ਗੈਂਗਸਟਰ ਤਲਵਿੰਦਰ ਨਿੱਕੂ ਗ੍ਰਿਫਤਾਰ

Tuesday, Aug 08, 2017 - 04:08 PM (IST)

ਮੋਗਾ (ਗਰੋਵਰ) — ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਨਕੇਲ ਕੱਸਣ ਲਈ ਪੰਜਾਬ ਪੁਲਸ ਨੇ ਕਮਰ ਕੱਸ ਲਈ ਹੈ। ਇੰਨਾ ਹੀ ਨਹੀਂ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਖਾਸ ਗੱਲਬਾਤ 'ਚ ਦੱਸਿਆ ਸੀ ਕਿ ਉਹ ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਲਈ ਖਾਸ ਪ੍ਰਬੰਧ ਕਰਵਾਉਣਗੇ ਕਿਉਂਕਿ ਗੈਂਗਸਟਰ ਸੋਸ਼ਲ ਮੀਡੀਆ 'ਤੇ ਅਕਸਰ ਅਪਡੇਟ ਰਹਿੰਦੇ ਹਨ। ਇਸ ਕਾਰਵਾਈ ਦੇ ਅਧੀਨ ਅੱਜ ਮੋਗਾ 'ਚ ਗੈਂਗਸਟਰ ਤਲਵਿੰਦਰ ਨਿੱਕੂ ਸੁਧਾਰ ਫੜਿਆ ਗਿਆ।
ਜਾਣਕਾਰੀ ਮੁਤਾਬਕ ਆਈ. ਜੀ. ਮੁਖਵਿੰਦਰ ਸਿੰਘ ਛੀਨਾ ਆਈ. ਜੀ ਰੇਂਜ ਬਠਿੰਡਾ ਨੇ ਬਧਨੀਕਲਾਂ 'ਚ ਗੈਂਗਸਟਰਾਂ ਨੂੰ ਫੜਨ ਦੇ ਲਈ ਦੋ ਦਿਨ ਪਹਿਲਾਂ ਖਾਸ ਤੌਰ 'ਤੇ ਇੰਸਪੈਕਟਰ ਕਿੱਕਰ ਸਿੰਘ ਨੂੰ ਤਾਇਨਾਤ ਕੀਤਾ ਸੀ। ਇੰਸਪੈਕਟਰ ਸਿੰਘ ਨੇ 24 ਘੰਟਿਆਂ 'ਚ ਕਾਰਵਾਈ ਕਰਦੇ ਹੋਏ ਗੈਂਗਸਟਰ ਤਲਵਿੰਦਰ ਨੂੰ ਕਾਬੂ ਕਰ ਕੇ ਇਕ ਪਿਸਤੌਲ ਬਰਾਮਦ ਕੀਤਾ ਹੈ। ਤਲਵਿੰਦਰ ਜਗਰਾਓ ਦੇ ਖਤਰਨਾਕ ਗੈਂਗਸਟਰ ਗਗਨ ਹਠੂਰ ਦੇ ਗਰੁੱਪ ਨਾਲ ਸੰਬੰਧਿਤ ਹੈ ਤੇ ਇਸ 'ਤੇ ਪਹਿਲਾਂ ਹੀ 7-8 ਮਾਮਲੇ ਦਰਜ ਦੱਸੇ ਜਾ ਰਹੇ ਹਨ।


Related News