ਮਾਤਾ ਖੀਵੀ ਜੀ ਸੇਵਾ ਸੋਸਾਇਟੀ ਵੱਲੋਂ ਸਾਲਾਨਾ ਲੰਗਰ ਸਬੰਧੀ ਮੀਟਿੰਗ
Tuesday, Jan 29, 2019 - 11:06 AM (IST)

ਹੁਸ਼ਿਆਰਪੁਰ (ਜਸਵਿੰਦਰਜੀਤ)-ਪਿੰਡ ਨੰਦਾਚੌਰ ਵਿਖੇ ਮਾਤਾ ਖੀਵੀ ਜੀ ਸੇਵਾ ਸੋਸਾਇਟੀ ਵੱਲੋਂ ਹੋਲੇ ਮੁਹੱਲੇ ’ਤੇ ਸਾਲਾਨਾ ਲੰਗਰ ਲਾਉਣ ਸਬੰਧੀ ਸੰਗਤਾਂ ਦੀ ਮੀਟਿੰਗ ਮੁੱਖ ਸੇਵਾਦਾਰ ਸਤਨਾਮ ਸਿੰਘ ਦੁਬਈ ਵੱਲੋਂ ਆਯੋਜਿਤ ਕੀਤੀ ਗਈ। ਜਿਸ ਵਿਚ ਨਗਰ ਦੀਆਂ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਸੇਵਾਦਾਰ ਸਤਨਾਮ ਸਿੰਘ ਯੂ. ਏ. ਈ. ਨੇ ਦੱਸਿਆ ਕਿ ਸੋਸਾਇਟੀ ਵੱਲੋਂ ਗਡ਼੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸਡ਼ਕ ’ਤੇ ਸਥਿਤ ਕਲਗੀਧਰ ਗੁਰਮਤਿ ਵਿਦਿਆਲਾ ਕਾਨਪੁਰ ਖੂਹੀ ਵਿਖੇ 16ਵਾਂ ਸਾਲਾਨਾ ਲੰਗਰ 18 ਮਾਰਚ ਤੋਂ ਲੈ ਕੇ 22 ਮਾਰਚ ਤੱਕ ਦਿਨ ਰਾਤ ਲਾਇਆ ਜਾ ਰਿਹਾ ਹੈ। ਇਸ ਸਾਲਾਨਾ ਲੰਗਰ ਸਬੰਧੀ ਰਾਸ਼ਨ ਦੀਆਂ ਟਰਾਲੀਆਂ ਅਤੇ ਹੋਰ ਸਮੱਗਰੀ 17 ਮਾਰਚ ਨੂੰ ਪਿੰਡ ਨੰਦਾਚੌਰ ਤੋਂ ਰਵਾਨਾ ਕੀਤੀ ਜਾਵੇਗੀ। ਇਸ ਮੀਟਿੰਗ ਦੌਰਾਨ ਸੋਸਾਇਟੀ ਵੱਲੋਂ ਸੇਵਾਦਾਰਾਂ ਦੀ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਾ ਆ ਸਕੇ। ਇਸ ਮੌਕੇ ਮੁੱਖ ਸੇਵਾਦਾਰ ਸਤਨਾਮ ਸਿੰਘ ਯੂ. ਏ. ਈ., ਗੁਰਵਿੰਦਰ ਸਿੰਘ ਹੈਪੀ ਪਾਬਲਾ, ਕਰਨੈਲ ਸਿੰਘ, ਮਨਜੀਤ ਸਿੰਘ, ਹਰਭਜਨ ਸਿੰਘ, ਅਜੈਬ ਸਿੰਘ, ਚਰਨਜੀਤ ਸਿੰਘ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਹਰਜੀਤ ਵਾਲੀਆ, ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਜਸਵਿੰਦਰ ਬਾਜਵਾ, ਮਨਜੀਤ, ਅਸਮੀਤ ਪਾਬਲਾ, ਗੁਰਮੀਤ, ਹਰਜੋਤ, ਹਰਜਿੰਦਰ ਤੋਂ ਇਲਾਵਾ ਹੋਰ ਕਈ ਸੰਗਤਾਂ ਹਾਜ਼ਰ ਸਨ। ਫੋਟੋ