ਸ਼ਰਮਨਾਕ, ਪੰਜਵੀਂ ’ਚ ਪੜ੍ਹਦੀ ਕੁੜੀ ਨੂੰ ਹੋਟਲ ’ਚ ਲਿਜਾ ਕੇ ਕੀਤਾ ਜਬਰ-ਜ਼ਿਨਾਹ

Tuesday, Feb 28, 2023 - 12:30 PM (IST)

ਸ਼ਰਮਨਾਕ, ਪੰਜਵੀਂ ’ਚ ਪੜ੍ਹਦੀ ਕੁੜੀ ਨੂੰ ਹੋਟਲ ’ਚ ਲਿਜਾ ਕੇ ਕੀਤਾ ਜਬਰ-ਜ਼ਿਨਾਹ

ਗੁਰਦਾਸਪੁਰ (ਵਿਨੋਦ) : ਇਕ ਨਾਬਾਲਗ ਲੜਕੀ ਨੂੰ ਹੋਟਲ ’ਚ ਲੈ ਜਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਅਤੇ ਦੋਸ਼ੀ ਦੀ ਮਦਦ ਕਰਨ ਵਾਲੀ ਉਸ ਦੀ ਰਿਸ਼ਤੇਦਾਰ ਲੜਕੀ ਨੂੰ ਗੁਰਦਾਸਪੁਰ ਸਦਰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਅਧੀਨ ਇਕ ਪਿੰਡ ’ਚ ਰਹਿਣ ਵਾਲੀ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਉਸ ਦੀ 12 ਸਾਲਾ ਲੜਕੀ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਸਕੂਲ ’ਚ ਪੰਜਵੀਂ ਕਲਾਸ ’ਚ ਪੜ੍ਹਦੀ ਹੈ। ਬੀਤੇ ਦਿਨ ਉਹ ਸਕੂਟਰੀ ’ਤੇ ਸਕੂਲ ਜਾ ਰਹੀ ਸੀ ਤਾਂ ਰਸਤੇ ’ਚ ਉਸ ਨੂੰ ਉਸ ਦੀ ਸਹੇਲੀ ਗੁਰਪ੍ਰੀਤ ਕੌਰ ਉਰਫ ਗੌਰੀ ਪੁੱਤਰੀ ਦਲਵਿੰਦਰ ਸਿੰਘ ਵਾਸੀ ਪਿੰਡ ਮਗਰਮੂਦੀਆਂ ਮਿਲੀ। ਗੌਰੀ ਨੇ ਉਸ ਨੂੰ ਰੋਕ ਕੇ ਕਿਹਾ ਕਿ ਉਹ ਉਸ ਨੂੰ ਦੀਨਾਨਗਰ ਛੱਡ ਆਏ। ਜਿਸ ’ਤੇ ਉਹ ਦੋਵੇਂ ਦੀਨਾਨਗਰ ਦੀ ਵੱਲ ਚੱਲ ਪਏ। 

ਉਕਤ ਨੇ ਦੱਸਿਆ ਕਿ ਜਦ ਉਹ ਦੀਨਾਨਗਰ ਬਾਈਪਾਸ ’ਤੇ ਪਹੁੰਚੀ ਤਾਂ ਉੱਥੇ ਗੋਰੀ ਦਾ ਰਿਸ਼ਤੇਦਾਰ ਦੋਸ਼ੀ ਅਮਰੀਕ ਸਿੰਘ ਉਰਫ ਗੋਰਾ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਈਸ਼ੇਪੁਰ ਰਾਇਲ ਇਨਫੀਲਡ ਮੋਟਰਸਾਈਕਲ ’ਤੇ ਖੜ੍ਹਾ ਸੀ। ਦੋਸ਼ੀ ਅਮਰੀਕ ਸਿੰਘ ਉਸ ਦੀ ਲੜਕੀ ਨੂੰ ਜ਼ਬਰਦਸਤੀ ਪਠਾਨਕੋਟ ਬਾਈਪਾਸ ’ਤੇ ਇਕ ਅਣਪਛਾਤੇ ਹੋਟਲ ’ਚ ਲੈ ਗਿਆ ਅਤੇ ਉੱਥੇ ਦੋਸ਼ੀ ਅਮਰੀਕ ਸਿੰਘ ਨੇ ਉਸ ਦੀ ਧੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਬਾਅਦ ਵਿਚ ਦੋਸ਼ੀ ਉਸ ਨੂੰ ਗੁਰਦਾਸਪੁਰ-ਬਹਿਰਾਮਪੁਰ ਸੜਕ ’ਤੇ ਇਕ ਪੈਟਰੋਲ ਪੰਪ ’ਤੇ ਛੱਡ ਕੇ ਚਲਾ ਗਿਆ। ਇਸ ਸਬੰਧੀ ਜਾਂਚ ਅਧਿਕਾਰੀ ਇੰਸਪੈਕਟਰ ਪੁਸ਼ਪਾ ਦੇਵੀ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਅਮਰੀਕ ਸਿੰਘ ਅਤੇ ਉਸ ਨੂੰ ਸਹਿਯੋਗ ਕਰਨ ਵਾਲੀ ਗੁਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਬਾਅਦ ਰਿਮਾਂਡ ਲੈ ਕੇ ਪੁੱਛਗਿਛ ਕੀਤੀ ਜਾਵੇਗੀ।


author

Gurminder Singh

Content Editor

Related News