ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਸ਼੍ਰੀਮਦ ਭਾਗਵਤ ਕਥਾ ਸਪਤਾਹ ਆਰੰਭ
Wednesday, Jan 30, 2019 - 10:21 AM (IST)

ਹੁਸ਼ਿਆਰਪੁਰ (ਮੁੱਗੋਵਾਲ)-ਮਾਹਿਲਪੁਰ-ਜੇਜੋਂ ਮੁੱਖ ਮਾਰਗ ’ਤੇ ਸਥਿਤ ਮਾਤਾ ਕਲਿਆਣੀ ਮੰਦਰ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਕਲਿਆਣੀ ਵੈੱਲਫੇਅਰ ਸੋਸਾਇਟੀ ਖੰਨੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀਮਦ ਭਾਗਵਤ ਸਪਤਾਹ ਕਥਾ ਆਰੰਭ ਕੀਤੀ ਗਈ। ਇਸ ਤੋਂ ਬਾਅਦ ਕਥਾਵਾਚਕ ਅਤੁਲ ਕ੍ਰਿਸ਼ਨ ਸ਼ਾਸਤਰੀ ਪਠਾਨਕੋਟ ਵਾਲਿਆਂ ਨੇ ਧਾਰਮਕ ਪ੍ਰਵਚਨ ਕਰਦਿਆਂ ਕਿਹਾ ਕਿ ਸਤਿਸੰਗ ਵਿਚ ਆ ਕੇ ਮਨ ਦੀ ਇਕਾਗਰਤਾ ਪ੍ਰਾਪਤ ਹੁੰਦੀ ਹੈ, ਜੋ ਸਾਨੂੰ ਧਾਰਮਕ ਤੇ ਸਮਾਜ ਭਲਾਈ ਦੇ ਕਾਰਜ ਕਰਨ ਵੱਲ ਪ੍ਰੇਰਿਤ ਕਰਦੀ ਹੈ। ਕਮੇਟੀ ਪ੍ਰਧਾਨ ਤਿਲਕ ਰਾਜ ਖੰਨੀ ਨੇ ਦੱਸਿਆ ਕਿ 3 ਫਰਵਰੀ ਤੱਕ ਰੋਜ਼ਾਨਾ 11 ਤੋਂ 3 ਵਜੇ ਤੱਕ ਕਥਾਵਾਚਕ ਅਤੁਲ ਕ੍ਰਿਸ਼ਨ ਸ਼ਾਸਤਰੀ ਧਾਰਮਕ ਪ੍ਰਵਚਨਾਂ ਨਾਲ ਸੰਗਤਾਂ ਨੂੰ ਮਹਾਮਾਈ ਦੀ ਭਗਤੀ ਦੇ ਰੰਗ ਵਿਚ ਰੰਗਣਗੇ। 2 ਫਰਵਰੀ ਨੂੰ ਆਰਥਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ 3 ਫਰਵਰੀ ਨੂੰ ਸ਼੍ਰੀਮਦ ਭਾਗਵਤ ਕਥਾ ਦੇ ਭੋਗ ਪਾਏ ਜਾਣਗੇ ਅਤੇ ਭੰਡਾਰਾ ਹੋਵੇਗਾ, ਜਿਸ ਦੌਰਾਨ ਸੰਤ-ਮਹਾਪੁਰਸ਼ ਹਾਜ਼ਰ ਹੋਣਗੇ। ਇਸ ਮੌਕੇ ਬਲਦੇਵ ਸਿੰਘ ਉਪ ਪ੍ਰਧਾਨ, ਹੈਪੀ ਸੈਲੇ ਵਾਲੇ, ਹਰਭਜਨ ਸਿੰਘ ਕੈਸ਼ੀਅਰ, ਰਾਜੇਸ਼ ਕੁਮਾਰ, ਪੰਡਿਤ ਰਾਮ ਲੁਭਾਇਆ, ਕੁਲਵਿੰਦਰ ਸਿੰਘ ਸਰਪੰਚ ਖੰਨੀ, ਦਾਰਾ ਸਿੰਘ, ਬੂਟਾ ਰਾਮ, ਸ਼ਿਵ ਕੁਮਾਰ, ਪੰਡਿਤ ਰਾਮਪਾਲ ਸ਼ਰਮਾ, ਚੌਧਰੀ ਮਨਜੀਤ, ਬਲਵੀਰ ਸਿੰਘ, ਰਛਪਾਲ ਸਿੰਘ, ਜਸਵੀਰ ਰਾਣਾ, ਵਿਪਨ ਸ਼ਰਮਾ ਸਮੇਤ ਕਮੇਟੀ ਮੈਂਬਰ ਅਤੇ ਅਸਥਾਨ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸੰਗਤਾਂ ਲਈ ਮਹਾਮਾਈ ਦੇ ਲੰਗਰ ਅਤੁੱਟ ਚੱਲ ਰਹੇ ਹਨ।