ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ

Monday, Mar 29, 2021 - 11:10 PM (IST)

ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ

ਹੁਸ਼ਿਆਰਪੁਰ/ਦੇਓਵਾਲ (ਅਮਰੀਕ)— ਹੋਲੀ ਮੌਕੇ ਹੁਸ਼ਿਆਰਪੁਰ ’ਚ 17 ਸਾਲਾ ਨਾਬਾਲਗ ਕੁੜੀ ਨਾਲ ਦੋ ਦਰਿੰਦਿਆਂ ਵੱਲੋਂ ਦਰਿੰਦਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਮੁਤਾਬਕ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਪੀੜਤ ਨੂੰ ਜਬਰਨ ਗੱਡੀ ’ਚ ਬਿਠਾ ਕੇ ਉਸ ਨਾਲ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ ਬਾਅਦ ’ਚ ਦਰਿੰਦੇ ਕੁੜੀ ਨੂੰ ਜ਼ਹਿਰ ਕੇ ਪਿੰਡ ਦੇ ਨੇੜੇ ਸੁੱਟ ਕੇ ਫਰਾਰ ਹੋ ਗਏ। ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ। 

ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ 

ਪਿੰਡ ਵਾਸੀਆਂ ਮੁਤਾਬਕ ਹੁਸ਼ਿਆਰਪੁਰ ਨੇੜੇ ਪੈਂਦੇ ਇਕ ਪਿੰਡ ਦੀ 17 ਸਾਲਾ ਕੁੜੀ ਬੀਤੀ ਸ਼ਾਮ ਆਪਣੀ ਸਹੇਲੀ ਦੇ ਘਰ ਸਕੂਲ ਦਾ ਕੰਮ ਕਰਨ ਲਈ ਗਈ ਸੀ ਕਿ ਪਿੰਡ ਦੇ ਦੋ ਨੌਜਵਾਨਾਂ ਨੇ ਉਸ ਨੂੰ ਇਕੱਲੀ ਨੂੰ ਵੇਖ ਕੇ ਗੱਡੀ ’ਚ ਬਿਠਾ ਕੇ ਕਿਤੇ ਲੈ ਗਏ ਅਤੇ ਇਥੇ ਦੋਹਾਂ ਨੇ ਕੁੜੀ ਨਾਲ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਕੁੜੀ ਨੇ ਮੌਕਾ ਵੇਖ ਕੇ ਗੱਡੀ ’ਚੋਂ ਛਾਲ ਮਾਰੀ ਅਤੇ ਰੌਲਾ ਪਾਇਆ।
ਰੌਲੇ ਨੂੰ ਸੁਣ ਕੇ ਪਿੰਡ ਵਾਸੀਆਂ ਨੇ ਕੁੜੀ ਦੀ ਹਾਲਤ ਨੂੰ ਵੇਖਦੇ ਹੋਏ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਦੋਵੇਂ ਮੁਲਜ਼ਮ ਪੁਲਸ ਦੀ ਗਿ੍ਰਫ਼ਤ ’ਚੋਂ ਬਾਹਰ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਪੀੜਤਾ ਦਾ ਉਦੋਂ ਤੱਕ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਜਾਂਦਾ। 

ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ
 

ਉਥੇ ਹੀ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਗਰੀਬ ਅਤੇ ਦਲਿਤ ਪਰਿਵਾਰ  ਹੈ ਅਤੇ ਪੁਲਸ ਨੇ ਇਸ ਕਰਕੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਨਹੀਂ ਕੀਤਾ, ਕਿਉਂਕਿ ਉਹ ਅਮੀਰ ਘਰਾਣੇ ਦੇ ਹਨ। 
ਉਥੇ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਪਰ ਬਲਾਤਕਾਰ ਦੀ ਧਾਰਾ ਨਹੀਂ ਲਗਾਈ ਜਦਕਿ ਪਰਿਵਾਰ ਮੁਤਾਬਕ ਕੁੜੀ ਨਾਲ ਦਰਿੰਦਗੀ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਜ਼ਹਿਰ ਦਿੱਤਾ ਹੈ, ਜਿਸ ਕਰਕੇ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ। ਉਥੇ ਹੀ ਡੀ.ਐੱਸ.ਪੀ. ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ :ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਗੀਆਂ ਰੌਣਕਾਂ, ਤਸਵੀਰਾਂ ‘ਚ ਵੇਖੋ ਅਲੌਕਿਕ ਨਜ਼ਾਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News