RCF ਦਾ ਟੈਕਨੀਸ਼ੀਅਨ PTM ਜ਼ਰੀਏ ਬਣਿਆ ਲੱਖਾਂ ਦੀ ਠੱਗੀ ਦਾ ਸ਼ਿਕਾਰ

01/06/2020 2:23:08 PM

ਜਲੰਧਰ— ਪੇਅ. ਟੀ. ਐੱਮ. ਦੀ ਕੇ. ਵਾਈ. ਸੀ. ਦੇ ਬਹਾਨੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਟੈਕਨੀਸ਼ੀਅਨ ਨਾਲ 1.80 ਲੱਖ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਲਸਾਜਾਂ ਨੇ ਆਪਣੇ ਕਵਿਕ ਸਪਾਟ ਐਪ ਡਾਊਨਲੋਡ ਕਰਵਾਇਆ ਅਤੇ ਫਿਰ ਸਿਰਫ ਅੱਧੇ ਘੰਟੇ 'ਚ 1.80 ਲੱਖ ਰੁਪਏ ਉਡਾ ਲਏ। ਆਰ. ਸੀ. ਐੱਫ.'ਚ ਟੈਕਨੀਸ਼ੀਅਨ ਦਿਨੇਸ਼ ਜਾਲੀ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪੇਅ. ਟੀ. ਐੱਮ.ਦੀ ਵਰਤੋਂ ਕਰ ਰਹੇ ਹਨ। ਹਫਤਾ ਇਕ ਪਹਿਲਾਂ ਦਿੱਕਤ ਆਉਣ 'ਤੇ ਪੇਅ. ਟੀ. ਐੱਮ. ਦੀ ਹੈਲਪਲਾਈਨ 'ਤੇ ਫੋਨ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਕਿ ਤੁਹਾਨੂੰ ਕੇ. ਵਾਈ. ਸੀ. ਕਰਵਾਉਣੀ ਪਵੇਗੀ। ਐਤਵਾਰ ਸਵੇਰੇ ਫੋਨ ਆਇਆ ਕਿ ਪੇਅ. ਟੀ. ਐੱਮ. ਤੋਂ ਬੋਲ ਰਹੇ ਹਾਂ ਅਤੇ ਤੁਹਾਡੀ ਸਮੱਸਿਆ ਹੱਲ ਕਰਨੀ ਹੈ। ਉਸ ਆਦਮੀ ਨੂੰ ਪੇਅ. ਟੀ. ਐੱਮ. ਨੂੰ ਕੀਤੇ ਫੋਨ ਬਾਰੇ ਪੁਰੀ ਜਾਣਕਾਰੀ ਸੀ। ਫੋਨ ਕਰਨ ਵਾਲੇ ਨੇ ਕਵਿਕ ਸਪਾਟ ਐਪ ਡਾਊਨਲੋਡ ਕਰਨ ਲਈ ਕਿਹਾ। ਮੁਲਜ਼ਮ ਨੇ ਕਿਹਾ ਕਿ ਤੁਸੀਂ ਕਵਿਕ ਸਪਾਟ ਐਪ ਡਾਊਨਲੋਡ ਕਰ ਲਵੋਗੇ ਤਾਂ ਪੇਅ. ਟੀ. ਐੱਮ. ਦੀ ਕੇ. ਵਾਈ. ਸੀ. ਹੋ ਜਾਵੇਗੀ ਅਤੇ ਫਾਸਟੈਗ ਦੀ ਵੀ ਮੁਸ਼ਕਿਲ ਨਹੀਂ ਆਵੇਗੀ।

ਇਕ ਘੰਟੇ ਤੱਕ ਗੱਲਾਂ ਕਰਕੇ ਕੱਢਵਾ ਲਿਆ ਕੈਸ਼
ਦਿਨੇਸ਼ ਜਾਲੀ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਆਈ ਫੋਨ ਹੈ ਅਤੇ ਕਵਿਕ ਸਪਾਟ ਡਾਊਨਲੋਡ ਕਰਨਾ ਮੁਸ਼ਕਿਲ ਹੈ। ਇਸ 'ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਕਿਸੇ ਦੂਜੇ ਫੋਨ 'ਤੇ ਡਾਊਨਲੋਡ ਕਰ ਲਵੋ। ਫਿਰ ਦਿਨੇਸ਼ ਨੇ ਦੂਜੇ ਫੋਨ 'ਚ ਕਵਿਕ ਸਪਾਪ ਐਪ ਨੂੰ ਡਾਊਨਲੋਡ ਕੀਤਾ। ਫਿਰ ਮੁਲਜ਼ਮ ਨੇ ਕੇ. ਵਾਈ. ਸੀ. ਦੀ ਫੀਸ ਦੇ ਰੂਪ 'ਚ ਇਕ ਰੁਪਇਆ ਪੇਅ ਕਰਨ ਲਈ ਕਿਹਾ। ਦਿਨੇਸ਼ ਨੇ ਐਕਸਿਸ ਬੈਂਕ ਦੇ ਕਾਰਡ 'ਚੋਂ ਇਕ ਰੁਪਇਆ ਪੇਅ ਕਰ ਦਿੱਤਾ। ਇਸ ਤੋਂ ਬਾਅਦ ਦੂਜੇ ਕਾਰਡ 'ਚੋਂ ਪੇਅ ਕਰਨ ਲਈ ਕਿਹਾ ਗਿਆ। ਫਿਰ ਦਿਨੇਸ਼ ਨੇ ਆਰ. ਬੀ. ਐੱਲ. ਬੈਂਕ ਦੇ ਕਾਰਡ ਤੋਂ ਇਕ ਰੁਪਇਆ ਪੇਅ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਕਿਹਾ ਕਿ ਤੁਹਾਡੇ ਕਾਰਡ ਅਟੈਚ ਨਹੀਂ ਹੋ ਰਹੇ ਹਨ ਤਾਂ ਦੂਜੇ ਕਾਰਡ ਦੀ ਵਰਤੋਂ ਕੀਤੀ ਜਾਵੇ। ਫਿਰ ਦਿਨੇਸ਼ ਨੇ ਐੱਚ. ਡੀ. ਐੱਫ. ਸੀ. ਬੈਂਕ ਦੇ ਕਾਰਡ ਤੋਂ ਇਕ ਰੁਪਇਆ ਪੇਅ ਕੀਤਾ। ਜਾਲਸਾਲ ਨੇ ਪੂਰਾ ਇਕ ਘੰਟਾ ਗੱਲਾਂ 'ਚ ਦਿਨੇਸ਼ ਨੂੰ ਉਲਝਾ ਕੇ ਰੱਖਿਆ।

ਫੋਨ ਕੱਟ ਹੋਣ 'ਤੇ ਦਿਨੇਸ਼ ਨੇ ਫੋਨ ਚੈੱਕ ਕੀਤਾ ਤਾਂ ਅਕਾਊਂਟ 'ਚੋਂ 12.06 'ਤੇ ਐਕਸਿਸ ਬੈਂਕ 'ਚੋਂ 40 ਹਜਾਰ, ਇਸ ਦੇ ਤਿੰਨ ਮਿੰਟ ਬਾਅਦ 12.10 'ਤੇ 9 ਹਜ਼ਾਰ, ਆਰ. ਬੀ. ਐੱਲ. ਬੈਂਕ ਦੇ ਕਾਰਡ ਰਾਹੀ 12.34 'ਤੇ ਦੋਬਾਰਾ 40 ਹਜ਼ਾਰ, ਫਿਰ ਇਕ ਮਿੰਟ ਬਾਅਦ 59 ਹਜ਼ਾਰ 995 ਅਤੇ 12.37 'ਤੇ ਕਰੀਬ 4 ਹਜ਼ਾਰ ਰੁਪਏ ਫਿਰ ਐੱਚ. ਡੀ. ਐੱਫ. ਸੀ. ਬੈਂਕ ਦੇ ਕਾਰਡ ਰਾਹੀ 12.42 'ਤੇ ਕਰੀਬ 30 ਹਜ਼ਾਰ ਕੱਢਵਾ ਲਏ। ਦਿਨੇਸ਼ ਨੇ ਫਿਰ ਮੁਲਜ਼ਮ ਨੂੰ ਫੋਨ ਕੀਤਾ ਤਾਂ ਫੋਨ ਬੰਦ ਆਇਆ। ਦਿਨੇਸ਼ ਨੇ ਤੁਰੰਤ ਬੈਂਕਾਂ 'ਚ ਫੋਨ ਕਰਕੇ ਅਕਾਊਂਟ ਸੀਲ ਕਰਵਾਏ ਅਤੇ ਥਾਣਾ ਨੰਬਰ-4 ਦੀ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਹੁਣ ਸਾਈਬਰ ਸੈੱਲ ਜ਼ਰੀਏ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਪ੍ਰੋਸੀਜ਼ਰ ਕਰੋ ਫਾਲੋ
ਅਜਿਹਾ ਹੋਣ 'ਤੇ ਤੁਰੰਤ ਬੈਂਕ ਅਕਾਊਂਟ ਨੂੰ ਬੰਦ ਕਰਵਾਇਆ ਜਾਵੇ। ਜਿਸ ਐਪ ਤੋਂ ਪੈਸੇ ਕੱਟੇ ਹਨ, ਉਸ ਨੂੰ ਡੀ-ਐਕਟੀਵੇਟ ਕੀਤਾ ਜਾਵੇ। ਐਪ ਦੀ ਹਿਸਟਰੀ ਨੂੰ ਡਿਲੀਟ ਨਾ ਕੀਤਾ ਜਾਵੇ। ਪੁਰਾਣੀ ਟਰਾਂਜੈਕਸ਼ਨ ਦੀ ਡਿਟੇਲ ਰੱਖੀ ਜਾਵੇ। ਜਦੋਂ ਤੁਸੀਂ ਐਪ ਯੂਜ਼ ਕਰ ਰਹੇ ਹੁੰਦੇ ਹੋ ਤਾਂ ਕਿਸੇ ਲਿੰਕ 'ਤੇ ਕਲਿਕ ਨਾ ਕੀਤਾ ਜਾਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 29 ਦਸੰਬਰ ਨੂੰ ਪੇਅ. ਟੀ. ਐੱਮ. ਤੋਂ ਸਾਥੀ ਕਾਰੋਬਾਰੀ ਨੂੰ ਦੋ ਹਜ਼ਾਰ ਰੁਪਏ ਭੇਜਣ 'ਚ ਦਿੱਕਤ ਆਉਣ 'ਤੇ ਵਪਾਰੀ ਦੇ ਖਾਤੇ 'ਚੋਂ 40 ਹਜ਼ਾਰ ਠੱਗੇ ਗਏ ਸਨ।


shivani attri

Content Editor

Related News