STF ਦੀ ਵੱਡੀ ਕਾਮਯਾਬੀ, ਪਾਕਿ ਤੋਂ ਆਈ ਹਥਿਆਰਾਂ ਦੀ ਖੇਪ ਤੇ 2 ਕਿਲੋ ਹੈਰੋਇਨ ਸਣੇ ਸਮੱਗਲਰ ਕਾਬੂ

Sunday, Nov 27, 2022 - 11:15 PM (IST)

STF ਦੀ ਵੱਡੀ ਕਾਮਯਾਬੀ, ਪਾਕਿ ਤੋਂ ਆਈ ਹਥਿਆਰਾਂ ਦੀ ਖੇਪ ਤੇ 2 ਕਿਲੋ ਹੈਰੋਇਨ ਸਣੇ ਸਮੱਗਲਰ ਕਾਬੂ

ਅੰਮ੍ਰਿਤਸਰ (ਗੁਰਿੰਦਰ ਸਾਗਰ, ਸੰਜੀਵ) : ਸਪੈਸ਼ਲ ਟਾਸਟ ਫੋਰਸ ਨੇ ਭਾਰਤ-ਪਾਕਿ ਸਰਹੱਦ ’ਤੇ ਰਮਦਾਸ ਸੈਕਟਰ ’ਚ ਇਕ ਸੀਕ੍ਰੇਟ ਆਪ੍ਰੇਸ਼ਨ ਦੌਰਾਨ ਹੈਰੋਇਨ ਤੇ ਹਥਿਆਰਾਂ ਦੀ ਖੇਪ ਡਲਿਵਰ ਕਰਨ ਜਾ ਰਹੇ ਸਮੱਗਲਰ ਪਰਮਜੀਤ ਸਿੰਘ ਪੰਮਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਕਬਜ਼ੇ ’ਚੋਂ 2 ਕਿਲੋ ਹੈਰੋਇਨ ਤੇ 8 ਵਿਦੇਸ਼ੀ ਪਿਸਤੌਲ ਬਰਾਮਦ ਹੋਏ, ਜਿਨ੍ਹਾਂ ਦੇ ਨਾਲ 9 ਐੱਮ. ਐੱਮ. ਦੇ 14 ਮੈਗਜ਼ੀਨ ਅਤੇ 21 ਬੋਰ ਦੇ 39 ਕਾਰਤੂਸ ਰਿਕਵਰ ਕੀਤੇ ਗਏ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਜ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਦੇ ਹੁਕਮਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ। ਐੱਸ. ਟੀ. ਐੱਫ. ਦਾ ਇਹ ਸੀਕ੍ਰੇਟ ਆਪ੍ਰੇਸ਼ਨ ਡੀ.ਐੱਸ.ਪੀ. ਵਵਿੰਦਰ ਮਹਾਜਨ ਦੀ ਪ੍ਰਧਾਨਗੀ ’ਚ ਹੋਇਆ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ, ਮੋਟਰ ਵ੍ਹੀਕਲ ਇੰਸਪੈਕਟਰ ਸਣੇ 3 ਭਗੌੜੇ ਏਜੰਟ ਗ੍ਰਿਫ਼ਤਾਰ

ਦੁਬਈ ਤੋਂ ਭਿਜਵਾਈ ਗਈ ਸੀ ਖੇਪ

ਹੈਰੋਇਨ ਤੇ ਹਥਿਆਰਾਂ ਦੀ ਖੇਪ ਹਰਿਆਣਾ ਦੇ ਕੁਲਦੀਪ ਸਿੰਘ ਨੇ ਪਾਕਿਸਤਾਨ ਦੇ ਰਸਤੇ ਭਾਰਤੀ ਸਰਹੱਦ ’ਤੇ ਭਿਜਵਾਈ ਸੀ। ਸ਼ੁਰੂਆਤੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਗ੍ਰਿਫ਼ਤਾਰ ਕੀਤੇ ਗਏ ਪੰਮਾ ਦੀ ਮੁਲਾਕਾਤ ਕੁਲਦੀਪ ਨਾਲ ਹਿਸਾਰ ਜੇਲ ’ਚ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ’ਚ ਇਕ ਸਮਝੌਤਾ ਹੋ ਗਿਆ, ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕੁਲਦੀਪ ਦੁਬਈ ਚਲਾ ਗਿਆ, ਓਧਰੋਂ ਉਸ ਨੇ ਪਾਕਿਸਾਤਨ ਤੋਂ ਡਰੋਨ ਦੇ ਰਾਸਤੇ ਡਰੱਗ ਤੇ ਹਥਿਆਰ ਭਾਰਤੀ ਸਰਹੱਦ ’ਤੇ ਭਿਜਵਾਏ ਸਨ।

ਇਹ ਵੀ ਪੜ੍ਹੋ : ‘ਆਪ’ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ’ਚ ਅਹਿਮ ਫ਼ੈਸਲਾ, ਗੰਨਾ ਮਿੱਲ ਫਗਵਾੜਾ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ

ਪਿਛਲੇ 8 ਦਿਨਾਂ ਤੋਂ ਐੱਸ. ਟੀ. ਐੱਫ. ਦਾ ਚੱਲ ਰਿਹੈ ਆਪ੍ਰੇਸ਼ਨ

ਸਪੈਸ਼ਲ ਟਾਸਕ ਫੋਰਸ ਪਿਛਲੇ 8 ਦਿਨਾਂ ਤੋਂ ਭਾਰਤੀ ਸਰਹੱਦ ’ਤੇ ਆਪਣਾ ਆਪ੍ਰੇਸ਼ਨ ਚਲਾ ਰਹੀ ਸੀ, ਜਿਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਮੱਗਲਰ ਪੰਮਾ ’ਤੇ ਨਜ਼ਰ ਰੱਖੀ ਜਾ ਰਹੀ ਸੀ, ਜਿਵੇਂ ਹੀ ਉਹ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਡਲਿਵਰ ਕਰਨ ਨਿਕਲਿਆ ਤਾਂ ਉਸ ਦੀ ਕਾਰ ਨੂੰ ਰੋਕਿਆ ਗਿਆ ਅਤੇ ਉਸ ’ਚ ਪਏ ਸਾਮਾਨ ਨੂੰ ਕਬਜ਼ੇ ’ਚ ਲੈ ਲਿਆ ਗਿਆ। ਡੀ.ਐੱਸ.ਪੀ. ਵਵਿੰਦਰ ਮਹਾਜਨ ਨੇ ਦੱਸਿਆ ਕਿ ਪੁਲਸ ਰਿਮਾਂਡ ਦੌਰਾਨ ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦਾ ਵਕੀਲ ਭੇਤਭਰੀ ਹਾਲਤ ’ਚ ਲਾਪਤਾ, ਸਕੂਟਰ ਤੇ ਮੋਬਾਈਲ ਨਹਿਰ ਨੇੜਿਓਂ ਮਿਲੇ, ਮਾਮਲਾ ਸ਼ੱਕੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News