ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਬੋਲ: 'ਸ਼੍ਰੋਮਣੀ ਕਮੇਟੀ ਸਣੇ ਚੋਣ ਨਿਸ਼ਾਨ ਤੇ ਦਫ਼ਤਰ ਵੀ ਲਵਾਂਗੇ'

Monday, Aug 11, 2025 - 03:31 PM (IST)

ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਬੋਲ:  'ਸ਼੍ਰੋਮਣੀ ਕਮੇਟੀ ਸਣੇ ਚੋਣ ਨਿਸ਼ਾਨ ਤੇ ਦਫ਼ਤਰ ਵੀ ਲਵਾਂਗੇ'

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ (ਬਾਗੀ) ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਤੇ ਸੂਬੇ ਦੀ ਆਰਥਿਕ ਸਥਿਤੀ ਬਾਰੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਦੀ ਆਰਥਿਕ ਹਾਲਤ ਬਹੁਤ ਮਜ਼ਬੂਤ ਨਹੀਂ ਰਹੀ, ਜਦਕਿ ਕਦੇ ਪੰਜਾਬ ਅਮੀਰ ਸੂਬਿਆਂ ਵਿਚੋਂ ਇੱਕ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਆਰਥਿਕ ਹੱਕਾਂ ਦੇ ਦਬਾਅ ਦੀ ਗੰਭੀਰ ਆਲੋਚਨਾ ਕਰਦਿਆਂ ਕਿਹਾ ਕਿ ਜੇ ਸਿੱਖ ਕੌਮ ਨੂੰ 1947 ਤੋਂ ਹੁਣ ਤੱਕ ਉਹ ਹੱਕ ਮਿਲਦੇ, ਤਾਂ ਅੱਜ ਭਾਰਤ ਦੀ 60 ਫੀਸਦੀ ਆਰਥਿਕਤਾ ਸਿੱਖ ਕੌਮ ਦੇ ਹੱਥ ਹੋਣੀ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਣੇ ਨਵੇਂ ਅਕਾਲੀ ਦਲ ਦੇ ਪ੍ਰਧਾਨ

ਉਨ੍ਹਾਂ ਨੇ ਸਰਕਾਰ ਵੱਲੋਂ ਖੇਤੀ ਪ੍ਰਣਾਲੀ ਖਤਮ ਕਰਨ ਅਤੇ ਕਿਸਾਨਾਂ ਤੋਂ ਉਨ੍ਹਾਂ ਦੀ ਰੋਜ਼ਗਾਰ ਲੈਣ ਦੀ ਵੀ ਗੱਲ ਕਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 2 ਸਾਲ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਕੋਸ਼ਿਸ਼ ਕਰ ਰਿਹਾ ਹੈ ਪਰ ਸਮਾਂ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ-ਪੰਜਾਬ ‘ਚ ਅਗਲੇ 5 ਦਿਨਾਂ ਦੀ ਪੜ੍ਹੋ Weather Update, ਜਾਣੋ ਕਿਸ ਤਰ੍ਹਾਂ ਦਾ ਹੋਵੇਗਾ ਮੌਸਮ

ਪਾਰਟੀ ਦੇ ਮਾਮਲਿਆਂ ‘ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਚੁੱਲ੍ਹਾ ਇਕ ਸਟੈਂਡ 'ਤੇ ਅਟਕਿਆ ਹੋਇਆ ਹੈ ਅਤੇ ਜਿਹੜੇ ਸਟੈਂਡ 'ਤੇ ਉਹ ਖੜ੍ਹਾ ਹੈ ਉਹ ਵੀ ਅਸੀਂ ਲੈ ਲੈਣਾ ਹੈ, ਜਿਸ ਦਿਨ ਸਟੈਂਡ ਲੈ ਲਿਆ ਉਸ ਦੀ ਇਨ੍ਹਾਂ ਨੇ ਖੇਰੰ-ਖੇਰੰ ਹੋ ਜਾਣਾ ਹੈ। ਤਿੰਨ ਸਟੈਂਡ ਦੀ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲੇ ਸਟੈਂਡ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦੂਜਾ ਚੋਣ ਨਿਸ਼ਾਨ ਅਤੇ ਤੀਜਾ ਦਫਤਰ ਲੈਣਾ ਹੈ।

ਉਨ੍ਹਾਂ ਅੱਗੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ ਪਰ ਇਨ੍ਹਾਂ ਨੇ ਅੰਦਰ ਵੜ ਕੇ 7 ਮੈਂਬਰੀ ਕਮੇਟੀ ਨੂੰ ਮਜ਼ਬੂਰ ਕੀਤਾ ਕਿ ਤੁਸੀਂ ਅਸਤੀਫ਼ੇ ਦੇ ਦਿਓ, ਜਿਸ 'ਚੋਂ 2 ਨੇ ਅਸਤੀਫ਼ੇ ਦੇ ਦਿੱਤੇ। ਅੱਜ ਮੈਨੂੰ ਫਰਕ ਹੋ ਰਿਹਾ ਹੈ ਜਿਨ੍ਹਾਂ 5 ਦੇ ਨਾਂ ਮੈਂ ਆਪਣੇ ਹੱਥੀ ਲਿਖੇ ਸੀ, ਉਨ੍ਹਾਂ ਨੇ ਮੇਰੇ ਲਿਖੇ ਹੋਏ ਨਾਮ ਦੀ ਲਾਜ ਰੱਖੀ ਹੈ।

ਇਹ ਵੀ ਪੜ੍ਹੋ-PUNJAB: ਲੈਂਡਸਲਾਈਡ ਕਾਰਨ ਹਾਈਵੇ ‘ਤੇ ਡਿੱਗਿਆ ਪੱਥਰ, ਬੱਚਿਆਂ ਨਾਲ ਭਰੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ

ਗਿਆਨੀ ਹਰਪ੍ਰੀਤ ਨੇ ਕਿਹਾ ਜੇਕਰ ਮੇਰੀ ਪਾਰਟੀ ਦੇ ਕਿਸੇ ਵੀ ਵਰਕਰ ਦੀ ਕਿਰਦਾਰਕੁਸ਼ੀ ਕਰਦਿਆਂ ਪਰਿਵਾਰਾਂ ਤੱਕ ਗਏ ਤਾਂ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਮੇਰੇ ਕੋਲ ਵੀ ਬਹੁਤ ਕੁਝ ਹੈ ਤੁਹਾਡੇ ਪ੍ਰਧਾਨ ਦੀਆਂ ਕਿੱਥੇ-ਕਿੱਥੇ ਜਾਇਦਾਦਾਂ ਹਨ ਇਸ ਦੀਆਂ ਲੰਮੀਆਂ ਲਿਸਟਾਂ ਮੇਰੇ ਕੋਲ ਪਹੁੰਚ ਗਈਆਂ ਹਨ। ਇਹ ਮੈਨੂੰ ਕਿਸੇ ਹੋਰ ਨੇ ਮੁਹੱਈਆ ਨਹੀਂ ਕਰਵਾਈਆਂ ਇਹ ਤੁਹਾਡੇ ਗੱਡੀ 'ਚ ਬੈਠਣ ਵਾਲੇ ਲੋਕਾਂ ਨੇ ਮੁਹੱਈਆਂ ਕਰਵਾਈਆਂ ਹਨ। ਉਨ੍ਹਾਂ ਕਿਹਾ ਪਹਿਲਾਂ ਮੈਂ ਇਕੱਲਾ ਸੀ ਅੱਜ ਮੇਰੇ ਨਾਲ 15 ਲੱਖ ਲੋਕ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News