ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭੱਜਾ ਲੈ ਜਾਣ ਵਾਲੇ ਖਿਲਾਫ ਕੇਸ ਦਰਜ

11/03/2019 3:35:30 PM

ਗੁਰਦਾਸਪੁਰ (ਵਿਨੋਦ) : ਇਕ ਨਾਬਾਲਿਗ 14 ਸਾਲਾ 8ਵੀਂ ਜਮਾਤ ਦੀ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਭੱਜਾ ਲੈ ਜਾਣ ਵਾਲੇ ਦੋਸ਼ੀ ਦੇ ਵਿਰੁੱਧ ਬਹਿਰਾਮਪੁਰ ਪੁਲਸ ਨੇ ਧਾਰਾ 363,366, ਅਧੀਨ ਕੇਸ ਦਰਜ ਕਰਕੇ ਦੋਸ਼ੀ ਅਤੇ ਲੜਕੀ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।

ਬਹਿਰਾਮਪੁਰ ਪੁਲਸ ਸਟੇਸ਼ਨ ਇੰਚਾਰਜ ਮੰਜੀਤ ਕੌਰ ਦੇ ਅਨੁਸਾਰ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਨਿਵਾਸੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸਿਕਾਇਤ 'ਚ ਦੱਸਿਆ ਕਿ ਉਸ ਦੀ ਬੇਟੀ ਮਾਤਰ 14 ਸਾਲ ਦੀ ਹੈ ਅਤੇ ਉਹ ਆਪਣੀ ਚਾਚੀ ਦੇ ਪਿੰਡ ਗਈ ਸੀ। ਸ਼ਾਮ ਨੂੰ ਉਸ ਨੇ ਵਾਪਸ ਆ ਜਾਣਾ ਸੀ। ਪਰ ਜਦ ਵਾਪਸ ਨਾਂ ਆਈ ਤਾਂ ਉਥੇ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਦੋਸ਼ੀ ਰੋਹਿਤ ਕੁਮਾਰ ਉਰਫ ਰਵੀ ਪੁੱਤਰ ਵਿਜੇ ਕੁਮਾਰ ਨਿਵਾਸੀ ਪਿੰਡ ਠੁੰਡੀ ਪੁਲਸ ਸਟੇਸ਼ਨ ਦੋਰਾਂਗਲਾ ਵਿਆਹ ਦਾ ਝਾਂਸਾ ਦੇ ਕੇ ਭੱਜਾ ਲੈ ਗਿਆ ਹੈ। ਪੁਲਸ ਅਧਿਕਾਰੀ ਦੇ ਅਨੁਸਾਰ ਇਸ ਸੰਬੰਧੀ ਕੇਸ ਦਰਜ ਕਰਕੇ ਦੋਸ਼ੀ ਅਤੇ ਕੁੜੀ ਦੀ ਤਾਲਾਸ਼ ਕੀਤੀ ਜਾ ਰਹੀ ਹੈ।


Baljeet Kaur

Content Editor

Related News