ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ’ਚ ਕੈਮੀਕਲਜ਼ ਧਮਾਕਾ
Friday, Jan 15, 2021 - 10:43 AM (IST)
ਅੰਮ੍ਰਿਤਸਰ (ਸੰਜੀਵ) - ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ. ਐੱਨ. ਡੀ. ਯੂ.) ਦੇ ਫਾਰਮੇਸੀ ਫਾਰਮਾਸਿਊਟੀਕਲ ਸਾਇੰਸ ਵਿਭਾਗ ਵਿਖੇ ਬੀਤੇ ਦਿਨੀਂ ਕੈਮੀਕਲਜ਼ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜੀ. ਐੱਨ. ਡੀ. ਯੂ. ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਿਤ ਤੌਰ ’ਤੇ ਖੁਲਾਸਾ ਨਹੀਂ ਕੀਤਾ ਗਿਆ ਪਰ ਇਸ ਧਮਾਕੇ ਦਾ ਕਾਰਣ ਕਿਸੇ ਗੈਰ-ਫਾਰਮਾਸਿਊਟੀਕਲ ਸਾਇੰਸ ਵਿਭਾਗ ਦੇ ਵਿਦਿਆਰਥੀ ਵੱਲੋਂ ਵਰਤੀ ਗਈ ਅਣਗਿਹਲੀ ਮੰਨਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਫਾਰਮਾਸਿਊਟੀਕਲ ਵਿਭਾਗ ਦੀ ਲੈਬੋਰਟਰੀ ਵਿਚ ਬਾਟਨੀ ਵਿਭਾਗ ਦੇ ਇਕ ਰਿਸਰਚ ਫੈਲੋ ਨੇ ਅਨਜਾਣਪੁਣੇ ਵਿਚ ਵੱਖ-ਵੱਖ ਕੈਮੀਕਲਜ਼ ਮਿਸ਼ਰਨਾਂ ਨੂੰ ਆਪਸ ਵਿਚ ਮਿਲਾ ਦਿੱਤਾ, ਜਿਸ ਕਾਰਣ ਇਹ ਧਮਾਕਾ ਹੋਇਆ। ਇਸ ਦੌਰਾਨ ਉਕਤ ਰਿਸਰਚ ਫੈਲੋ ਦਾ ਸੱਜਾ ਹੱਥ ਜ਼ਖਮੀ ਹੋਣ ਦੇ ਨਾਲ-ਨਾਲ ਵਿਭਾਗ ਦੀ ਬੱਤੀ ਵੀ ਗੁੱਲ ਹੋ ਗਈ, ਜਦੋਂਕਿ ਵਿਭਾਗੀ ਲੈਬੋਰੇਟਰੀ ਦੇ ਸਾਮਾਨ ਦਾ ਵੀ ਨੁਕਸਾਨ ਹੋਇਆ। ਇਸ ਮਾਮਲੇ ਦੇ ਸਬੰਧ ’ਚ ਅਜੇ ਤੱਕ ਕੋਈ ਵੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ
ਸੂਤਰਾਂ ਅਨੁਸਾਰ ਉਕਤ ਵਿਦਿਆਰਥੀ ਬਾਟਨੀ ਵਿਭਾਗ ਦੀ ਪ੍ਰੋ. ਡਾ. ਸਰੋਜ ਅਰੋੜਾ ਦਾ ਰਿਸਰਚ ਫੈਲੋ ਹੈ। ਫਾਇਰ ਬ੍ਰਿਗੇਡ ਨੇ ਬੜੀ ਮੁਸ਼ੱਕਤ ਨਾਲ ਇਸ ਸਥਿਤੀ ਨੂੰ ਸੰਭਾਲ ਲਿਆ। ਮਾਹਿਰ ਹਲਕਿਆਂ ਵਿਚ ਇਸ ਨੂੰ ਵਿਭਾਗੀ ਨਾਕਸ ਪ੍ਰਬੰਧਾਂ ਦਾ ਨਤੀਜਾ ਮੰਨਿਆ ਜਾ ਰਿਹਾ ਹੈ, ਜੋ ਕਿ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ