ਹਾਕੀ ਦਿੱਗਜ ਪਦਮਸ੍ਰੀ ''ਬਲਬੀਰ ਸਿੰਘ ਸੀਨੀਅਰ'' ਦਾ ਦਿਹਾਂਤ

Monday, May 25, 2020 - 08:29 AM (IST)

ਹਾਕੀ ਦਿੱਗਜ ਪਦਮਸ੍ਰੀ ''ਬਲਬੀਰ ਸਿੰਘ ਸੀਨੀਅਰ'' ਦਾ ਦਿਹਾਂਤ

ਮੋਹਾਲੀ (ਰਾਣਾ) : ਮਹਾਨ ਹਾਕੀ ਖਿਡਾਰੀ ਅਤੇ 3 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਬਲਬੀਰ ਸਿੰਘ ਸੀਨੀਅਰ ਨੇ ਸੋਮਵਾਰ ਸਵੇਰੇ ਕਰੀਬ 6.17 ਵਜੇ ਆਖਰੀ ਸਾਹ ਲਏ। ਬਲਬੀਰ ਸੀਨੀਅਰ ਬੀਮਾਰੀ ਦੇ ਚੱਲਦਿਆਂ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸਨ। 96 ਸਾਲਾ ਦਿੱਗਜ ਨੂੰ ਨਿਮੋਨੀਆ ਦੀ ਸ਼ਿਕਾਇਤ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਹਸਪਤਾਲ 'ਚ ਹੀ ਦਿਲ ਦਾ ਦੌਰਾ ਵੀ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ।
ਭਾਰਤ ਲਈ ਸੋਨ ਤਮਗੇ ਜਿੱਤਣ 'ਚ ਨਿਭਾਈ ਅਹਿਮ ਭੂਮਿਕਾ
ਬਲਬੀਰ ਸਿੰਘ ਸੀਨੀਅਰ ਨੇ ਲੰਡਨ (1948), ਹੇਲਸਿੰਕੀ (1952) ਅਤੇ ਮੈਲਬੌਰਨ (1956) ਓਲੰਪਿਕ 'ਚ ਭਾਰਤ ਲਈ ਸੋਨ ਤਮਗੇ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਹੇਲਸਿੰਕੀ ਓਲੰਪਿਕ 'ਚ ਨੀਦਰਲੈਂਡ ਖਿਲਾਫ 6-1 ਨਾਲ ਮਿਲੀ ਜਿੱਤ 'ਚ ਉਨ੍ਹਾਂ ਨੇ 5 ਗੋਲ ਕੀਤੇ ਸਨ ਅਤੇ ਇਹ ਰਿਕਾਰਡ ਅਜੇ ਵੀ ਬਰਕਰਾਰ ਹੈ। ਉਹ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਸਨ।


author

Babita

Content Editor

Related News