ਕਿੰਝ ਬਣਨਗੇ ਵਧੀਆਂ ਖਿਡਾਰੀ, ਇਕ ਮਹੀਨੇ ਤੋਂ ਨਹੀਂ ਮਿਲੀ ਖੁਰਾਕ (ਵੀਡੀਓ)

01/19/2018 2:31:21 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਗੁਰਦਾਸਪੁਰ ਦੇ ਅਜਿਹੇ ਖਿਡਾਰੀ ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨਾ ਹੈ ਪਰ ਇਕ ਵਧੀਆ ਖਿਡਾਰੀ ਬਣਨ ਲਈ ਪ੍ਰੈਕਟਿਸ ਦੇ ਨਾਲ-ਨਾਲ ਜੋ ਖੁਰਾਕ ਦੀ ਜ਼ਰੂਰਤ ਹੈ, ਉਹ ਨਹੀਂ ਮਿਲ ਰਹੀ। ਮਾਮਲਾ ਗੁਰਦਾਸਪੁਰ ਦੇ ਸਪੋਰਟਸ ਵਿੰਗ ਦਾ ਹੈ। ਵਿੰਗ 'ਚ ਕੁੱਲ 270 ਖਿਡਾਰੀ ਅਲੱਗ-ਅਲੱਗ ਖੇਡਾਂ ਦੀ ਪ੍ਰੈਕਟਿਸ ਕਰਦੇ ਹਨ ਪਰ ਉਨ੍ਹਾਂ ਕੁਝ ਮਹੀਨਿਆਂ ਤੋਂ ਜ਼ਰੂਰਤ ਮੁਤਾਬਿਕ ਖੁਰਾਕ ਨਹੀਂ ਮਿਲ ਰਹੀ। ਜਿਹੜੀ ਥੋੜ੍ਹੀ ਬਹੁਤੀ ਖੁਰਾਕ ਮਿਲਦੀ ਸੀ ਉਹ ਵੀ ਇਕ ਮਹੀਨੇ ਤੋਂ ਬੰਦ ਹੋ ਗਈ ਹੈ। ਅਜਿਹਾ ਨਹੀਂ ਹੈ ਕਿ ਸਰਕਾਰ ਵੱਲੋਂ ਇਨ੍ਹਾਂ ਨੂੰ ਖੁਰਾਕ ਭੇਜੀ ਨਹੀਂ ਜਾਂਦੀ। ਸਰਕਾਰ ਤਾਂ ਖੁਰਾਕ ਲਈ 100 ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਦਿੰਦੀ ਹੈ ਪਰ ਠੇਕੇਦਾਰ ਆਪਣੇ ਲਾਭ ਲਈ ਇਨ੍ਹਾਂ ਖਿਡਾਰੀਆਂ ਦੇ ਭਵਿੱਖ ਨਾਲ ਖਿਲਾਵੜ ਕਰ ਜਾਂਦਾ ਹੈ। 
ਇਸ ਸਬੰਧੀ ਡੀ. ਸੀ. ਗੁਰਲਵੀਨ ਸਿੰਘ ਨੇ ਇਸ ਮਾਮਲੇ 'ਚ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਨੌਜਵਾਨ ਪੀੜੀ ਨੂੰ ਖੇਡਾਂ ਵੱਲ ਅਕਰਸ਼ਿਤ ਕਰਨਾ ਤੇ ਵਧੀਆ ਖਿਡਾਰੀ ਬਣਨ ਲਈ ਸਰਕਾਰ ਹਰ ਜ਼ਰੂਰੀ ਫੰਡ ਮੁਹੱਇਆ ਕਰਵਾ ਰਹੀ ਹੈ ਪਰ ਇਨ੍ਹਾਂ ਖਿਡਾਰੀਆਂ ਨੂੰ ਪੂਰੀ ਖੁਰਾਕ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ।