''ਟੀਚਰਜ਼ ਡੇਅ ਸਪੈਸ਼ਲ'': ਇਨ੍ਹਾਂ ਮਹਾਨ ਅਧਿਆਪਕਾਂ ਨੇ ਬਦਲਿਆ ਸਿੱਖਣ ਦਾ ਨਜ਼ਰੀਆ

09/05/2019 10:14:05 AM

ਜਲੰਧਰ— ਸਾਡੀ ਜ਼ਿੰਦਗੀ 'ਚ ਅਧਿਆਪਕਾਂ ਦਾ ਬੇਹੱਦ ਹੀ ਖਾਸ ਮਹੱਤਵ ਹੁੰਦਾ ਹੈ, ਜੋ ਸਾਡਾ ਭਵਿੱਖ ਸਵਾਰਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਧਿਆਪਕ ਬੱਚਿਆਂ ਨੂੰ ਜ਼ਿੰਦਗੀ ਦਾ ਸਹੀ ਮਾਰਗ ਅਤੇ ਜ਼ਿੰਦਗੀ 'ਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿਖਾਉਂਦੇ ਹਨ। ਦੱਸਣਯੋਗ ਹੈ ਕਿ ਅੱਜ ਯਾਨੀ ਵੀਰਵਾਰ 5 ਸਤੰਬਰ ਨੂੰ 'ਟੀਚਰਜ਼ ਡੇਅ' ਮਨਾਇਆ ਜਾ ਰਿਹਾ ਹੈ। ਮਹਾਨ ਫਿਲਾਸਫਰ ਅਤੇ ਅਧਿਆਪਕ ਰਹੇ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਸਿੱਖਿਆ 'ਚ ਬੇਹਦ ਲਗਾਵ ਸੀ। 5 ਸਤੰਬਰ ਨੂੰ ਸਰਵੱਪਲੀ ਰਾਧਾ ਕ੍ਰਿਸ਼ਨਨ ਜੀ ਦਾ ਜਨਮ ਹੋਇਆ ਸੀ ਅਤੇ ਇਨ੍ਹਾਂ ਦੀ ਯਾਦ 'ਚ ਪੂਰੇ ਭਾਰਤ 'ਚ 'ਟੀਚਰਜ਼ ਡੇਅ' ਮਨਾਇਆ ਜਾਂਦਾ ਹੈ। ਮਾਤਾ-ਪਿਤਾ ਤੋਂ ਇਲਾਵਾ ਸਕੂਲ 'ਚ ਅਧਿਆਪਕਾਂ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਅਧਿਆਪਕਾਂ ਵੱਲੋਂ ਦਿੱਤੀ ਗਈ ਚੰਗੀ ਸਿੱਖਿਆ ਦੇ ਸਦਕਾ ਹੀ ਹਰ ਵਿਦਿਆਰਥੀ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ ਅਤੇ ਜ਼ਿੰਦਗੀ 'ਚ ਵਧੀਆ ਅਹੁਦੇ ਹਾਸਲ ਕਰਦਾ ਹੈ। ਭਾਰਤ 'ਚ ਅਜਿਹੇ ਕਈ ਮਹਾਨ ਅਧਿਆਪਕ ਵੀ ਰਹੇ, ਜਿਨ੍ਹਾਂ ਨੇ ਸਿੱਖਣ ਦਾ ਨਜ਼ਰੀਆ ਹੀ ਬਦਲ ਦਿੱਤਾ। ਟੀਚਰਸ ਡੇਅ ਦੇ ਖਾਸ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਅਧਿਆਪਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਤੋਂ ਸਾਨੂੰ ਜ਼ਿੰਦਗੀ 'ਚ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਹੈ। 
ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ ਇਕ ਵਾਰ ਕਿਹਾ ਸੀ ਕਿ ਅਧਿਆਪਕ ਸਾਡੇ ਅੰਦਰ ਪ੍ਰੇਰਣਾ ਪੈਦਾ ਕਰਨ ਦੀ ਭੂਮਿਕਾ ਨਿਭਾਉਂਦੇ ਹਨ। ਉਹ ਸਾਨੂੰ ਸਿਰਫ ਇਹ ਹੀ ਨਹੀਂ ਸਿਖਾਉਂਦੇ ਕਿ ਸਹੀ ਜਵਾਬ ਕਿਵੇਂ ਦੇਣਾ ਹੈ ਸਗੋਂ ਇਹ ਵੀ ਸਿਖਾਉਂਦੇ ਹਨ ਕਿ ਕਿਵੇਂ ਸਹੀ ਸਵਾਲ ਪੁੱਛਣਾ ਹੈ। 

PunjabKesari
ਏ. ਪੀ. ਜੇ. ਅਬਦੁਲ ਕਲਾਮ 
ਏ. ਪੀ. ਜੇ. ਅਬਦੁਲ ਕਲਾਮ ਜਿਨ੍ਹਾਂ ਨੂੰ ਭਾਰਤ ਦਾ ਮਿਸਾਇਲ ਮੈਨ ਵੀ ਕਿਹਾ ਜਾਂਦਾ ਹੈ। ਉਹ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸਨ ਪਰ ਹਮੇਸ਼ਾ ਉਨ੍ਹਾਂ ਨੂੰ ਵਧੀਆ ਅਧਿਆਪਕ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ। ਟੀਚਿੰਗ ਉਨ੍ਹਾਂ ਦਾ ਪੈਸ਼ਨ ਸੀ ਅਤੇ ਉਹ ਜਿੱਥੇ ਵੀ ਗਏ, ਵਿਦਿਆਰਥੀਆਂ ਖਾਸ ਕਰਕੇ ਬੱਚਿਆਂ ਨੂੰ ਪੜ੍ਹਾਉਣ ਦਾ ਹਰ ਮੌਕਾ ਫੜਿਆ। ਡਾ. ਕਲਾਮ ਦਾ ਮੰਨਣਾ ਸੀ ਕਿ ਅਧਿਆਪਕ ਇਕ ਬਹੁਤ ਹੀ ਵਧੀਆ ਸ਼ਾਨਦਾਰ ਪੇਸ਼ਾ ਹੈ, ਜੋ ਕਿਸੇ ਵਿਅਕਤੀ ਦੇ ਚਰਿੱਤਰ ਅਤੇ ਭਵਿੱਖ ਨੂੰ ਆਕਾਰ ਦਿੰਦਾ ਹੈ। ਡਾ. ਕਲਾਮ ਨੌਜਵਾਨਾਂ ਨੂੰ ਜਿਊਣ ਅਤੇ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦੇ ਸਨ। 

PunjabKesari
ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ 
ਭਾਰਤ ਦੇ ਮਸ਼ਹੂਰ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦਾ ਜਨਮਦਿਨ 5 ਸਤੰਬਰ ਨੂੰ ਹੋਇਆ ਸੀ। ਉਨ੍ਹਾਂ ਦੇ ਨਾਂ 'ਤੇ ਹੀ ਇਹ ਦਿਨ ਮਨਾਇਆ ਜਾਂਦਾ ਹੈ। ਉਹ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਵੀ ਸਨ। ਮਦਰਾਸ ਪ੍ਰੈਸੀਡੈਂਸੀ ਕਾਲਜ 'ਚ ਅਧਿਐਨ ਕਰਦੇ ਹੋਏ ਰਾਧਾ ਕ੍ਰਿਸ਼ਨਨ ਨੇ ਪੈਸੇ ਦੀ ਕਮੀ ਦੇ ਚਲਦਿਆਂ ਪਸੰਦ ਸੰਜੋਗ ਨਾਲ ਦਰਸ਼ਨ ਸ਼ਾਸਤਰ ਦਾ ਅਧਿਐਨ ਕੀਤਾ ਸੀ। ਫਿਰ ਬਾਅਦ 'ਚ ਉਹ ਮੈਸੂਰ ਯੂਨੀਵਰਿਸਟੀ 'ਚ ਦਰਸ਼ਨ ਸ਼ਾਸਤਰ ਦੇ ਪ੍ਰੋਫੈਸਰ ਬਣ ਗਏ। ਕੌਮਾਂਤਰੀ ਸੰਮੇਲਨਾਂ 'ਚ ਕੋਲਕਾਤਾ ਯੂਨੀਵਿਰਸਿਟੀ ਦੀ ਨੁਮਾਇੰਦਗੀ ਕੀਤੀ। 

PunjabKesari
ਰਵਿੰਦਰ ਨਾਥ ਟੈਗੋਰ 
ਰਵਿੰਦਰ ਨਾਥ ਟੈਗੋਰ ਨੂੰ ਉਨ੍ਹਾਂ ਦੇ ਸਿੱਖਿਆ ਦੇ ਤਰੀਕਿਆਂ ਕਾਰਨ ਭਾਰਤ 'ਚ ਸਭ ਤੋਂ ਮਹਾਨ ਅਧਿਆਪਕਾਂ 'ਚੋਂ ਇਕ ਮੰਨਿਆ ਜਾਂਦਾ ਹੈ। ਟੈਗੋਰ ਸਿੱਖਿਆ 'ਚ ਵਿਸ਼ਵਾਸ ਕਰਦੇ ਸਨ। ਉਨ੍ਹਾਂ ਨੇ ਸਕੂਲ ਦੇ ਬਾਹਰ ਅਧਿਐਨ ਕੀਤਾ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਇਹ ਭਾਰਤ ਅਤੇ ਦੁਨੀਆ 'ਚ ਰਾਸ਼ਟਰ ਅਤੇ ਭੂਗੋਲ ਦੀਆਂ ਸਰਹੱਦਾਂ ਤੋਂ ਪਰੇ ਮਨੁੱਖਤਾ ਦੇ ਅਧਿਐਨ ਨਾਲ ਜੁੜਿਆ ਹੈ। ਇਸ ਲਈ ਉਨ੍ਹਾਂ ਨੇ ਦਰਖਤਾਂ ਹੇਠਾਂ ਸਿੱਖਿਆ ਅਤੇ ਸਿਖਾਇਆ। 

PunjabKesari
ਉਸਤਾਦ ਅੱਲਾ ਰੱਖਾ ਖਾਂ
ਉਸਤਾਦ ਅੱਲਾ ਰੱਖਾ ਖਾਂ ਜਿਨ੍ਹਾਂ ਨੂੰ ਅੱਬਾਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤ ਦੇ ਸੰਗੀਤ ਉਸਤਾਦਾਂ 'ਚੋਂ ਇਕ ਹਨ। ਤਬਲੇ 'ਤੇ ਉਨ੍ਹਾਂ ਦੀ ਬੀਟਸ ਦਾ ਜਾਦੂ ਅੱਜ ਵੀ ਉਨ੍ਹਾਂ ਦੇ ਵਿਦਿਆਰਥੀਆਂ ਦੇ ਦਿਲਾਂ 'ਚ ਵਸਦਾ ਹੈ। ਉਹ ਆਲ ਇੰਡੀਆ ਰੇਡੀਓ 'ਚ ਤਬਲਾ ਵਜਾਉਣ ਵਾਲੇ ਪਹਿਲੇ ਕਲਾਕਾਰ ਸਨ, ਜਿਨ੍ਹਾਂ ਨੇ ਭੀੜ ਨੂੰ ਜਾਗਰੂਕ ਕੀਤਾ। ਉਹ ਨਾ ਸਿਰਫ ਮਹਾਨ ਸੰਗੀਤਕਾਰ ਸਨ ਸਗੋਂ ਸੰਗੀਤ ਦੇ ਇਕ ਮਹਾਨ ਸਿੱਖਿਅਕ ਵੀ ਸਨ। 

PunjabKesari
ਸਾਵਿਤਰੀ ਫੁਲੇ 
ਜੇਕਰ ਅੱਜ ਕੁੜੀਆਂ ਮਾਣ ਨਾਲ ਸਕੂਲ ਜਾਂਦੀਆਂ ਹਨ ਤਾਂ ਇਸ ਦੇ ਪਿਛੇ ਸਾਵਿਤਰੀਬਾਈ ਫੁਲੇ ਵਰਗੇ ਟੀਚਰਸ ਦਾ ਦ੍ਰਿੜ ਸੰਕਲਪ ਵੀ ਸ਼ਾਮਲ ਹੈ। ਫੁਲੇ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਸਾਲ 1948 'ਚ ਪੁਣੇ ਦੇ ਬ੍ਰਹਮਣ ਬਹੁਲ ਸ਼ਹਿਰ 'ਚ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਲੜਕੀਆਂ ਲਈ ਇਕ ਸਕੂਲ ਖੋਲ੍ਹਿਆ ਸੀ। ਸਮਾਜ ਲਈ ਉਨ੍ਹਾਂ ਦੇ ਮਹਾਨ ਕਦਮ ਦੇ ਬਾਵਜੂਦ ਉਨ੍ਹਾਂ ਨੂੰ ਸਮਾਜ ਤੋਂ ਸਹਿਯੋਗ ਨਹੀਂ ਮਿਲ ਰਿਹਾ ਸੀ। ਇਸ ਦੇ ਬਾਅਦ ਫੁਲੇ ਨੇ ਲੜਕੀਆਂ ਲਈ ਕਈ ਸਕੂਲ ਖੋਲ੍ਹੇ ਅਤੇ ਵਿਧਵਾ ਮੁੜ ਵਿਆਹ ਸਮੇਤ ਕਈ ਮੁੱਦਿਆਂ ਨਾਲ ਨਜਿੱਠਣ ਦੀ ਦਿਸ਼ਾ 'ਚ ਵੀ ਕੰਮ ਕੀਤਾ।


shivani attri

Content Editor

Related News