ਮੋਗਾ ’ਚ ਦਿਲ ਕੰਬਾਉਣ ਵਾਲੀ ਘਟਨਾ, ਬਲਾਤਕਾਰ ’ਚ ਨਾਕਾਮ ਰਹਿਣ ’ਤੇ ਕੁੜੀ ਦਾ ਚਾਕੂਆਂ ਨਾਲ ਕਤਲ

Tuesday, Jan 19, 2021 - 06:32 PM (IST)

ਮੋਗਾ ’ਚ ਦਿਲ ਕੰਬਾਉਣ ਵਾਲੀ ਘਟਨਾ, ਬਲਾਤਕਾਰ ’ਚ ਨਾਕਾਮ ਰਹਿਣ ’ਤੇ ਕੁੜੀ ਦਾ ਚਾਕੂਆਂ ਨਾਲ ਕਤਲ

ਮੋਗਾ (ਵਿਪਨ ਓਕਾਰਾ) : ਮੋਗਾ ਵਿਚ ਇਕ ਪ੍ਰਵਾਸੀ ਮਜ਼ਦੂਰ ਵਲੋਂ ਦਿਲ ਕੰਬਾਉਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਕ ਕਿਰਾਏ ਦੇ ਮਕਾਨ ’ਚ ਆਪਣੀ ਚਾਰ ਸਾਲ ਦੀ ਧੀ ਨਾਲ ਰਹਿ ਰਹੀ 24 ਸਾਲਾ ਤਲਾਕਸ਼ੁਦਾ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਆਏ ਮਜ਼ਦੂਰ ਦਾ ਜਦੋਂ ਉਕਤ ਕੁੜੀ ਨੇ ਵਿਰੋਧ ਕੀਤਾ ਤਾਂ ਉਸ ਨੇ ਉਸ ਦਾ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਤਲ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ : ਫਿਲੌਰ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਖਾਣਾ ਸਵਾਦ ਨਹੀਂ ਲੱਗਾ ਤਾਂ ਭਰਾ ਨੇ ਚਾਕੂਆਂ ਨਾਲ ਕਤਲ ਕੀਤਾ ਭਰਾ

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਦੀ ਧੀ ਦਾ ਤਲਾਕ ਹੋਇਆ ਸੀ ਅਤੇ ਉਸ ਦੀ ਧੀ ਮੋਗਾ ਦੇ ਇਕ ਸੈਲੂਨ ਵਿਚ ਕੰਮ ਕਰਦੀ ਸੀ ਅਤੇ ਉਥੇ ਇਕ ਕਿਰਾਏ ਦੇ ਮਕਾਨ ’ਚ ਆਪਣੀ ਚਾਰ ਸਾਲਾ ਧੀ ਨਾਲ ਰਹਿੰਦੀ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕੱਲ ਹੀ ਉਹ ਉਸ ਨੂੰ ਮਿਲਣ ਮੋਗਾ ਆਈ ਸੀ ਅਤੇ ਅੱਜ ਸਵੇਰੇ ਲਗਭਗ 4 ਵਜੇ ਦੇ ਕਰੀਬ ਜਦੋਂ ਉਹ ਬਾਥਰੂਮ ਕਰਨ ਲਈ ਕੁੱਝ ਦੂਰੀ ’ਤੇ ਬਣੇ ਬਾਥਰੂਮ ’ਚ ਗਈ ਤਾਂ ਉਥੇ ਮੌਜੂਦ ਉਕਤ ਵਿਅਕਤੀ ਸੰਜੀਵ ਕੁਮਾਰ ਨੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ, ਦੋਸਤ ਨਾਲ ਮਿਲ ਕੇ ਦੋਹਤੇ ਨੇ ਕਤਲ ਕੀਤੀ ਨਾਨੀ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਹ ਧੀ ਦੀਆਂ ਚੀਖਾਂ ਸੁਣ ਕੇ ਤੇਜ਼ੀ ਨਾਲ ਉਸ ਵੱਲ ਗਈ ਪਰ ਉਕਤ ਵਿਅਕਤੀ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਦਰਵਾਜ਼ੇ ਵਿਚੋਂ ਜਦੋਂ ਉਸ ਨੇ ਦੇਖਿਆ ਤਾਂ ਉਹ ਉਸ ਦੀ ਧੀ ਦਾ ਗਲਾ ਘੁੱਟ ਰਿਹਾ ਸੀ ਅਤੇ ਦੇਖਦੇ ਹੀ ਦੇਖਦੇ ਉਸ ਨੇ ਉਸ ਦੀ ਧੀ ਦਾ ਚਾਕੂਆਂ ਮਾਰ ਕੇ ਕਤਲ ਕਰ ਦਿੱਤਾ। ਉਕਤ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਕਤਲ ਹੁੰਦਿਆਂ ਦੇਖਿਆ ਪਰ ਦਰਵਾਜ਼ਾ ਬੰਦ ਹੋਣ ਕਾਰਣ ਉਹ ਕੁੱਝ ਨਹੀਂ ਕਰ ਸਕੀ।

ਇਹ ਵੀ ਪੜ੍ਹੋ : ਪੱਟੀ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਗੋਲ਼ੀਬਾਰੀ, ਇਕ ਦੀ ਮੌਤ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

ਉਧਰ ਜਾਣਕਾਰੀ ਦਿੰਦੇ ਹੋਏ ਥਾਣਾ 1 ਦੇ ਮੁਖੀ ਜਸਵੰਤ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਨਾਮਕ ਵਿਅਕਤੀ ਵਲੋਂ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਦੇ ਚੱਲਦਿਆਂ ਉਕਤ ਬੀਬੀ ਦਾ ਕਤਲ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਠੰਡ ਤੋਂ ਬਚਾਅ ਲਈ ਬਾਲ਼ੀ ਅੰਗੀਠੀ ਬਣੀ ਕਾਲ, 4 ਸਾਲ ਦੇ ਪੁੱਤ ਸਣੇ ਮਾਂ ਦੀ ਮੌਤ


author

Gurminder Singh

Content Editor

Related News