ ਸੁਖਵਿੰਦਰ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਮੱਖਣਗਡ਼੍ਹ, ਪ੍ਰਿੰਸੀਪਲ ਅਕਾਲ ਅਕੈਡਮੀ ਚੱਕ ਮੰਡੇਰ, ਪ੍ਰਿੰਸੀਪਲ ਅਕਾਲ ਅਕੈਡਮੀ ਚਾਹਲ ਕਲਾਂ, ਪ੍ਰਿੰਸੀਪਲ ਅਕਾਲ ਅਕੈਡਮੀ ਗੋਬਿੰਦਪੁਰ, ਪ੍ਰਿੰਸੀਪਲ ਅਕਾਲ ਅਕੈਡਮੀ ਰਾਮਪੁਰ ਸੁੰਨਡ਼ਾ ਨੇ ਸ਼ਿਰਕਤ ਕੀਤੀ। ਇਸ ਮੌਕੇ ਅਕੈਡਮੀ ਦੇ ਸਿੱਖਿਆਰਥੀਆਂ ਨੇ ਸ਼ਬਦ ਗਾਇਨ ਪੇਸ਼ ਕੀਤਾ। ਇਸ ਤੋਂ ਇਲਾਵਾ ਸਕਿੱਟ, ਇਕਾਂਗੀ ਅਤੇ ਵੈਲਕਮ ਸੌਂਗ ਆਦਿ ਆਈਟਮਾਂ ਦੀ ਪੇਸ਼ਕਾਰੀ ਕੀਤੀ ਗਈ। ਮੰਚ ਸੰਚਾਲਨ ਕਰਦਿਆਂ ਮੈਡਮ ਅਮਰਦੀਪ ਕੌਰ ਤੇ ਮੈਡਮ ਨਵਜੋਤ ਕੌਰ ਨੇ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਅਹਿਮ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸ਼ਸ਼ੀ ਬਾਲਾ ਨੇ ਮੁੱਖ ਮਹਿਮਾਨ, ਮਾਪਿਆਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਅਕੈਡਮੀ ਵੱਲੋਂ ਸੰਤ ਬਾਬਾ ਇਕਬਾਲ ਸਿੰਘ ਦੇ ਉੱਚ ਕੋਟੀ ਦੀ ਸੰਸਾਰਕ ਵਿੱਦਿਆ ਦੇ ਨਾਲ-ਨਾਲ ਅਧਿਆਤਮਕ ਵਿੱਦਿਆ ਵਿਚ ਵੀ ਬੱਚਿਆਂ ਨੂੰ ਪ੍ਰਪੱਕ ਕਰਦਿਆਂ ਬਹੁਮੁਖੀ ਸ਼ਖਸੀਅਤ ਦੀ ਸਿਰਜਣਾ ਕਰਨ ਦੇ ਮਿਸ਼ਨ ਨੂੰ ਕਾਮਯਾਬ ਕਰਨ ਦੀ ਦਿਸ਼ਾ ਵਿਚ ਪੂਰੀ ਤਰ੍ਹਾਂ ਸਮਰਪਣ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਤੇ ਸਟਾਫ ਵੱਲੋਂ ਤਿਆਰ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨਾਲ ਸਬੰਧਿਤ ਝਾਕੀਆਂ ਦਰਸ਼ਕਾਂ ਦੇ ਆਕਰਸ਼ਣ ਦਾ ਵਿਸ਼ੇਸ਼ ਕੇਂਦਰ ਬਣੀਆਂ। ਇਸ ਮੌਕੇ ਰੂਪ ਕਮਲ, ਦਵਿੰਦਰਪਾਲ ਸਿੰਘ, ਅਮਨਦੀਪ ਕੌਰ, ਸ਼ਸ਼ੀ, ਸਾਹਿਲ ਸੈਣੀ ਤੋਂ ਇਲਾਵਾ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ। 17 ਐਚ ਐਸ ਪੀ ਜਸਵਿੰਦਰ4 ਸਮਾਗਮ ਦੌਰਾਨ ਪੇਸ਼ਕਾਰੀ ਕਰਦੇ ਵਿਦਿਆਰਥੀ। (ਜਸਵਿੰਦਰਜੀਤ)

Related News