ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

Tuesday, May 18, 2021 - 06:08 PM (IST)

ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਗੁਰਦਾਸਪੁਰ /ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ 15 ਸਾਲਾਂ ਕ੍ਰਿਸ਼ਚੀਅਨ ਕੁੜੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੀ ਬਿਨਾ ਸਿਰ ਦੇ ਲਾਸ਼ ਸੁੰਨਸਾਨ ਜਗਾ ਤੋਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਅਨੁਸਾਰ ਮ੍ਰਿਤਕਾਂ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਹੋਇਆ ਹੈ, ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। 

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਸਰਹੱਦ ਪਾਰ ਸੂਤਰਾਂ ਅਨੁਸਾਰ 15 ਸਾਲਾਂ ਕ੍ਰਿਸ਼ਚੀਅਨ ਕੁੜੀ ਨੂੰ ਬੀਤੇ ਦਿਨ ਉਸ ਸਮੇਂ ਕਾਰ ਸਵਾਰਾਂ ਨੇ ਅਗਵਾ ਕਰ ਲਿਆ ਸੀ, ਜਦੋਂ ਉਹ ਬਾਜ਼ਾਰ ਤੋਂ ਘਰ ਵਾਪਸ ਆ ਰਹੀ ਸੀ। ਅੱਜ ਉਸ ਦੀ ਬਿਨਾ ਸਿਰ ਦੇ ਲਾਸ਼ ਕਰਾਚੀ ਦੇ ਬਾਹਰਲੇ ਇਲਾਕੇ ਤੋਂ ਬਰਾਮਦ ਹੋਈ। ਕੁੜੀ ਦੀ ਲਾਸ਼ ਜੋ ਬਿਨਾ ਸਿਰ ਦੇ ਸੀ, ਪੂਰੀ ਤਰਾਂ ਨਾਲ ਨੰਗੀ ਸੀ। ਲਾਸ਼ ਦੀ ਹਾਲਤ ਵੇਖ ਕੇ ਸਪਸ਼ੱਟ ਹੋ ਰਿਹਾ ਸੀ ਕਿ ਉਸ ਨਾਲ ਜਬਰ-ਜ਼ਿਨਾਹ ਹੋਇਆ, ਜਿਸ ਤੋਂ ਬਾਅਦ ਉਸ ਦੀ ਗਰਦਨ ਕੱਟ ਕੇ ਉਸ ਨੂੰ ਮੌਤ ’ਤੇ ਘਾਟ ਉਤਾਰ ਦਿੱਤਾ। 

ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਤੋਂ ਰੋਕਣਾ ਪਿਆ ਮਹਿੰਗਾ, 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਸ ਪਹੁੰਚ ਗਈ, ਜਿਸ ਨੇ ਕੁੜੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪਰਿਵਾਰ ਵਾਲਿਆਂ ਨੇ ਕੁੜੀ ਦੀ ਉਂਗਲੀ ’ਚ ਪਾਈ ਚਾਂਦੀ ਦੀ ਅੰਗੂਠੀ ਤੋਂ ਉਸ ਦੀ ਪਛਾਣ ਕੀਤੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਨ ਲਈ ਹਸਪਤਾਲ ਪਹੁੰਚਾ ਦਿੱਤਾ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਅਨੁਸਾਰ ਮ੍ਰਿਤਕਾਂ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਸੀ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)


author

rajwinder kaur

Content Editor

Related News