ਸੰਨੀ ਦਿਓਲ ਦੇ ਅਸਲ ਨਾਂ ਨੇ ਭਾਜਪਾ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ

05/02/2019 6:47:56 PM

ਗੁਰਦਾਸਪੁਰ (ਵਿਨੋਦ) : ਭਾਜਪਾ ਵੱਲੋਂ ਚੋਣ ਕਮਿਸ਼ਨ ਨੂੰ ਈ.ਵੀ.ਐਮ. 'ਤੇ ਅਜੇ ਸਿੰਘ ਧਰਮਿੰਦਰ ਦਿਓਲ ਦੀ ਥਾਂ ਸੰਨੀ ਦਿਓਲ ਲਿਖਣ ਦੀ ਅਪੀਲ ਕੀਤੀ ਗਈ ਹੈ। ਦਰਅਸਲ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਅਭਿਨੇਤਾ ਸੰਨੀ ਦਿਓਲ ਵੱਲੋਂ ਭਾਜਪਾ ਉਮੀਦਵਾਰ ਦੇ ਰੂਪ ਵਿਚ ਨਾਮਜ਼ਦਗੀ ਨਾਲ ਜੋ ਹਲਫਨਾਮਾ ਦਿੱਤਾ ਗਿਆ ਹੈ ਉਸ ਵਿਚ ਸੰਨੀ ਨੇ ਆਪਣਾ ਨਾਂ ਅਜੇ ਸਿੰਘ ਧਰਮਿੰਦਰ ਦਿਓਲ ਦੱਸਿਆ ਹੈ, ਜਿਸ ਕਾਰਨ ਭਾਜਪਾ ਲੀਡਰਾਂ ਨੂੰ ਲੱਗ ਰਿਹਾ ਹੈ ਕਿ ਇਸ ਨਾਂ ਨੂੰ ਲੈ ਕੇ ਵੋਟਰਾਂ ਨੂੰ ਕੋਈ ਭੁਲੇਖਾ ਨਾ ਪੈ ਜਾਏ। ਇਸ ਕਰਕੇ ਭਾਜਪਾ ਵੋਟਿੰਗ ਮਸ਼ੀਨਾਂ 'ਤੇ ਸੰਨੀ ਦਿਓਲ ਦਾ ਨਾਂ ਲਿਖਣਾ ਚਾਹੁੰਦੀ ਹੈ, ਜਿਸ ਲਈ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ ਅਪੀਲ ਵੀ ਕੀਤੀ ਜਾ ਚੁੱਕੀ ਹੈ।

ਪਾਰਟੀ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਨੂੰ ਸੰਨੀ ਦਿਓਲ ਦੇ ਨਾਂ ਨਾਲ ਹੀ ਜਾਣਦੇ ਹਨ। ਸਮਾਜ ਦਾ ਵੱਡਾ ਹਿੱਸਾ ਉਨ੍ਹਾਂ ਦੇ ਅਸਲੀ ਨਾਂ ਅਜੇ ਸਿੰਘ ਬਾਰੇ ਨਹੀਂ ਜਾਣਦਾ, ਜਿਸ ਕਾਰਨ ਚੋਣਾਂ ਸਮੇਂ ਵੋਟ ਪਾਉਣ ਲੱਗਿਆਂ ਭੁਲੇਖਾ ਪੈਣਾ ਲਾਜ਼ਮੀ ਹੈ। ਖ਼ਾਸ ਗੱਲ ਇਹ ਹੈ ਕਿ ਚੋਣ ਸਮੱਗਰੀ ਵਿਚ ਕਿਤੇ ਵੀ ਅਜੇ ਸਿੰਘ ਧਰਮਿੰਦਰ ਦਿਓਲ ਨਹੀਂ ਲਿਖਿਆ ਗਿਆ। ਹਰ ਥਾਂ ਸੰਨੀ ਦਿਓਲ ਹੀ ਲਿਖਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਹੁਣ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਈ.ਵੀ.ਐਮ. 'ਤੇ ਓਹੀ ਨਾਂ ਲਿਖਿਆ ਜਾਂਦਾ ਹੈ ਜੋ ਨਾਮਜ਼ਦਗੀ ਵੇਲੇ ਭਰਿਆ ਜਾਂਦਾ ਹੈ ਤੇ ਜਿਹੜਾ ਵੋਟਰ ਸੂਚੀ ਵਿਚ ਦਰਜ ਹੁੰਦਾ ਹੈ। ਹੁਣ ਸੰਨੀ ਦੇ ਨਾਂ ਬਦਲਣ ਦਾ ਫੈਸਲਾ ਚੋਣ ਕਮਿਸ਼ਨ ਦੇ ਹੱਥ ਹੈ।

cherry

This news is Content Editor cherry