ਜਲੰਧਰ: ਸੜਕ 'ਤੇ ਰਾਸਤਾ ਨਹੀਂ ਮਿਲਿਆ ਤਾਂ ਚਲਾ ਦਿੱਤੀ ਗੋਲੀ (ਵੀਡੀਓ)
Wednesday, Aug 22, 2018 - 11:08 AM (IST)
ਜਲੰਧਰ (ਸੋਨੂੰ)— ਜਲੰਧਰ 'ਚ ਕਾਨੂੰਨ ਤੋਂ ਬੇਖੌਫ ਹੋ ਕੇ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੜਕ 'ਤੇ ਲੱਗੇ ਜਾਮ ਤੋਂ ਦੁਖੀ ਹੋ ਕੇ ਇਕ ਨੌਜਵਾਨ ਨੇ ਸ਼ਰੇਆਮ ਗੋਲੀ ਚਲਾ ਦਿੱਤੀ, ਜਿਸ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ।

ਦਰਅਸਲ ਉਸ ਇਲਾਕੇ 'ਚ ਕਣਕ ਵੰਡੀ ਜਾ ਰਹੀ ਸੀ, ਜਿਸ ਕਾਰਨ ਸੜਕ 'ਤੇ ਜਾਮ ਲੱਗਾ ਹੋਇਆ ਸੀ। ਇਸੇ ਦੌਰਾਨ ਦੂਜੇ ਪਾਸੇ ਗੱਡੀ 'ਚ ਆਏ ਇਕ ਨੌਜਵਾਨ ਨੇ ਰਸਤਾ ਨਾ ਮਿਲਣ ਤੋਂ ਦੁਖੀ ਹੋ ਕੇ ਇਕ ਵਿਅਕਤੀ ਨਾਲ ਹੱਥੋ-ਪਾਈ ਹੋ ਗਿਆ ਅਤੇ ਬਾਅਦ 'ਚ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੂਰੇ ਮਾਮਲੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
