ਦਿੱਲੀ 'ਚ ਬਣੇ ਕੋਰੋਨਾ ਦੇ ਹਾਲਾਤ ਨੂੰ ਲੈ ਕੇ ਹੰਸ ਰਾਜ ਹੰਸ ਨੇ ਕੇਜਰੀਵਾਲ ’ਤੇ ਕੱਸੇ ਤੰਜ

05/23/2021 7:37:23 PM

ਜਲੰਧਰ/ਨਵੀਂ ਦਿੱਲੀ— ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ’ਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਨੂੰ ਲੈ ਕੇ ਦਿੱਲੀ ਦੇ ਹਾਲਾਤ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਦੀ ਸਰਕਾਰ ’ਤੇ ਲਾਏ ਇਲਜ਼ਾਮਾਂ ’ਤੇ ਹੰਸ ਰਾਜ ਹੰਸ ਨੇ ਵਿਅੰਗ ਕੱਸਿਆ ਹੈ। ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਕੋਰੋਨਾ ਦੇ ਹਾਲਾਤ ’ਤੇ ਦਿੱਲੀ ਦੀ ਸਥਿਤੀ  ਬਾਰੇ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਪਹਿਲਾਂ ਕੋਰੋਨਾ ਆਇਆ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 5ਟੀ ਪਲਾਨ ਦਾ ਐਲਾਨ ਕੀਤਾ ਸੀ, ਜਿਸ ’ਚ ਟੈਸਟਿੰਗ, ਟ੍ਰੇਕਿੰਗ, ਟ੍ਰੇਸਿੰਗ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਪਲਾਨ ਟੀ. ਵੀ. ਤੱਕ ਹੀ ਸੀਮਿਤ ਨਾ ਰਹਿੰਦਾ ਤਾਂ ਅੱਜ ਦਿੱਲੀ ’ਚ ਹਾਲਾਤ ਇਹ ਨਹੀਂ ਹੋਣੇ ਸਨ ਅਤੇ ਦਿੱਲੀ ’ਚ ਇੰਨੀਆਂ ਮੌਤਾਂ ਨਹੀਂ ਹੋਣੀਆਂ ਸਨ। 

ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ

ਉਨ੍ਹਾਂ ਕਿਹਾ ਕਿ ਕਹਿਣਾ ਸੌਖਾ ਹੁੰਦਾ ਹੈ ਕਿ ਕੇਂਦਰ ਦੀ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਜਦਕਿ 11 ਮੀਟਿੰਗਾਂ ਪ੍ਰਧਾਨ ਮੰਤਰੀ ਦੀਆਂ ਹਰ ਸਟੇਟ ਦੇ ਹੈੱਡ ਨਾਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ’ਚ ਇਹ ਕਿਹਾ ਗਿਆ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੈ ਅਤੇ ਸਟੇਟਾਂ ਨੂੰ ਆਪਣੇ ਪੱਧਰ ’ਤੇ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਇਕ ਦੂਜੇ ’ਤੇ ਦੋਸ਼ ਲਗਾਉਣ ਦਾ ਨਹੀਂ ਸਗੋਂ ਇਕ ਦੂਜੇ ਨਾਲ ਖੜ੍ਹੇ ਹੋ ਕੇ ਮਦਦ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਟੇਟਾਂ ਤੋਂ ਕੋਰੋਨਾ ਨਾਲ ਨਜਿੱਠਣ ’ਚ ਕੀਤੀਆਂ ਗਈਆਂ ਤਿਆਰੀਆਂ ’ਚ ਕੋਈ ਗਲਤੀ ਹੋਈ ਹੈ ਤਾਂ ਸਗੋਂ ਮੁਆਫ਼ੀ ਮੰਗਣੀ ਚਾਹੀਦੀ ਹੈ। 

 

ਇਹ ਵੀ ਪੜ੍ਹੋ: 'ਕੋਰੋਨਾ' ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਫਗਵਾੜਾ 'ਚ 11 ਦਿਨਾਂ 'ਚ ਹੋਈ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਇਸ ਦੇ ਇਲਾਵਾ ਉਨ੍ਵਾਂ  ਕਿਹਾ ਕਿ ਕੋਰੋਨਾ ਨਾ ਅਮੀਰ ਵੇਖਦਾ ਹੈ, ਨਾ ਫਕੀਰ ਅਤੇ ਨਾ ਹੀ ਵਜ਼ੀਰ ਵੇਖਦਾ ਹੈ। ਕੋਰੋਨਾ ਸਿਰਫ਼ ਦੱਬੇ ਪੈਰੀ ਆ ਕੇ ਸਭ ਨੂੰ ਦੱਬ ਲੈਂਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੂੰ ਮਾਲਕ ਤੋਂ ਹਮੇਸ਼ਾ ਡਰਨਾ ਚਾਹੀਦਾ ਹੈ ਅਤੇ ਹਮੇਸ਼ਾ ਲੋਕਾਂ ਦੇ ਤੰਦਰੁਸਤ ਰਹਿਣ ਦੀ ਅਰਦਾਸ ਕਰਨੀ ਚਾਹੀਦੀ ਹੈ। ਇਹੋ ਜਿਹੇ ਹਾਲਾਤ ’ਚ ਇਨਸਾਨ ਨੂੰ ਇਨਸਾਨ ਦੀ ਦਾਰੂ ਬਣਨਾ ਚਾਹੀਦਾ ਹੈ।  ਮਿਸਾਲ ਦੇ ਤੌਰ ’ਤੇ ਕੋਰੋਨਾ ਦੇ ਹਾਲਾਤ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਇਕ ਸਾਇੰਸ ਹੁੰਦੀ ਹੈ ਅਤੇ ਇਕ ਸੁਪਰ ਸਾਇੰਸ ਹੁੰਦੀ ਹੈ। ਇਕ ਫਿਜ਼ਿਕਸ ਅਤੇ ਫਿਰ ਅੱਗੇ ਜਾ ਕੇ ਮੈਟਾ ਫਿਜ਼ਿਕਸ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸੁਪਰ ਸਾਇੰਸ ਹੈ, ਉਹ ਸਪਰੀਚੁਅਲ ਸਾਇੰਸ ਹੈ, ਜਾਂ ਫਿਰ ਇਹ ਕਹਿ ਲਵੋ ਕਿ ਜਿਹੜਾ ਕ੍ਰਿਅਟਰ, ਜੈਨਰੇਟਰ ਅਤੇ ਓਪਰੇਟਰ ਹੈ, ਉਹ ਮਾਲਕ ਖ਼ੁਦ ਹੈ। ਉਨ੍ਹਾਂ ਕਿਹਾ ਕਿ ਮਾਲਕ ਨੇ ਦੱਸਿਆ ਹੋਇਆ ਹੈ ਕਿ ਕੰਟਰੋਲ ਮੇਰੇ ਹੱਥ ਹੈ। ਉਨ੍ਹਾਂ ਕਿਹਾ ਕਿ ਇਕ ਕਤਰੇ ਦੇ ਕਰੋੜਵੇਂ ਹਿੱਸੇ ਨੇ ਪੂਰੀ ਦੁਨੀਆ ਦੇ ਸਿਸਟਮ ਨੂੰ ਠੱਪ ਕਰਕੇ ਰੱਖ ਦਿੱਤਾ ਹੈ। 

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼

 

ਇਹ ਵੀ ਪੜ੍ਹੋ:  ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਬੰਦਾ-ਬੰਦੇ ਦਾ ਹੀ ਪਤਾ ਨਹੀਂ ਲੈਣ ਜਾ ਸਕਦਾ ਅਤੇ ਨਾ ਹੀ ਅੰਤਿਮ ਸੰਸਕਾਰ ’ਚ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੱਡੇ ਤੋਂ ਵੱਡੇ ਬੰਦੇ ਨੂੰ ਵੀ ਪੈਕੇਟ ਜਿਹਾ ਬਣਾ ਕੇ ਸੁੱਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨਸਾਨ ਨੇ ਨਾ ਤਾਂ ਇਨਸਾਨ ਨੂੰ ਬਖ਼ਸ਼ਿਆ ਹੈ ਅਤੇ ਨਾ ਹੀ ਜਾਨਵਰ ਨੂੰ। ਇਨਸਾਨ ਦੀ ਮੀਟ ਤੋਂ ਲੈ ਕੇ ਜਾਨਵਰ ਦੀ ਮੀਟ ਤੱਕ ਜਿਹੜੀ ਵੀ ਚੀਜ਼ ਇਨ੍ਹਾਂ ਦੇ ਹੱਥ ’ਚ ਆਈ, ਉਹ ਇਨਸਾਨ ਦੇ ਵੱਢ-ਵੱਢ ਕੇ ਖਾਂਧੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ’ਚ ਦੋ-ਦੋ ਸਾਲ ਤੱਕ ਦੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆ ’ਚ ਕੁਦਰਤ ਨਾਲ ਖ਼ਿਲਵਾੜ ਕਰਨ ਦੀਆਂ ਕਈ ਵਜ੍ਹਾ ਬਣੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੌਤ ਤਾਂਡਵ ਕਰ ਰਹੀ ਹੈ ਪਰ ਇਨਸਾਨ ਨੂੰ ਅਜੇ ਵੀ ਇਹ ਲੱਗਦਾ ਹੈ ਕਿ ਉਸ ਦੀ ਵਾਰੀ ਨਹੀਂ ਆਉਣੀ। ਉਨ੍ਹਾਂ ਕਿਹਾ ਕਿ ਇਹ ਸਮਾਂ ਇਕ-ਦੂਜੇ ’ਤੇ ਦੋਸ਼ ਲਗਾਉਣ ਦਾ ਨਹੀਂ, ਸਗੋਂ ਇਕੱਠੇ ਹੋ ਕੇ ਕੋਰੋਨਾ ਖ਼ਿਲਾਫ਼ ਲੜਨ ਦਾ ਹੈ। 

ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri