‘ਪਰਾਲੀ ਬਚਾਓ ਫਸਲ ਵਧਾਓ’ ਸਬੰਧੀ ਸੈਮੀਨਾਰ

Tuesday, Jan 22, 2019 - 10:08 AM (IST)

‘ਪਰਾਲੀ ਬਚਾਓ ਫਸਲ ਵਧਾਓ’ ਸਬੰਧੀ ਸੈਮੀਨਾਰ
ਹੁਸ਼ਿਆਰਪੁਰ (ਘੁੰਮਣ)-ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਚੰਡੀਗਡ਼੍ਹ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਵੱਲੋਂ ਮੈਡਮ ਇੰਦਰਜੀਤ ਕੌਰ ਡੀ. ਡੀ. ਐੱਮ. ਨਬਾਰਡ ਜ਼ਿਲਾ ਹੁਸ਼ਿਆਰਪੁਰ ਦੀ ਅਗਵਾਈ ਹੇਠ ਜ਼ਿਲਾ ਹੁਸ਼ਿਆਰਪੁਰ ਦੇ 900 ਪਿੰਡਾਂ ਵਿਚ 300 ਕੈਪਾਂ ਅਧੀਨ ਫਸਲਾਂ ਦੀ ਰਹਿੰਦ-ਖੂੰਹਦ ਸਾਡ਼ਨ ਤੋਂ ਬਚਾਉਣ ਲਈ ਚਲਾਈ ਗਈ ਮੁਹਿੰਮ ‘ਪਰਾਲੀ ਬਚਾਓ ਫਸਲ ਵਧਾਓ’ ਦਾ ਅੰਤਿਮ ਡੀਬ੍ਰੀਫਿੰਗ ਪ੍ਰੋਗਰਾਮ ਹੁਸ਼ਿਆਰਪੁਰ ਵਿਖੇ ਆਯੋਜਤ ਕੀਤਾ। ਇਸ ਪ੍ਰੋਗਰਾਮ ਵਿਚ ਡਾ. ਅਰੁਣ ਕੁਮਾਰ ਇੰਜੀਨੀਅਰ ਖੇਤੀਬਾਡ਼ੀ ਦਫਤਰ ਹੁਸ਼ਿਆਰਪੁਰ, ਡਾ. ਕਿਰਨਜੀਤ ਖੇਤੀਬਾਡ਼ੀ ਅਫਸਰ ਹੁਸ਼ਿਆਰਪੁਰ, ਅਵਤਾਰ ਸਿੰਘ ਟੈਕਨੀਕਲ ਅਫਸਰ ਖੇਤੀਬਾਡ਼ੀ ਦਫਤਰ ਹੁਸ਼ਿਆਰਪੁਰ, ਕੇ. ਜੀ. ਸ਼ਰਮਾ ਆਰ. ਸੈਟੀ ਹੁਸ਼ਿਆਰਪੁਰ, ਮੈਡਮ ਮੈਤਰੀ ਚੰਡੀਗਡ਼੍ਹ, ਐੱਮ. ਟੀ. ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ, ਵਲੰਟੀਅਰ ਅਤੇ ਅਗਾਂਹ ਵਧੂ ਕਿਸਾਨ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਇੰਦਰਜੀਤ ਕੌਰ ਡੀ. ਡੀ. ਐੱਮ. ਨਬਾਰਡ ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਵਾਰ ਕੰਪੇਨ ਕਾਰਨ ਪਰਾਲੀ ਨੂੰ ਨਾ ਸਾਡ਼ਨ ਵਿਚ ਜ਼ਿਲਾ ਹੁਸ਼ਿਆਰਪੁਰ ਪਹਿਲੇ ਨੰਬਰ ’ਤੇ ਰਿਹਾ। ਇਸ ਲਈ ਵਲੰਟੀਅਰ, ਖੇਤੀਬਾਡ਼ੀ ਵਿਭਾਗ ਅਤੇ ਪ੍ਰਸ਼ਾਸਨ ਵਧਾਈ ਦੇ ਪਾਤਰ ਹਨ। ਇਸ ਮੌਕੇ ਐੱਮ. ਟੀ. ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਨੇ ਜਾਣਕਾਰੀ ਦਿੱਤੀ ਅਤੇ ਪਿੰਡ ਪੱਧਰੀ ਵਲੰਟੀਅਰਜ਼ ਤੋਂ ਫੀਡਬੈਕ ਪੇਸ਼ ਕਰਵਾਏ। ਇਸ ਵਿਚ ਕਲੱਸਟਰ ਪੱਧਰ ਦੇ ਪ੍ਰੋਗਰਾਮ ਸਬੰਧੀ ਫੀਡਬੈਕ ਦਿੰਦਿਆਂ ਪਿੰਡ ਪੱਧਰੀ ਵਲੰਟੀਅਰਜ਼ ਨੇ ਕਿਹਾ ਕਿ ਕੈਂਪਾਂ ਦੌਰਾਨ ਸਮੱਸਿਆਵਾਂ ਦੇ ਬਾਵਜੂਦ ਕਿਸਾਨਾਂ ਦੇ ਸਹਿਯੋਗ ਅਤੇ ਹਾਂ ਪੱਖੀ ਰਵੱਈਏ ਨਾਲ ਇਹ ਮੁਹਿੰਮ ਸਫਲਤਾ ਨਾਲ ਸਿਰੇ ਚਡ਼੍ਹੀ। ਇਸ ਮੌਕੇ ਡਾ. ਅਰੁਣ ਕੁਮਾਰ ਇੰਜੀਨੀਅਰ ਖੇਤੀਬਾਡ਼ੀ ਦਫਤਰ ਹੁਸ਼ਿਆਰਪੁਰ ਨੇ ਕਿਹਾ ਕਿ ਵੱਖ-ਵੱਖ ਥਾਵਾਂ ਦੇ ਭੂਮੀ ਪਰਖ ਤਜਰਬਿਆਂ ਨੇ ਸਾਬਤ ਕੀਤਾ ਹੈ ਕਿ ਫਸਲ ਦੀ ਰਹਿੰਦ ਖੂੰਹਦ ਨਾ ਸਾਡ਼ਨ ਕਰਕੇ ਮਿੱਟੀ ਵਧੇਰੇ ਉਪਜਾਊ ਹੁੰਦੀ ਹੈ ਅਤੇ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ। ਇਸ ਮੌੇਕੇ ਡਾ. ਕਿਰਨਜੀਤ ਖੇਤੀਬਾਡ਼ੀ ਅਫਸਰ ਹੁਸ਼ਿਆਰਪੁਰ, ਅਵਤਾਰ ਸਿੰਘ ਟੈਕਨੀਕਲ ਅਫਸਰ ਖੇਤੀਬਾਡ਼ੀ ਦਫਤਰ ਹੁਸ਼ਿਆਰਪੁਰ ਅਤੇ ਕੇ. ਜੀ. ਸ਼ਰਮਾ ਆਰ. ਸੈਟੀ ਹੁਸ਼ਿਆਰਪੁਰ ਨੇ ਕਿਹਾ ਕਿ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਦੇ ਲਾਭ ਬਾਰੇ ਚਰਚਾ ਕਰਦਿਆਂ ਭਵਿੱਖ ਵਿਚ ਹੋਰ ਵੀ ਵਧੀਆ ਕਾਰਗੁਜ਼ਾਰੀ ਦੇ ਸਬੰਧ ਵਿਚ ਵਿਚਾਰ ਪੇਸ਼ ਕੀਤੇ। ਜਿਸ ਦਾ ਕਿਸਾਨ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਰਜਨੀ ਦੇਵੀ, ਸੁਮਨਾ ਦੇਵੀ, ਅੰਜੂ ਬਾਲਾ, ਸੰਦੀਪ ਕੁਮਾਰ, ਬਲਜੀਤ ਸਿੰਘ, ਹਰਮੇਸ਼ ਕੁਮਾਰ, ਭਾਰਤ ਕੁਮਾਰ, ਪਰਮਜੀਤ ਕੌਰ, ਲਾਲ ਬਹਾਦਰ, ਅਮਨਦੀਪ ਕੌਰ, ਆਰਤੀ, ਸੁਖਵਿੰਦਰ ਕੌਰ, ਅੰਮ੍ਰਿਤਪਾਲ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ।

Related News