'ਚਾਕਲੇਟ ਡੇ' : ਗੁੜ ਨਾਲੋਂ 'ਇਸ਼ਕ' ਮਿੱਠਾ

Saturday, Feb 10, 2018 - 01:17 PM (IST)

'ਚਾਕਲੇਟ ਡੇ' : ਗੁੜ ਨਾਲੋਂ 'ਇਸ਼ਕ' ਮਿੱਠਾ

ਗਿੱਦੜਬਾਹਾ (ਸੰਧਿਆ) - 'ਗੁੜ ਨਾਲੋਂ ਇਸ਼ਕ ਮਿੱਠਾ ਓ ਹੋ, ਓ ਰੱਬਾ ਲੱਗ ਨਾ ਕਿਸੇ ਨੂੰ ਜਾਵੇ...।' ਅੱਜ ਵੈਲੇਨਟਾਈਨ ਵੀਕ ਦਾ ਤੀਜਾ ਦਿਨ 'ਚਾਕਲੇਟ ਡੇ' ਹੈ। ਚਾਕਲੇਟ ਜੋ ਕਿ ਮਿਠਾਸ ਨਾਲ ਭਰੀ ਹੰਦੀ ਹੈ। ਇਸ ਦਿਨ ਲੜਕਿਆਂ ਅਤੇ ਲੜਕੀਆਂ ਵੱਲੋਂ ਇਕ-ਦੂਜੇ ਨੂੰ, ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਅਤੇ ਭੈਣਾਂ ਆਪਣੇ ਭਰਾਵਾਂ ਨੂੰ ਚਾਕਲੇਟ ਦੇ ਕੇ ਖੁਸ਼ ਕਰਦੀਆਂ ਹਨ। ਇਹ ਦਿਨ ਹਰ ਰਿਸ਼ਤੇ 'ਚ ਮਿਠਾਸ ਘੋਲਣ ਵਾਲਾ ਦਿਨ ਹੈ, ਜੇਕਰ ਤੁਹਾਡੇ ਨਾਲ ਕੋਈ ਗੁੱਸਾ ਹੈ ਤਾਂ ਉਸ ਨੂੰ ਮਨਾਉਣ ਲਈ ਅੱਜ ਚਾਕਲੇਟ ਜ਼ਰੂਰ ਦਿਓ।
ਵੈਲੇਨਟਾਈਨ ਵੀਕ ਦੇ ਵੈਸੇ ਤਾਂ ਸਾਰੇ ਦਿਨ ਹੀ ਅਸੀਂ ਆਪਣੇ ਮਹਿਬੂਬ ਨੂੰ ਦਿਲ ਦੀ ਗੱਲ ਕਹਿ ਸਕਦੇ ਹਾਂ ਪਰ ਹਰ ਦਿਨ ਦਾ ਆਪਣਾ ਮਹੱਤਵ ਹੈ। ਇਸੇ ਤਰ੍ਹਾਂ ਹੀ ਚਾਕਲੇਟ ਡੇ ਵੀ ਹੈ।
ਚਾਕਲੇਟ ਡੇ ਵਾਲੇ ਦਿਨ ਤੁਸੀਂ ਆਪਣੇ ਮਹਿਬੂਬ ਨੂੰ ਕੋਈ ਵੀ ਵਧੀਆ ਜਿਹੀ ਚਾਕਲੇਟ ਗਿਫਟ ਕਰ ਕੇ ਉਸ ਨਾਲ ਆਪਣੇ ਪਿਆਰ ਦੀ ਗੱਲ ਵੀ ਲਿਖ ਸਕਦੇ ਹੋ ਪਰ ਜੇਕਰ ਤੁਸੀਂ ਆਪਣੇ ਮਹਿਬੂਬ ਨੂੰ ਚਾਕਲੇਟ ਦੇ ਨਾਲ ਉਸ ਨੂੰ ਆਪਣੇ ਦਿਲ ਦੀ ਗੱਲ ਕਹੋਗੇ ਤਾਂ ਉਸ ਨੂੰ ਜ਼ਿਆਦਾ ਵਧੀਆ ਲੱਗੇਗਾ। ਹੁਣ ਤਾਂ ਕੋਈ ਵੀ ਵਿਅਕਤੀ ਆਪਣੇ ਦਿਲ ਦੀ ਗੱਲ ਕਹਿਣ ਲਈ ਆਪਣੇ ਮਹਿਬੂਬ ਨੂੰ ਚਾਕਲੇਟ ਗਿਫਟ ਕਰਦਾ ਹੈ ਕਿਉਂਕਿ ਚਾਕਲੇਟ ਹਰ ਕਿਸੇ ਨੂੰ ਪਸੰਦ ਹੁੰਦੀ ਹੈ। ਅੱਜ ਕਲ ਲੋਕ ਜ਼ਿਆਦਾਤਰ ਆਪਣੇ ਪਿਆਰ ਦਾ ਇਜ਼ਹਾਰ ਕਰਨ ਜਾਂ ਪਾਰਟਨਰ ਨੂੰ ਮਨਾਉਣ ਲਈ ਚਾਕਲੇਟ ਦਿੰਦੇ ਹਨ। ਵੈਸੇ ਤਾਂ ਕਈ ਲੋਕ ਚਾਕਲੇਟ ਨੂੰ ਇਕ ਜੰਕਫੂਡ ਅਤੇ ਸਿਹਤ ਲਈ ਹਾਨੀਕਾਰਕ ਮੰਨਦੇ ਹਨ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਚਾਕਲੇਟ ਤੋਂ ਦੂਰ ਰਹਿੰਦੇ ਹਨ ਪਰ ਚਾਕਲੇਟ ਸਿਹਤ ਲਈ ਹਾਨੀਕਾਰਕ ਨਹੀਂ ਹੈ। ਜ਼ਿਆਦਾਤਰ ਲੜਕੀਆਂ ਤਾਂ ਡਾਈਟ 'ਤੇ ਹੋਣ ਦੇ ਬਾਵਜੂਦ ਆਪਣੇ-ਆਪ ਨੂੰ ਚਾਕਲੇਟ ਤੋਂ ਦੂਰ ਨਹੀਂ ਰੱਖਦੀਆਂ, ਇਸ ਲਈ ਚਾਕਲੇਟ ਡੇ ਦਾ ਵਿਸ਼ੇਸ਼ ਮਹੱਤਵ ਹੈ।


Related News