ਨੌਜਵਾਨ ਨੂੰ UK ਭੇਜਣ ਦਾ ਝਾਂਸਾ ਦੇ ਕੇ 21 ਲੱਖ 52 ਹਜ਼ਾਰ ਠੱਗੇ
Tuesday, May 12, 2026 - 12:12 PM (IST)
ਗੁਰੂਹਰਸਹਾਏ (ਪਵਨ ਸਿਕਰੀ) : ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਗੁਰੂ ਨਾਨਕ ਨਗਰ ਦਾਖਲੀ ਮੇਘਾ ਰਾਏ ਉਤਾੜ ਵਿਖੇ ਇਕ ਨੌਜਵਾਨ ਨੂੰ ਯੂ. ਕੇ. ਭੇਜਣ ਅਤੇ ਕੰਮਕਾਰ ਲਗਾਉਣ ਦਾ ਝਾਂਸਾ ਦੇ ਕੇ 21 ਲੱਖ 52 ਹਜ਼ਾਰ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਤੇਜਿੰਦਰ ਪਾਲ ਸਿੰਘ ਨੇ ਕਿ ਕਸ਼ਮੀਰ ਸਿੰਘ ਦੇ ਪੁੱਤਰ ਰਜਿਤ ਕੁਮਾਰ ਨੂੰ ਦੋਸ਼ੀ ਰਵਿੰਦਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਕਾਲੂ ਅਰਾਈਆਂ ਹਿਠਾੜ ਨੇ ਯੂ. ਕੇ. ਭੇਜਣ ਤੇ ਕੰਮਕਾਰ ਲਗਵਾਉਣ ਦੇ ਬਦਲੇ 21 ਲੱਖ 52 ਹਜ਼ਾਰ ਰੁਪਏ ਦੀ ਡਿਮਾਂਡ ਕੀਤੀ ਸੀ।
ਉਸ ਨੇ 21 ਲੱਖ 50 ਹਜ਼ਾਰ ਰੁਪਏ ਆਪਣੇ ਰਿਸ਼ਤੇਦਾਰਾਂ ਦੇ ਬੈਂਕ ਅਕਾਊਂਟ ਵਿਚ ਗੂਗਲਪੇਅ ਟਰਾਂਸਫਰ ਕਰਵਾ ਕੇ ਉਸ ਨਾਲ 21 ਲੱਖ 52 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਜਾਂਚਕਰਤਾ ਡੀ. ਐੱਸ. ਪੀ. ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਰਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
