ਖੱਟਾ ਸਿੰਘ ਦੀ ਪਟੀਸ਼ਨ ''ਤੇ ਹੋਈ ਸੁਣਵਾਈ, ਮੰਗਿਆ ਐਫੀਡੇਵਿਟ

Wednesday, Oct 04, 2017 - 10:20 AM (IST)

ਖੱਟਾ ਸਿੰਘ ਦੀ ਪਟੀਸ਼ਨ ''ਤੇ ਹੋਈ ਸੁਣਵਾਈ, ਮੰਗਿਆ ਐਫੀਡੇਵਿਟ

ਚੰਡੀਗੜ੍ਹ — ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਚੱਲ ਰਹੇ ਹੱਤਿਆ ਦੇ ਮਾਮਲੇ ਵਿਚ ਆਪਣੀ ਗਵਾਹੀ ਦੀ ਅਹਿਮੀਅਤ ਦਾ ਦਾਅਵਾ ਕਰਦੇ ਹੋਏ ਬਿਆਨ ਦਰਜ ਕਰਵਾਉਣ ਦੀ ਮੰਗ ਵਾਲੀ ਡੇਰਾ ਮੁਖੀ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਰਿਵੀਜ਼ਨ ਪਟੀਸ਼ਨ 'ਤੇ ਮੰਗਲਵਾਰ ਨੂੰ ਹਾਈਕੋਰਟ ਵਿਚ ਸੁਣਵਾਈ ਹੋਈ। ਹਾਈਕੋਰਟ ਨੇ ਖੱਟਾ ਸਿੰਘ ਨੂੰ ਐਫੀਡੇਵਿਟ ਦਾਇਰ ਕਰਨ ਨੂੰ ਕਿਹਾ ਹੈ, ਜਿਸ ਵਿਚ ਉਹ ਸਟੇਟਮੈਂਟ ਦੇਵੇ ਕਿ ਕਦੋਂ ਉਹ ਸੀ. ਬੀ. ਆਈ. ਦੀ ਸਪੈਸ਼ਲ ਕੋਰਟ, ਪੰਚਕੂਲਾ ਵਿਚ ਆਪਣੇ ਬਿਆਨ ਦਰਜ ਕਰਵਾਉਣਾ ਚਾਹੁੰਦੇ ਹਨ। ਅਗਲੀ ਸੁਣਵਾਈ 6 ਅਕਤੂਬਰ ਨੂੰ ਹੋਵੇਗੀ। 
ਪਟੀਸ਼ਨ ਖੱਟਾ ਸਿੰਘ ਨੇ ਸੀ. ਬੀ. ਆਈ. ਕੋਰਟ ਪੰਚਕੂਲਾ ਦੇ ਬੀਤੀ 25 ਸਤੰਬਰ ਦੇ ਨਿਰਦੇਸ਼ਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਕੋਰਟ ਨੇ ਖੱਟਾ ਸਿੰਘ ਨੂੰ ਮਾਮਲੇ ਵਿਚ ਗਵਾਹ ਦੇ ਤੌਰ 'ਤੇ ਬੁਲਾਉਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ। ਖਰੜ ਵਾਸੀ ਖੱਟਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਗੁਰਮੀਤ ਰਾਮ ਰਹੀਮ ਦਾ ਸਾਬਕਾ ਸ਼ਰਧਾਲੂ ਅਤੇ ਉਸ ਬੱਸ ਦਾ ਡਰਾਈਵਰ ਰਹਿ ਚੁੱਕਾ ਹੈ, ਜਿਸ ਦਾ ਇਸਤੇਮਾਲ ਡੇਰਾ ਮੁਖੀ ਸੱਚਖੰਡ ਲਈ ਡੇਰਾ ਸੱਚਾ ਸੌਦਾ ਤੋਂ ਬਾਹਰ ਜਾਣ ਲਈ ਕਰਦਾ ਸੀ। ਖੱਟਾ ਸਿੰਘ ਦਾ ਦਾਅਵਾ ਹੈ ਕਿ ਹੱਤਿਆਕਾਂਡ ਦੇ ਸਮੇਂ ਦੌਰਾਨ ਉਹ ਡੇਰੇ ਵਿਚ ਰਿਹਾ ਸੀ। ਗੁਰਮੀਤ ਦੇ ਨਿਰਦੇਸ਼ਾਂ 'ਤੇ ਕਿਹੜੇ ਹਾਲਾਤਾਂ ਵਿਚ ਰਣਜੀਤ ਸਿੰਘ ਦੀ ਹੱਤਿਆ ਹੋਈ, ਦੀ ਉਸਨੂੰ ਜਾਣਕਾਰੀ ਹੈ।


Related News