ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਧੋਖਾਦੇਹੀ, ਕੇਸ ਦਰਜ

Tuesday, Mar 28, 2023 - 03:05 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਧੋਖਾਦੇਹੀ, ਕੇਸ ਦਰਜ

ਮੋਹਾਲੀ (ਸੰਦੀਪ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 14 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ 'ਚ ਸੋਹਾਣਾ ਥਾਣਾ ਪੁਲਸ ਨੇ ਇਕ ਨਿੱਜੀ ਟ੍ਰੈਵਲ ਕੰਪਨੀ ਦੇ ਸੰਚਾਲਕ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਦੀ ਸ਼ਿਕਾਇਤ ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਗਈ ਸੀ। ਆਪਣੀ ਸ਼ਿਕਾਇਤ 'ਚ ਤਮੰਨਾ ਨੇ ਕਿਹਾ ਕਿ ਉਹ ਇਕ ਨਿੱਜੀ ਇੰਮੀਗ੍ਰੇਸ਼ਨ ਕੰਪਨੀ ਦੇ ਸੰਪਰਕ 'ਚ ਆਈ। ਉਸਨੇ ਕੰਪਨੀ 'ਚ ਆਸਟ੍ਰੇਲੀਆ ਜਾਣ ਲਈ ਫਾਈਲ ਲਾਈ ਸੀ।

ਕੰਪਨੀ ਨੇ ਉਸ ਤੋਂ ਸਾਢੇ 14 ਲੱਖ ਰੁਪਏ ਲਏ ਅਤੇ ਉਸਨੂੰ ਛੇਤੀ ਵੀਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਰਕਮ ਲੈਣ ਤੋਂ ਬਾਅਦ ਕੰਪਨੀ ਨੇ ਨਾ ਤਾਂ ਉਸਨੂੰ ਵੀਜ਼ਾ ਦਿਵਾਇਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਮਾਮਲੇ ਦੀ ਜਾਂਚ ਡੀ. ਐੱਸ. ਪੀ. ਵਲੋਂ ਕੀਤੀ ਗਈ। ਜਾਂਚ ਦੇ ਆਧਾਰ ’ਤੇ ਹੀ ਪੁਲਸ ਨੇ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
 


author

Babita

Content Editor

Related News