ਠੱਗਾਂ ਨੇ ਵਿਅਕਤੀ ਦੇ 3 ਬੈਂਕ ਖ਼ਾਤਿਆਂ ''ਚੋਂ 2 ਲੱਖ 91 ਹਜ਼ਾਰ ਰੁਪਏ ਕੱਢਵਾਏ, ਮਾਮਲਾ ਦਰਜ

Friday, Aug 28, 2026 - 04:04 PM (IST)

ਠੱਗਾਂ ਨੇ ਵਿਅਕਤੀ ਦੇ 3 ਬੈਂਕ ਖ਼ਾਤਿਆਂ ''ਚੋਂ 2 ਲੱਖ 91 ਹਜ਼ਾਰ ਰੁਪਏ ਕੱਢਵਾਏ, ਮਾਮਲਾ ਦਰਜ

ਫਿਰੋਜ਼ਪੁਰ (ਕੁਮਾਰ) : ਅਣਪਛਾਤੇ ਠੱਗਾਂ ਨੇ ਇੱਕ ਵਿਅਕਤੀ ਦੇ 3 ਬੈਂਕ ਖ਼ਾਤਿਆਂ ਵਿੱਚੋਂ 2 ਲੱਖ 91 ਹਜ਼ਾਰ 520 ਰੁਪਏ ਕੱਢਵਾ ਲਏ ਅਤੇ ਇਸ ਘਟਨਾ ਸਬੰਧੀ ਥਾਣਾ ਸਾਈਬਰ ਕਰਾਈਮ ਫਿਰੋਜ਼ਪੁਰ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਜਸਵੰਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨਜ਼ਦੀਕ ਖਾਲਸਾ ਕਲੋਨੀ ਏਕਤਾ ਨਗਰ ਫਿਰੋਜ਼ਪੁਰ ਸ਼ਹਿਰ ਨੇ ਸਟੇਟ ਸਾਈਬਰ ਕਰਾਈਮ ਪੁਲਸ ਮੋਹਾਲੀ ਨੂੰ ਆਨਲਾਈਨ ਸ਼ਿਕਾਇਤ ਕਰਕੇ ਅਤੇ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਵਿੱਚ ਬਿਆਨ ਕਲਮਬੱਧ ਕਰਵਾ ਕੇ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ 21 ਅਗਸਤ 2026 ਨੂੰ ਅਚਾਨਕ ਉਸ ਦਾ ਫੋਨ ਬੰਦ ਹੋ ਗਿਆ।

 ਜਦੋਂ ਉਸ ਨੇ ਆਪਣਾ ਫੋਨ ਆਨ ਕੀਤਾ ਤਾਂ ਉਸ ਦੇ ਫੋਨ ਵਿੱਚ ਕੋਈ ਐਪ ਨਹੀਂ ਚੱਲ ਰਹੀ ਸੀ ਅਤੇ 23 ਅਗਸਤ 2026 ਨੂੰ ਜਦੋਂ ਉਸ ਨੇ ਆਪਣਾ ਫੋਨ ਦੁਬਾਰਾ ਚਲਾਇਆ ਤਾਂ ਗੂਗਲ ਪੇਅ ਦੁਆਰਾ ਆਪਣਾ ਬੈਲੇਂਸ ਚੈੱਕ ਕਰਨ 'ਤੇ ਉਸ ਨੂੰ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ 3 ਬੈਂਕ ਖ਼ਾਤਿਆਂ ਵਿੱਚੋਂ 2 ਲੱਖ 91 ਹਜ਼ਾਰ 520 ਰੁਪਏ ਕੱਢਵਾ ਲਏ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਠੱਗੀ ਨੂੰ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਟੈਕਨੀਕਲ ਸੋਰਸਿਜ਼ ਦੇ ਆਧਾਰ 'ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News