ਬਠਿੰਡਾ ’ਚ ਗੋਲੀ ਲੱਗਣ ਨਾਲ ਹੈੱਡ ਕਾਂਸਟੇਬਲ ਦੀ ਮੌਤ

Tuesday, Aug 17, 2021 - 09:06 PM (IST)

ਬਠਿੰਡਾ ’ਚ ਗੋਲੀ ਲੱਗਣ ਨਾਲ ਹੈੱਡ ਕਾਂਸਟੇਬਲ ਦੀ ਮੌਤ

ਬਠਿੰਡਾ (ਕੁਣਾਲ)-ਬਠਿੰਡਾ ਦੀ ਪੁਲਸ ਲਾਈਨ ’ਚ ਤਾਇਨਾਤ ਹੈੱਡ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਭੇਤਭਰੇ ਹਾਲਾਤ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਮੌਕੇ ਪਹੁੰਚੇ ਐੱਸ. ਐੱਸ. ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਨੂੰ ਅਚਾਨਕ ਗੋਲੀ ਲੱਗ ਗਈ। ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਪਰ ਇਥੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ’ਤੇ ਚੁੱਪ ਕਿਉਂ ਹਨ ਨਵਜੋਤ ਸਿੰਘ ਸਿੱਧੂ : ਤਰੁਣ ਚੁੱਘ

PunjabKesari

ਉਨ੍ਹਾਂ ਦੱਸਿਆ ਕਿ ਮੌਤ ਦੀ ਅਸਲੀ ਵਜ੍ਹਾ ਦਾ ਅਜੇ ਪਤਾ ਨਹੀਂ ਲੱਗਾ ਹੈ। ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਮੌਤ ਗੋਲੀ ਕਿਸ ਤਰ੍ਹਾਂ ਚੱਲੀ।  

PunjabKesari


author

Manoj

Content Editor

Related News