ਪੱਕੇ ਦੋਸਤ ਨੇ ਪਿੱਠ ’ਚ ਮਾਰਿਆ ਛੁਰਾ, ਘਰ ’ਚ ਇਕੱਲੀ ਸੀ ਪਤਨੀ ਉਹ ਕੀਤਾ ਜਿਸ ਦੀ ਨਹੀਂ ਸੀ ਉਮੀਦ

Tuesday, Apr 19, 2022 - 05:11 PM (IST)

ਪੱਕੇ ਦੋਸਤ ਨੇ ਪਿੱਠ ’ਚ ਮਾਰਿਆ ਛੁਰਾ, ਘਰ ’ਚ ਇਕੱਲੀ ਸੀ ਪਤਨੀ ਉਹ ਕੀਤਾ ਜਿਸ ਦੀ ਨਹੀਂ ਸੀ ਉਮੀਦ

ਡੇਰਾਬੱਸੀ (ਜ. ਬ.) : ਨੇੜਲੇ ਪਿੰਡ ਦੀ ਇਕ ਵਿਆਹੁਤਾ ਨਾਲ ਉਸ ਦੇ ਪਤੀ ਦੇ ਦੋਸਤ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵਿਆਹੁਤਾ ਦੇ ਬਿਆਨਾਂ ’ਤੇ ਮੁਲਜ਼ਮ ਰਵੀ ਸ਼ਰਮਾ (25) ਪੁੱਤਰ ਮੰਗਾ ਰਾਮ ਵਾਸੀ ਮੁਕੰਦਪੁਰ ਥਾਣਾ ਡੇਰਾਬੱਸੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-376 ਅਤੇ 506 ਤਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਤਫ਼ਤੀਸੀ ਅਫ਼ਸਰ ਪ੍ਰਵੀਨ ਕੌਰ ਨੇ ਦੱਸਿਆ ਕਿ ਮੁਲਜ਼ਮ ਰਵੀ ਉਕਤ ਵਿਆਹੁਤਾ ਔਰਤ ਦੇ ਪਤੀ ਦਾ ਪੱਕਾ ਦੋਸਤ ਸੀ, ਜੋ ਅਕਸਰ ਉਸ ਦੇ ਘਰ ਆਉਂਦਾ-ਜਾਂਦਾ ਸੀ।

ਇਹ ਵੀ ਪੜ੍ਹੋ : ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ ਸਭ

ਉਕਤ ਨੇ ਦੱਸਿਆ ਕਿ 16 ਅਪ੍ਰੈਲ ਨੂੰ ਉਸ ਦਾ ਪਤੀ ਕੰਮ ਦੇ ਸਿਲਸਲੇ ਵਿਚ ਹਰਿਆਣਾ ਗਿਆ ਹੋਇਆ ਸੀ। ਇਸ ਦੌਰਾਨ ਰਵੀ ਸ਼ਰਮਾ ਰਾਤ ਵੇਲੇ ਪੀੜਤਾ ਦੇ ਘਰ ਆਇਆ ਅਤੇ ਕਿਹਾ ਕਿ ਉਸ ਦੇ ਪਤੀ ਨੇ ਉਸ ਨੂੰ ਡੇਰਾਬੱਸੀ ਵਿਖੇ ਬੁਲਾਇਆ ਹੈ। ਉਹ ਰਾਤ ਨੂੰ ਉਸ ਨਾਲ ਚਲੀ ਗਈ। ਉਹ ਉਸ ਨੂੰ ਬੀੜ ਦੇ ਜੰਗਲਾਂ ਵਿਚ ਲੈ ਗਿਆ, ਜਿਥੇ ਉਸ ਨੇ ਸਾਰੀ ਰਾਤ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਸਵੇਰ ਹੋਣ ’ਤੇ ਉਹ ਉਸ ਨੂੰ ਇਕ ਕਮਰੇ ਵਿਚ ਲੈ ਗਿਆ, ਜਿਥੇ ਉਸ ਨੇ ਧਮਕੀਆਂ ਦਿੱਤੀਆਂ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੀ ਬਦਨਾਮੀ ਕਰੇਗਾ। ਫਿਲਹਾਲ ਪੁਲਸ ਦੇ ਪੀੜਤਾ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਜਨਾਲਾ ਨੇੜੇ ਵਾਲੀਬਾਲ ਟੂਰਨਾਮੈਂਟ ਤੋਂ ਬਾਅਦ ਜ਼ੋਰਦਾਰ ਧਮਾਕਾ, 12 ਸਾਲਾ ਬੱਚੇ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News