ਸੱਤਵੀਂ ਕਲਾਸ ਦਾ ਖਤਰਨਾਕ ਪਿਆਰ, ਕੁੜੀ ਪਿੱਛੇ ਚੱਲੀਆਂ ਗੋਲੀਆਂ!

Friday, Aug 02, 2019 - 06:55 PM (IST)

ਸੱਤਵੀਂ ਕਲਾਸ ਦਾ ਖਤਰਨਾਕ ਪਿਆਰ, ਕੁੜੀ ਪਿੱਛੇ ਚੱਲੀਆਂ ਗੋਲੀਆਂ!

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਮਕਬੂਲਪੁਰਾ 'ਚ ਇਕ ਕੁੜੀ ਨੇ ਆਪਣੇ ਨਵੇਂ ਆਸ਼ਕ ਨਾਲ ਮਿਲ ਕੇ ਪੁਰਾਣੇ 'ਤੇ ਗੋਲੀਆਂ ਚਲਵਾ ਦਿੱਤੀਆਂ। ਦਰਅਸਲ ਮਕਬੂਲਪੁਰਾ ਦੇ ਰਣਬੀਰ ਤੇ ਕੁਸਮ ਪ੍ਰੀਤ ਵਿਚਾਲੇ ਸੱਤਵੀਂ ਕਲਾਸ 'ਚ ਪਿਆਰ ਦੀ ਪੀਂਘ ਪਈ ਅਤੇ ਜਵਾਨੀ ਵਿਚ ਕੁਸਮ ਦਾ ਅਫੇਅਰ ਜੋਧਾ ਨਾਂ ਦੇ ਕਿਸੇ ਹੋਰ ਮੁੰਡੇ ਨਾਲ ਹੋ ਗਿਆ। ਇਹ ਗੱਲ ਰਣਬੀਰ ਨੂੰ ਨਾਗਵਾਰ ਗੁਜ਼ਰੀ ਤੇ ਜਦੋਂ ਉਸ ਨੇ ਇਤਰਾਜ਼ ਜਤਾਇਆ ਤਾਂ ਕੁਸਮ ਨੇ ਆਪਣੇ ਨਵੇਂ ਆਸ਼ਕ ਨਾਲ ਆ ਕੇ ਰਣਬੀਰ ਦੇ ਘਰ ਦੇ ਬਾਹਰ ਗੁੰਡਾਗਰਦੀ ਕੀਤੀ। ਹੱਦ ਤਾਂ ਉਦੋਂ ਹੋ ਗਈ ਜਦੋਂ ਜੋਧਾ ਨੇ ਰਣਬੀਰ 'ਤੇ ਪੰਜ ਰੌਂਦ ਫਾਇਰ ਕਰ ਦਿੱਤੇ ਜਿਸ ਵਿਚ ਰਣਬੀਰ ਵਾਲ-ਵਾਲ ਬਚ ਗਿਆ ਪਰ ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਜਿੱਥੇ ਕੁਸਮ ਤੇ ਜੋਧਾ ਹੋਰ ਮੁੰਡਿਆਂ ਅਤੇ ਕੁੜੀ ਨਾਲ ਮਿਲ ਕੇ ਗੁੰਡਾਗਰਦੀ ਕਰਦੇ ਦਿਖਾਈ ਦੇ ਰਹੇ ਹਨ। 

ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਕੁਸਮ ਤੇ ਉਸ ਦੇ ਸਾਥੀਆਂ ਨੂੰ ਦਬੋਚ ਲਿਆ ਹੈ। ਜਾਂਚ ਵਿਚ ਪਤਾ ਲੱਗਾ ਕਿ ਕੁਸਮ, ਜੋਧਾ ਤੇ ਉਨ੍ਹਾਂ ਦੇ ਸਾਥੀ ਪੇਸ਼ੇ ਤੋਂ ਮੁਜ਼ਰਿਮ ਹਨ। ਪੁਲਸ ਨੇ ਇਸ ਮਾਮਲੇ ਵਿਚ ਫਰਾਰ ਚੱਲ ਰਹੇ ਦੋ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪਿਆਰ ਦੇ ਚੱਕਰ ਖਤਰਨਾਕ ਹੁੰਦੇ ਹਨ।


author

Gurminder Singh

Content Editor

Related News