ਮੁਕਤਸਰ ’ਚ ਲਾਪਤਾ ਹੋਈ ਕੁੜੀ, ਅਬੋਹਰ ’ਚ ਅਜਿਹੀ ਹਾਲਤ ’ਚ ਮਿਲੀ ਲਾਸ਼ ਦੇਖ ਕੰਬ ਗਿਆ ਦਿਲ

Saturday, Apr 22, 2023 - 06:30 PM (IST)

ਅਬੋਹਰ (ਸੁਨੀਲ) : ਪਿੰਡ ਵਰਿਆਮਖੇੜਾ ਤੇ ਹਾਕਮਾਬਾਦ ਰੋਡ ਤੋਂ ਲੰਘਦੀ ਲੰਬੀ ਮਾਈਨਰ ’ਚ ਹੀਰਾਂਵਾਲੀ ਢਾਣੀ ਨੇੜੇ ਸ਼ੁੱਕਰਵਾਰ ਸਵੇਰੇ ਇਕ ਲੜਕੀ ਦੀ ਲਾਸ਼ ਮਿਲੀ। ਜਿਸਨੂੰ ਖੂਈਆਂ ਸਰਵਰ ਪੁਲਸ ਨੇ ਪਛਾਣ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ। ਜਾਣਕਾਰੀ ਅਨੁਸਾਰ ਮਾਈਨਰ ’ਚ ਲਾਸ਼ ਮਿਲਣ ਦੀ ਸੂਚਨਾ ਮਿਲਣ ’ਤੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਵਰਕਰ ਮੌਕੇ ’ਤੇ ਪਹੁੰਚੇ ਅਤੇ ਪੱਟੀ ਸਦੀਕ ਚੌਕੀ ਦੇ ਸੀਨੀਅਰ ਕਾਂਸਟੇਬਲ ਚਮਕੌਰ ਸਿੰਘ ਅਤੇ ਮਹਿਲਾ ਕਾਂਸਟੇਬਲ ਸੁਨੀਤਾ ਰਾਣੀ ਦੀ ਮੌਜੂਦਗੀ ਹੇਠ ਲਾਸ਼ ਨੂੰ ਕੱਢਵਾ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਉਨ੍ਹਾਂ ਦੱਸਿਆ ਕਿ ਕੁੜੀ ਦੀ ਉਮਰ ਕਰੀਬ 24 ਸਾਲ ਹੈ ਅਤੇ ਮ੍ਰਿਤਕਾ ਨੇ ਕਾਲੇ ਰੰਗ ਦੀ ਪੈਂਟ ਅਤੇ ਖਾਕੀ ਰੰਗ ਦੀ ਟੀਸ਼ਰਟ ਪਾਈ ਹੋਈ ਹੈ। ਲੜਕੀ ਦੀ ਲਾਸ਼ ਕਰੀਬ 5-6 ਦਿਨ ਪੁਰਾਣੀ ਲੱਗ ਰਹੀ ਹੈ। ਕੁੜੀ ਦੀ ਲਾਸ਼ ਬੁਰੀ ਤਰ੍ਹਾਂ ਗਲ ਚੁੱਕੀ ਸੀ। 

ਇਹ ਵੀ ਪੜ੍ਹੋ : ਤਾਂਤਰਿਕ ਨੇ ਕਿਹਾ ਅਮੀਰ ਬਣਨਾ ਤਾਂ ਦਿਓ ਔਰਤ ਦੀ ਬਲੀ, ਫਿਰ ਜੋ ਹੋਇਆ ਸੁਣ ਖੜ੍ਹੇ ਹੋਣਗੇ ਰੌਂਗਟੇ

ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਨਿਕਲੀ ਲੜਕੀ

ਲੜਕੀ ਦੀ ਪਛਾਣ ਸ੍ਰੀਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਵਾਸੀ 24 ਸਾਲਾ ਪਿੰਕੀ ਦੇ ਰੂਪ ’ਚ ਹੋਈ ਹੈ। ਮ੍ਰਿਤਕਾ ਦੇ ਚਚੇਰੇ ਭਰਾ ਨੇ ਹਸਪਤਾਲ ’ਚ ਆ ਕੇ ਮ੍ਰਿਤਕਾ ਦੀ ਪਛਾਣ ਕੀਤੀ। ਹਸਪਤਾਲ ’ਚ ਪਹੁੰਚੇ ਮ੍ਰਿਤਕਾ ਦੇ ਭਰਾ ਮਨਜੀਤ ਸਿੰਘ ਪੁੱਤਰ ਰਾਜਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਭੈਣ ਸ੍ਰੀ ਮੁਕਤਸਰ ਸਾਹਿਬ ਦੇ ਬਰਾੜ ਹੁੰਡਈ ’ਚ ਨੌਕਰੀ ਕਰਦੀ ਸੀ ਅਤੇ 18 ਅਪ੍ਰੈਲ ਨੂੰ ਉਨ੍ਹਾਂ ਦੇ ਸ਼ਹਿਰ ਦਾ ਪ੍ਰਿੰਸ ਕੁਮਾਰ ਪੁੱਤਰ ਕਿਰੋੜੀ ਲਾਲ ਉਸਦੀ ਭੈਣ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਸਦੇ ਬਾਅਦ ਤੋਂ ਉਹ ਘਰ ਨਹੀਂ ਆਈ ਤਾਂ ਉਨ੍ਹਾਂ ਉਸਦੀ ਗੁੰਮਸ਼ੁਦਗੀ ਦੀ ਸ੍ਰੀ ਮੁਕਤਸਰ ਸਾਹਿਬ ਪੁਲਸ ’ਚ ਰਿਪੋਰਟ ਦਰਜ ਕਰਵਾਈ। ਪੁਲਸ ਨੇ ਉਕਤ ਪ੍ਰਿੰਸ ਦੇ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਨੌਜਵਾਨ ਨੂੰ ਕਾਬੂ ਕਰ ਲਿਆ। ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ’ਚ ਪ੍ਰਿੰਸ ਨੇ ਦੱਸਿਆ ਕਿ ਉਕਤ ਲੜਕੀ ਉਸਦੇ ਨਾਲ ਗਈ ਸੀ ਪਰ ਅਗਲੇ ਦਿਨ ਜਦ ਉਹ ਨਹਿਰ ਕੋਲੋਂ ਜਾ ਰਹੇ ਸੀ ਤਾਂ ਲੜਕੀ ਨੇ ਨਹਿਰ ’ਚ ਛਾਲ ਮਾਰ ਦਿੱਤੀ। ਉਸਨੇ ਉਸਨੂੰ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : ਮਸ਼ਹੂਰ ਮਾਲ ’ਚ ਚੱਲ ਰਹੇ ਸਪਾ ਸੈਂਟਰਾਂ ’ਤੇ ਪੁਲਸ ਦੀ ਰੇਡ, ਤਿੰਨ ਕੁੜੀਆਂ ਸਮੇਤ 5 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News