ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ 'ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

07/16/2020 11:37:13 PM

ਫਿਲੌਰ (ਭਾਖੜੀ)— ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਪ੍ਰੇਮੀ ਵਾਇਰਲ ਕਰਨ 'ਤੇ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਲੜਕੀ ਦੇ ਰਿਸ਼ਤੇਦਾਰਾਂ ਨੇ ਉਸ ਘਰ 'ਚ ਆ ਕੇ ਜੰਮ ਕੇ ਹੰਗਾਮਾ ਕੀਤਾ। ਲੜਕੀ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਵਾਇਰਲ ਕਰਨ 'ਤੇ ਗੁੱਸੇ 'ਚ ਆਏ ਲੜਕੀ ਦੇ ਰਿਸ਼ਤੇਦਾਰਾਂ ਨੇ ਬੀਤੀ ਰਾਤ ਵਿਆਹੇ ਪ੍ਰੇਮੀ ਦੇ ਘਰ ਹਮਲਾ ਕਰਕੇ ਇਕ ਨਵੀਂ ਲਗਜ਼ਰੀ ਗੱਡੀ ਅੱਗ ਦੇ ਹਵਾਲੇ ਕਰ ਦਿੱਤੀ। ਇਸ ਦੇ ਨਾਲ ਹੀ ਪੂਰੇ ਘਰ 'ਚ ਜੰਮ ਕੇ ਹੰਗਾਮਾ ਕਰਦਿਆਂ 25 ਲੱਖ ਰੁਪਏ ਦਾ ਨੁਕਸਾਨ ਕਰਕੇ ਹਮਲਾਵਰਾਂ ਨੇ ਬੇਇੱਜ਼ਤੀ ਦਾ ਬਦਲਾ ਲੈਣ ਲਈ ਲੜਕੇ ਦੀ ਪਤਨੀ ਨੂੰ ਨਗਨ ਕਰਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਦਿੱਤੀ।

ਜਾਣੋ ਕੀ ਹੈ ਪੂਰਾ ਮਾਮਲਾ
ਸੂਚਨਾ ਮੁਤਾਬਕ ਨੇੜਲੇ ਪਿੰਡ ਸੇਲਕਿਆਣਾ ਦੀ ਰਹਿਣ ਵਾਲੀ ਜਸਵੰਤ ਕੌਰ ਜੱਸੀ ਨੇ ਦੱਸਿਆ ਕਿ ਬੀਤੀ ਰਾਤ ਸਾਢੇ 8 ਵਜੇ ਉਨ੍ਹਾਂ ਦੇ ਘਰ ਪਹਿਲਾਂ ਲਸਾੜਾ ਪੁਲਸ ਚੌਕੀ ਇੰਚਾਰਜ ਦੋ-ਤਿੰਨ ਪੁਲਸ ਮੁਲਾਜ਼ਮਾਂ ਦੇ ਨਾਲ ਆਇਆ। ਉਨ੍ਹਾਂ ਨੇ ਆਉਂਦੇ ਹੀ ਉਸ ਦੇ ਦਿਓਰ ਕਿਸ਼ੋਰ ਸਬੰਧੀ ਪੁੱਛÎਗਿੱਛ ਕੀਤੀ। ਜਦੋਂ ਉਨ੍ਹਾਂ ਦੱਸਿਆ ਕਿ ਕਿਸ਼ੋਰ ਘਰ 'ਚ ਨਹੀਂ ਹੈ ਤਾਂ ਪੁਲਸ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸ਼ੋਰ ਨੇ ਬਹੁਤ ਹੀ ਗਲਤ ਹਰਕਤ ਕਰਦੇ ਪਿੰਡ ਦੀ ਲੜਕੀ, ਜਿਸ ਨਾਲ ਉਸ ਦੇ ਪ੍ਰੇਮ-ਸਬੰਧ ਸਨ, ਪਹਿਲਾਂ ਉਸ ਨੇ ਆਪਣੇ ਨਾਲ ਉਸ ਦੀਆਂ ਇਤਰਾਜ਼ਯੋਗ ਫਿਲਮਾਂ ਬਣਾਈਆਂ ਅਤੇ ਹੁਣ ਉਸ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਜਿਉਂ ਹੀ ਕਿਸ਼ੋਰ ਘਰ ਆਵੇ ਤਾਂ ਉਹ ਉਨ੍ਹਾਂ ਨੂੰ ਸੂਚਿਤ ਕਰੇ।

PunjabKesari

ਇਹ ਕਹਿ ਕੇ ਜਿਉਂ ਹੀ ਪੁਲਸ ਘਰੋਂ ਗਈ ਤਾਂ ਅੱਧੇ ਘੰਟੇ ਬਾਅਦ ਤਕਰੀਬਨ ਰਾਤ 9 ਵਜੇ 25 ਦੇ ਕਰੀਬ ਹਮਲਾਵਰ ਹੱਥਾਂ 'ਚ ਤਲਵਾਰਾਂ, ਲੋਹੇ ਦੀਆਂ ਰਾਡਾਂ, ਬੇਸਬਾਲ ਅਤੇ ਹੋਰ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਦੇ ਘਰ ਆ ਗਏ। ਹਮਲਾਵਰਾਂ ਨਾਲ 4 ਦੇ ਕਰੀਬ ਔਰਤਾਂ ਸਨ। ਹਮਲਾਵਰਾਂ ਨੂੰ ਜ਼ਿਆਦਾ ਗਿਣਤੀ 'ਚ ਵੇਖ ਕੇ ਉਹ ਪਰਿਵਾਰ ਦੇ ਮੈਂਬਰਾਂ ਅਤੇ ਬੱਚਿਆਂ ਨੂੰ ਲੈ ਕੇ ਇਕ ਕਮਰੇ 'ਚ ਜਾ ਕੇ ਖੁਦ ਨੂੰ ਬਚਾਉਣ ਲਈ ਕਮਰੇ ਦੀ ਲਾਈਟ ਬੰਦ ਕਰਕੇ ਅੰਦਰ ਲੁਕ ਗਏ।

PunjabKesari

ਪ੍ਰੇਮੀ ਦੀ ਪਤਨੀ ਦੇ ਕੱਪੜੇ ਪਾੜ ਬਣਾਈ ਅਸ਼ਲੀਲ ਵੀਡੀਓ
ਉਨ੍ਹਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਘਰ ਦੇ ਅੰਦਰ ਖੜ੍ਹੇ ਦੋ ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਉਸ ਤੋਂ ਬਾਅਦ ਘਰ ਦੇ ਅੰਦਰ ਪਏ ਫਰਿੱਜ਼, ਵਾਸ਼ਿੰਗ ਮਸ਼ੀਨ, ਡਾਈਨਿੰਗ ਟੇਬਲ ਅਤੇ ਕੰਧ 'ਤੇ ਲੱਗੀ ਐੱਲ. ਸੀ. ਡੀ. ਨੂੰ ਤੋੜਨ ਤੋਂ ਬਾਅਦ ਘਰ 'ਚ ਪਏ ਸੋਫੇ ਨੂੰ ਅੱਗ ਲਗਾ ਦਿੱਤੀ। ਘਰ 'ਚ ਪਿਆ ਪੂਰਾ ਸਾਮਾਨ ਤੋੜਨ ਤੋਂ ਬਾਅਦ ਉਨ੍ਹਾਂ ਦੇ ਪਖਾਨਿਆਂ ਤੱਕ ਨੂੰ ਤੋੜ ਦਿੱਤਾ ਗਿਆ। ਹਮਲੇ ਦੀਆਂ ਆਵਾਜ਼ਾਂ ਸੁਣ ਕੇ ਜਦੋਂ ਉਨ੍ਹਾਂ ਦੇ ਬੱਚੇ ਰੋਣ ਲੱਗ ਪਏ ਤਾਂ ਹਮਲਾਵਾਰਾਂ ਨੂੰ ਪਤਾ ਲੱਗ ਗਿਆ ਕਿ ਪਰਿਵਾਰ ਦੇ ਮੈਂਬਰ ਕਮਰੇ 'ਚ ਲੁਕੇ ਹੋਏ ਹਨ ਤਾਂ ਉਹ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ।

PunjabKesari

ਲਾਈਟ ਜਗਾਉਂਦੇ ਹੀ ਕਿਸ਼ੋਰ ਬਾਰੇ ਪੁੱਛਿਆ, ਜਦੋਂ ਉਨ੍ਹਾਂ ਘਰ 'ਚ ਨਾ ਹੋਣ ਬਾਰੇ ਕਿਹਾ ਤਾਂ ਹਮਲਾਵਰ ਉਸ ਦੀ ਪਤਨੀ ਰੀਨਾ ਨੂੰ ਫੜ ਕੇ ਬਾਹਰ ਖਿੱਚ ਕੇ ਲੈ ਗਏ, ਜਿੱਥੇ ਉਨ੍ਹਾਂ ਨੇ ਆਪਣੀ ਲੜਕੀ ਦੇ ਅਪਮਾਨ ਦਾ ਬਦਲਾ ਲੈਣ ਲਈ ਰੀਨਾ ਦੇ ਕੱਪੜੇ ਪਾੜ ਕੇ ਉਸ ਨੂੰ ਨਗਨ ਕਰਕੇ ਉਸ ਦੀਆਂ ਅਸ਼ਲੀਲ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਦੀ ਦਰਾਣੀ ਬਾਵਾ ਉਸ ਨੂੰ ਛੁਡਵਾਉਣ ਲਈ ਅੱਗੇ ਆਈ ਤਾਂ ਹਮਲਾਵਰਾਂ ਨੇ ਕਿਰਪਾਨ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

PunjabKesari

ਇਥੇ ਹੀ ਬਸ ਨਹੀਂ, ਹਮਲਾਵਰਾਂ ਨੇ ਉਸ ਦੇ ਬਜ਼ੁਰਗ ਸਹੁਰਾ ਭਗਤ ਰਾਮ 75 ਨੂੰ ਵੀ ਨਹੀਂ ਬਖਸ਼ਿਆ। ਜਦੋਂ ਉਹ ਛੁਡਵਾਉਣ ਲਈ ਅੱਗੇ ਗਏ ਤਾਂ ਉਨ੍ਹਾਂ ਨੇ ਉਸ ਨੂੰ ਵੀ ਲਾਠੀਆਂ ਨਾਲ ਕੁੱਟਿਆ। ਹਮਲਾਵਾਰ ਡੇਢ ਘੰਟੇ ਤੱਕ ਉਨ੍ਹਾਂ ਦੇ ਘਰ 'ਚ ਰਹਿ ਕੇ ਜੰਮ ਕੇ ਤਾਂਡਵ ਮਚਾਉਂਦੇ ਰਹੇ ਅਤੇ ਜਾਂਦੇ ਹੋਏ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਨਵੀਂ ਗੱਡੀ ਸਕਾਰਪੀਓ ਨੂੰ ਵੀ ਅੱਗ ਦੇ ਹਵਾਲੇ ਕਰ ਗਏ। ਇਸ ਹਮਲੇ 'ਚ ਉਨ੍ਹਾਂ ਦਾ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਆਪਣੇ ਨਾਲ ਹੋਏ ਗਲਤ ਵਤੀਰੇ ਕਾਰਨ ਰੀਨਾ ਇੰਨੇ ਸਦਮੇ 'ਚ ਆ ਗਈ ਕਿ ਉਸ ਨੂੰ ਅਤੇ ਜ਼ਖਮੀ ਦਰਾਣੀ ਬਾਵਾ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਉਸ ਨੇ ਦੱਸਿਆ ਕਿ ਘਟਨਾ ਦੀ ਸ਼ਿਕਾਇਤ ਸਥਾਨਕ ਪੁਲਸ ਨੂੰ ਦੇ ਦਿੱਤੀ ਹੈ।

PunjabKesari

ਕਿਸ਼ੋਰ ਨੇ ਉਨ੍ਹਾਂ ਦੀ ਲੜਕੀ ਨੂੰ ਕੀਤਾ ਪੂਰੇ ਸਮਾਜ 'ਚ ਬਦਨਾਮ
ਜਦੋਂ ਇਸ ਸਬੰਧੀ ਦੂਜੀ ਧਿਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸ਼ੋਰ ਜੋ ਕਿ ਵਿਆਹਿਆ ਹੈ, ਉਨ੍ਹਾਂ ਦੀ ਲੜਕੀ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਕੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚਦਾ ਰਿਹਾ। ਹੁਣ ਜਦੋਂ ਉਹ ਆਪਣੀ ਲੜਕੀ ਦੀ ਗੱਲ ਦੂਜੀ ਜਗ੍ਹਾ ਚਲਾ ਰਹੇ ਸਨ ਤਾਂ ਬੀਤੀ ਸ਼ਾਮ ਕਿਸ਼ੋਰ ਉਨ੍ਹਾਂ ਦੇ ਘਰ ਆ ਧਮਕਿਆ ਅਤੇ ਲੜਕੀ ਨੂੰ ਡਰਾ ਕੇ ਬਲੈਕਮੇਲ ਕਰਨ ਲੱਗ ਪਿਆ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ

PunjabKesari

ਲੜਕੀ ਦੇ ਭਰਾ 'ਤੇ ਹਮਲੇ ਨਾਲ ਚਲੀ ਗਈ ਅੱਖਾਂ ਦੀ ਰੌਸ਼ਨੀ
ਕਿਸ਼ੋਰ ਨੇ ਉਨ੍ਹਾਂ ਦੇ ਲੜਕੇ ਮੰਗੇ ਦੇ ਸਿਰ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਕਿਸ਼ੋਰ ਜਾਂਦੇ ਹੋਏ ਧਮਕੀ ਦੇ ਕੇ ਗਿਆ ਸੀ ਕਿ ਉਹ ਉਨ੍ਹਾਂ ਦੀ ਲੜਕੀ ਨੂੰ ਕਿਤੇ ਵੀ ਵਿਆਹ ਕਰਵਾਉਣ ਦੇ ਲਾਇਕ ਨਹੀਂ ਛੱਡੇਗਾ। ਉਹ ਉਸ ਦੀਆਂ ਆਪਣੇ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ ਅਤੇ ਉਸ ਨੇ ਅਜਿਹਾ ਹੀ ਕੀਤਾ। ਉਨ੍ਹਾਂ ਦੀ ਲੜਕੀ ਦੀਆਂ ਤਸਵੀਰਾਂ ਵਾਇਰਲ ਕਰਕੇ ਉਸ ਨੂੰ ਪੂਰੇ ਸਮਾਜ 'ਚ ਬਦਨਾਮ ਕਰਕੇ ਰੱਖ ਦਿੱਤਾ।
ਇਹ ਵੀ ਪੜ੍ਹੋ:  'ਕੋਰੋਨਾ' ਕਾਰਨ ਕਪੂਰਥਲਾ 'ਚ ਇਕ ਹੋਰ ਮਰੀਜ਼ ਦੀ ਮੌਤ, ਇਕ ਨਵਾਂ ਮਾਮਲਾ ਵੀ ਆਇਆ ਸਾਹਮਣੇ

ਕੀ ਕਹਿਣਾ ਹੈ ਕਿ ਸਬ ਇੰਸਪੈਕਟਰ ਇਕਬਾਲ ਸਿੰਘ ਦਾ
ਇਸ ਸਬੰਧੀ ਪੁੱਛਣ 'ਤੇ ਲਸਾੜਾ ਪੁਲਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਪੀੜਤ ਔਰਤ ਰੀਨਾ ਜੋ ਕਿਸ਼ੋਰ ਦੀ ਪਤਨੀ ਹੈ ਅਤੇ ਜ਼ਖ਼ਮੀ ਔਰਤ ਬਾਵਾ ਦੇ ਬਿਆਨ ਲੈਣ ਉਪਰੰਤ ਜੋ ਕੋਈ ਵੀ ਮੁਜਰਿਮ ਪਾਇਆ  ਿਗਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News