ਫੈਸਟੀਵਲ ਸੀਜ਼ਨ ’ਚ ਰਹੋ ਸਾਵਧਾਨ, ਆਨਲਾਈਨ ਸ਼ਾਪਿੰਗ ਦੀ ਆੜ ’ਚ ਇੰਝ ਹੋ ਰਹੇ ਨੇ ਲੋਕ ਠੱਗੀ ਦਾ ਸ਼ਿਕਾਰ
Saturday, Oct 21, 2023 - 06:42 PM (IST)
ਜਲੰਧਰ (ਵਰੁਣ)- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਬਾਜ਼ਾਰਾਂ ਤੋਂ ਲੈ ਕੇ ਆਨਲਾਈਨ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਦੀ ਭੀੜ ਹੁਣ ਕਾਫ਼ੀ ਵਧ ਗਈ ਹੈ ਪਰ ਇਸ ਦਾ ਫਾਇਦਾ ਉਠਾਉਣ ਲਈ ਘਪਲੇਬਾਜ਼ ਆਨਲਾਈਨ ਖ਼ਰੀਦਦਾਰੀ ਕਰਨ ਵਾਲਿਆਂ ਨੂੰ ਠੱਗਣ ਲਈ ਅਲਰਟ ਹੋ ਗਏ ਹਨ, ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ। ਧੋਖਾਧੜੀ ਕਰਨ ਵਾਲੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਾਅਲੀ ਖਾਤੇ, ਵੈੱਬ ਸਾਈਟਾਂ ਤੇ ਪੰਨੇ ਬਣਾ ਕੇ ਲੋਕਾਂ ਨੂੰ ਠੱਗਣ ਲਈ ਤਿਆਰ ਬੈਠੇ ਹਨ।
ਇਹ ਵੀ ਪੜ੍ਹੋ: ਮਾਂ-ਪਿਓ ਤੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ 3 ਦਿਨ ਦੇ ਰਿਮਾਂਡ 'ਤੇ, ਪੁੱਛਗਿੱਛ 'ਚ ਖੋਲ੍ਹੇ ਵੱਡੇ ਰਾਜ਼
ਇਹ ਸਕੈਮਰਸ ਜਾਂ ਤਾਂ ਲੋਕਾਂ ਦੇ ਕ੍ਰੈਡਿਟ ਕਾਰਡ ਦੇ ਵੇਰਵੇ ਲੈ ਕੇ ਉਨ੍ਹਾਂ ਦੇ ਮੋਬਾਇਲਾਂ ’ਤੇ ਸਸਤੇ ਆਫਰ ਦੇ ਕੇ ਲੋਕਾਂ ਤੋਂ ਪੈਸੇ ਦੀ ਲੁੱਟ ਕਰ ਰਹੇ ਹਨ ਜਾਂ ਸਕ੍ਰੀਨ ’ਤੇ ਚੰਗੀ ਕੁਆਲਿਟੀ ਦੇ ਉਤਪਾਦ ਦਿਖਾ ਕੇ ਉਨ੍ਹਾਂ ਨੂੰ ਘਟੀਆ ਤੇ ਵਰਤੇ ਗਏ ਉਤਪਾਦ ਪਹੁੰਚਾ ਰਹੇ ਹਨ। ਹਾਲ ਹੀ ’ਚ ਇਕ ਮੈਡਲ ਕਾਰੋਬਾਰੀ ਤੋਂ ਵੀ ਚੰਗੀ ਆਫਰ ਦੇ ਨਾਂ ’ਤੇ 4.45 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ। ਸਕੈਮਰਸ ਲੋਕਾਂ ਨੂੰ ਉਤਪਾਦ ਵੇਚਣ ਲਈ 70 ਤੋਂ 80 ਫੀਸਦੀ ਤੱਕ ਦੀ ਛੋਟ ਵੀ ਦੇ ਰਹੇ ਹਨ ਪਰ ਕੁਝ ਘਪਲੇ ਕਰਨ ਵਾਲੇ ਤਾਂ ਐਡਵਾਂਸ ਪੇਮੈਂਟ ਵੀ ਲੈ ਲੈਂਦੇ ਹਨ ਤੇ ਜਾਂ ਤਾਂ ਸਾਮਾਨ ਦੀ ਡਿਲੀਵਰੀ ਨਹੀਂ ਕਰਦੇ ਜਾਂ ਫਿਰ ਉਨ੍ਹਾਂ ਨੂੰ ਘਟੀਆ ਵਸਤਾਂ ਭੇਜੀਆਂ ਜਾਂਦੀਆਂ ਹਨ।
ਵੱਖ-ਵੱਖ ਸੋਸ਼ਲ ਮੀਡੀਆ ਦੇ ਪਲੇਟਫਾਰਮ ’ਚ ਪ੍ਰਸਾਰ
ਘਪਲੇਬਾਜ਼ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਫਰਜ਼ੀ ਪੇਜ, ਵੈੱਬਸਾਈਟਾਂ ਤੇ ਖਾਤੇ ਬਣਾ ਕੇ ਪ੍ਰਚਾਰ-ਪ੍ਰਸਾਰ ਕਰ ਰਹੇ ਹਨ। ਅੱਜਕੱਲ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਣ ਕਾਰਨ ਅਜਿਹੇ ਘਪਲੇਬਾਜ਼ਾਂ ਦੇ ਜਾਲ ’ਚ ਫਸ ਜਾਂਦੇ ਹਨ ਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕ ਸਸਤੇ ਆਫਰ ਨੂੰ ਦੇਖ ਕੇ ਪੇਜ, ਵੈੱਬਸਾਈਟਾਂ ਆਦਿ ਦੀ ਜਾਂਚ ਵੀ ਨਹੀਂ ਕਰਦੇ, ਜੋ ਕਿ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਤੀਹਰੇ ਕਤਲ ਕਾਂਡ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ
ਕਈ ਵੈੱਬਸਾਈਟਾਂ ’ਤੇ ਰਿਵਿਊ ਆਪਸ਼ਨ ਨਹੀਂ, ਕੁਮੈਂਟ ਵੀ ਲੁਕੋਏ
ਮੌਜੂਦਾ ਸਮੇਂ ’ਚ ਅਜਿਹੀਆਂ ਵੈੱਬਸਾਈਟਾਂ ਵੀ ਚੱਲ ਰਹੀਆਂ ਹਨ, ਜਿਨ੍ਹਾਂ ’ਚ ਸਕੈਮਰਸ ਲੋਕਾਂ ਨੂੰ ਚੰਗੇ ਆਫਰ ਦਿਖਾ ਕੇ ਸਾਈਟਾਂ ’ਤੇ ਜਾਣ ਲਈ ਉਕਸਾਉਂਦੇ ਹਨ, ਜਿਵੇਂ ਹੀ ਲੋਕ ਉੱਥੇ ਜਾਂਦੇ ਹਨ, ਵੈੱਬਸਾਈਟਾਂ ਨੂੰ ਚਲਾ ਰਹੇ ਸਕੈਮਰਸ ਨੇ ਨਾ ਤਾਂ ਆਪਣੇ ਪੰਨਿਆਂ ’ਤੇ ਰਿਵਿਊ ਦੀ ਆਪਸ਼ਨ ਦਿੱਤੀ ਹੁੰਦੀ ਹੈ ਅਤੇ ਨਾ ਹੀ ਕੁਮੈਂਟ ਦਿਖਾਈ ਦਿੰਦੇ ਹਨ, ਜੇਕਰ ਲੋਕ ਉਨ੍ਹਾਂ ਵੈੱਬਸਾਈਟਾਂ ਤੋਂ ਕਿਸੇ ਉਤਪਾਦ ਦਾ ਆਰਡਰ ਕਰਦੇ ਹਨ ਤੇ ਡਿਲੀਵਰੀ ਤੋਂ ਬਾਅਦ ਉਤਪਾਦ ਨਿਕਲਦਾ ਹੈ ਤਾਂ ਉਸ ਨੂੰ ਰਿਫੰਡ ਕਰਨ ਬਾਰੇ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਵੀ ਫਰਜ਼ੀ ਨਿਕਲਦੀ ਹੈ। ਕਸਟਮਰ ਕੇਅਰ ਨੰ. ਤੋਂ ਲੈ ਕੇ ਈਮੇਲ ਤੱਕ, ਸਭ ਫਰਜ਼ੀ ਹੁੰਦਾ ਹੈ, ਜਿਸ ਕਾਰਨ ਉਤਪਾਦ ਵਾਪਸ ਨਹੀਂ ਹੁੰਦਾ।
“ਫਿਲਹਾਲ, ਸਾਨੂੰ ਤਿਉਹਾਰਾਂ ਦੇ ਸੀਜ਼ਨ ਦੀ ਆੜ ’ਚ ਲੋਕਾਂ ਨਾਲ ਕੀਤੀ ਗਈ ਧੋਖਾਧੜੀ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਲੋਕਾਂ ਨੂੰ ਸਾਵਧਾਨੀ ਨਾਲ ਹੀ ਆਨਲਾਈਨ ਖਰੀਦਦਾਰੀ ਕਰਨੀ ਚਾਹੀਦੀ ਹੈ। ਲੋਕਾਂ ਨੂੰ ਵੈੱਬਸਾਈਟਾਂ ਦੇ ਰੀਵਿਊ, ਲੋਕਾਂ ਦੇ ਕੁਮੈਂਟ ਤੇ ਰਿਸਰਚ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ ਜਾਂ ਨਹੀਂ।’’-ਐੱਸ. ਆਈ. ਮੋਨਿਕਾ, ਸਾਈਬਰ ਸੈੱਲ ਇੰਚਾਰਜ।
ਇਹ ਵੀ ਪੜ੍ਹੋ: PAP ਜਲੰਧਰ ਪਹੁੰਚ DGP ਗੌਰਵ ਯਾਦਵ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕਹੀਆਂ ਅਹਿਮ ਗੱਲਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ