ਵੱਡੀ ਵਾਰਦਾਤ : ਲੁਧਿਆਣਾ 'ਚ 4 ਮੁੰਡਿਆਂ ਵੱਲੋਂ ਨਾਬਾਲਗ ਕੁੜੀ ਨਾਲ ਗੈਂਗਰੇਪ, ਪਤਾ ਲੱਗਣ 'ਤੇ ਪਰਿਵਾਰ ਦੇ ਉੱਡੇ ਹੋਸ਼
Tuesday, Dec 13, 2022 - 02:17 PM (IST)

ਲੁਧਿਆਣਾ (ਰਾਜ) : ਲੁਧਿਆਣਾ ਦੇ ਸੁੰਦਰ ਨਗਰ ਇਲਾਕੇ 'ਚ ਇਕ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਥਾਣਾ ਡਾਬਾ ਦੇ ਸੁੰਦਰ ਨਗਰ ਇਲਾਕੇ 'ਚ ਨਾਬਾਲਗ ਕੁੜੀ ਨਾਲ 4 ਨੌਜਵਾਨਾਂ ਵੱਲੋਂ ਸਮੂਹਿਕ ਜਬਰ-ਜ਼ਿਨਾਹ ਜਿਹੀ ਘਟੀਆ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਹਾਹਾਕਾਰ ਮਚ ਗਈ। ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਮਾਸੀ ਦੇ ਘਰ ਆਈ ਹੋਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ, PGI 'ਚ ਲਏ ਆਖ਼ਰੀ ਸਾਹ
ਇੱਥੇ ਮਾਸੀ ਦੀ ਜਾਣ-ਪਛਾਣ ਵਾਲੀ ਔਰਤ ਉਸ ਨੂੰ ਗੱਲਾਂ-ਗੱਲਾਂ 'ਚ ਆਪਣੇ ਘਰ ਲੈ ਗਈ। ਇਸ ਦੌਰਾਨ ਉਸ ਨੇ ਪੀੜਤਾ ਨੂੰ ਕਿਸੇ ਚੀਜ਼ 'ਚ ਨਸ਼ੀਲਾ ਪਦਾਰਥ ਦੇ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਹੋਸ਼ ਆਉਣ 'ਤੇ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ 4 ਮੁੰਡਿਆਂ ਨੇ ਸਮੂਹਿਕ ਜਬਰ-ਜ਼ਿਨਾਹ ਕੀਤਾ ਹੈ। ਇਸ ਤੋਂ ਬਾਅਦ ਉਕਤ ਔਰਤ ਉਸ ਨੂੰ ਗੰਦਾ ਧੰਦਾ ਕਰਨ ਲਈ ਮਜਬੂਰ ਕਰਨ ਲੱਗੀ।
ਇਹ ਵੀ ਪੜ੍ਹੋ : ਸਮਾਣਾ 'ਚ ਭਾਖੜਾ ਨਹਿਰ 'ਚੋਂ ਮਿਲਿਆ ਬੰਬ! ਪੁਲਸ ਨੂੰ ਪਈਆਂ ਭਾਜੜਾਂ (ਵੀਡੀਓ)
ਉਕਤ ਔਰਤ ਨੇ ਉਸ ਨੂੰ ਇਸ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੀੜਤਾ ਨੇ ਹਿੰਮਤ ਕਰਕੇ ਆਪਣੀ ਮਾਸੀ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ। ਇਸ ਘਟਨਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਦੋਸ਼ੀ ਔਰਤ ਅਤੇ ਅਣਪਛਾਤੇ ਮੁੰਡਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ