ਕੇਂਦਰੀ ਜੇਲ੍ਹ ’ਚੋਂ ਹੈਰੋਇਨ ਬਰਾਮਦ, 1 ਨਾਮਜ਼ਦ

Sunday, May 11, 2025 - 11:02 AM (IST)

ਕੇਂਦਰੀ ਜੇਲ੍ਹ ’ਚੋਂ ਹੈਰੋਇਨ ਬਰਾਮਦ, 1 ਨਾਮਜ਼ਦ

ਬਠਿੰਡਾ (ਸੁਖਵਿੰਦਰ) : ਕੇਂਦਰੀ ਜੇਲ੍ਹ ’ਚ ਬੰਦ ਕੈਦੀ ਤੋਂ ਹੈਰੋਇਨ ਬਰਾਮਦ ਹੋਣ ’ਤੇ ਕੈਂਟ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਜੇਲ ਸੁਪਰੀਡੈਂਟ ਨੇ ਦੱਸਿਆ ਮੁਲਜ਼ਮ ਸੁਰਿੰਦਰ ਸਿੰਘ ਵਾਸੀ ਲਾਲਗੜ੍ਹ ਰਾਜਸਥਾਨ ਜੇਲ ਵਿਚ ਕੈਦ ਕੱਟ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਵਾਰਡਨਾਂ ਵੱਲੋਂ ਜੇਲ੍ਹ ਅੰਦਰ ਗਸ਼ਤ ਕੀਤੀ ਜਾ ਰਹੀ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਮੁਲਜ਼ਮ ਦੀ ਤਲਾਸ਼ੀ ਦੌਰਾਨ 24 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


author

Babita

Content Editor

Related News