ਰਿਟਾਇਰਡ ACP ਦੀ ਵੱਡੀ ਚਿਤਾਵਨੀ! ਮੇਰੀ ਫੋਟੋ ਵਾਲੀ ID ਤੋਂ ਰਹੋ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ

Saturday, Aug 29, 2026 - 04:27 PM (IST)

ਰਿਟਾਇਰਡ ACP ਦੀ ਵੱਡੀ ਚਿਤਾਵਨੀ! ਮੇਰੀ ਫੋਟੋ ਵਾਲੀ ID ਤੋਂ ਰਹੋ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਲੁਧਿਆਣਾ (ਰਾਜ)- ਪੰਜਾਬ 'ਚ ਸਾਈਬਰ ਠੱਗਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਹੁਣ ਆਮ ਲੋਕਾਂ ਦੇ ਨਾਲ-ਨਾਲ ਪੁਲਸ ਦੇ ਸਾਬਕਾ ਉੱਚ ਅਧਿਕਾਰੀਆਂ ਦੀ ਪਛਾਣ ਚੋਰੀ ਕਰਕੇ ਠੱਗੀ ਦਾ ਜਾਲ ਵਿਛਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਤਾਜ਼ਾ ਮਾਮਲੇ ਵਿਚ ਸਾਈਬਰ ਠੱਗਾਂ ਵੱਲੋਂ ਪੰਜਾਬ ਪੁਲਸ ਦੇ ਰਿਟਾਇਰਡ ਏ. ਸੀ. ਪੀ. ਗੁਰਦੇਵ ਸਿੰਘ ਦੀ ਤਸਵੀਰ ਦੀ ਗਲਤ ਵਰਤੋਂ ਕਰਕੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ/ਡੀਪੀ ਤਿਆਰ ਕੀਤੀ ਗਈ ਹੈ। ਇਸ ਫਰਜ਼ੀ ਪ੍ਰੋਫਾਈਲ ਜ਼ਰੀਏ ਠੱਗ ਲੋਕਾਂ ਨੂੰ ਆਪਣੇ ਝਾਂਸੇ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।  ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ ਤਾਂ ਸਾਬਕਾ ਏ. ਸੀ. ਪੀ. ਗੁਰਦੇਵ ਸਿੰਘ ਨੇ ਖ਼ੁਦ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਜਨਤਾ ਅਤੇ ਆਪਣੇ ਜਾਣਕਾਰਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ।

ਜਾਣਕਾਰੀ ਮੁਤਾਬਕ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਯੋਜਨਾਬੱਧ ਢੰਗ ਨਾਲ ਸਾਬਕਾ ਏ. ਸੀ. ਪੀ. ਗੁਰਦੇਵ ਸਿੰਘ ਦੀ ਅਧਿਕਾਰਤ ਵਰਦੀ ਜਾਂ ਨਿੱਜੀ ਫੋਟੋ ਚੋਰੀ ਕੀਤੀ ਹੈ ਅਤੇ ਇਸ ਨੂੰ ਆਪਣੇ ਵ੍ਹਟਸਐਪ/ਸੋਸ਼ਲ ਮੀਡੀਆ ਅਕਾਊਂਟ ਡਿਸਪਲੇ ਪਿਕਚਰ (ਡੀਪੀ) ਵਜੋਂ ਵਰਤਿਆ ਹੈ। ਧੋਖਾਧੜੀ ਕਰਨ ਵਾਲੇ ਅਕਸਰ ਪੁਲਸ ਅਧਿਕਾਰੀਆਂ ਦੀ ਡੀ. ਪੀ. ਦੀ ਵਰਤੋਂ ਲੋਕਾਂ ਨੂੰ ਧਮਕਾਉਣ ਜਾਂ ਐਮਰਜੈਂਸੀ ਦਾ ਹਵਾਲਾ ਦੇ ਕੇ ਪੈਸੇ ਮੰਗਣ ਲਈ ਕਰਦੇ ਹਨ। ਜਿਵੇਂ ਹੀ ਸਾਬਕਾ ਏ. ਸੀ. ਪੀ.  ਗੁਰਦੇਵ ਸਿੰਘ ਨੂੰ ਪਤਾ ਲੱਗਾ ਕਿ ਕੋਈ ਅਣਜਾਣ ਵਿਅਕਤੀ ਧੋਖਾਧੜੀ ਲਈ ਉਨ੍ਹਾਂ ਦੀ ਤਸਵੀਰ ਦੀ ਦੁਰਵਰਤੋਂ ਕਰ ਰਿਹਾ ਹੈ, ਉਨ੍ਹਾਂ ਨੇ ਤੁਰੰਤ ਲੋਕਾਂ ਨੂੰ ਸੁਚੇਤ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਇਹ ਵੀ ਪੜ੍ਹੋ: ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

PunjabKesari

ਸਾਬਕਾ ਏ.ਸੀ. ਪੀ. ਗੁਰਦੇਵ ਸਿੰਘ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ 'ਤੇ ਅੰਗਰੇਜ਼ੀ ਵਿੱਚ ਇਕ ਮੈਸੇਜ ਪੋਸਟ ਕੀਤਾ, ਜਿਸ ਵਿੱਚ ਲਿਖਿਆ, "ਦੋਸਤੋ, ਕੋਈ ਫਰਜ਼ੀ ਵਿਅਕਤੀ ਧੋਖਾਧੜੀ ਕਰਨ ਲਈ ਮੇਰੀ ਤਸਵੀਰ ਨੂੰ ਆਪਣੇ ਡੀ. ਪੀ. 'ਤੇ ਲਗਾ ਕੇ ਵਰਤ ਰਿਹਾ ਹੈ। ਕ੍ਰਿਪਾ ਕਰਕੇ ਉਸ ਦੇ ਕਿਸੇ ਵੀ ਮੈਸੇਜ ਜਾਂ ਕਾਲ 'ਤੇ ਧਿਆਨ ਨਾ ਦੇਈਓ ਅਤੇ ਕੋਈ ਲੈਣ-ਦੇਣ ਨਾ ਕਰੀਓ। ਉਹ ਪੂਰੀ ਤਰ੍ਹਾਂ ਜਾਅਲੀ ਹੈ।"

ਸਾਈਬਰ ਐਕਸਪਰਟ ਦੀ ਸਲਾਹ, ਅਜਿਹੇ ਮੈਸੇਜ 'ਤੇ ਨਾ ਦਿਓ ਧਿਆਨ 
ਸਾਈਬਰ ਸੈੱਲ ਦੇ ਅਧਿਕਾਰੀ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਜਾਣ-ਪਛਾਣ ਵਾਲੇ ਜਾਂ ਸੀਨੀਅਰ ਅਧਿਕਾਰੀ ਦੀ ਫੋਟੋ ਵੇਖ ਕੇ ਤੁਰੰਤ ਭਰੋਸਾ ਨਾ ਕਰੋ। ਜੇਕਰ ਕੋਈ ਸੋਸ਼ਲ ਮੀਡੀਆ ਜਾਂ ਵ੍ਹਟਸਐਪ 'ਤੇ ਕਿਸੇ ਅਧਿਕਾਰੀ ਦੀ ਤਸਵੀਰ ਦੀ ਵਰਤੋਂ ਕਰਦਾ ਹੈ ਅਤੇ ਪੈਸੇ ਦੀ ਮੰਗ ਕਰਦਾ ਹੈ ਜਾਂ ਜਾਂਚ ਦੀ ਧਮਕੀ ਦਿੰਦਾ ਹੈ ਤਾਂ ਤੁਰੰਤ ਸੁਚੇਤ ਰਹੋ।

ਇਹ ਵੀ ਪੜ੍ਹੋ: ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ ਉਮੰਗ ਦੀ ਗਰਲਫਰੈਂਡ ਨੇ...

ਕਿਸੇ ਵੀ ਵਿੱਤੀ ਲੈਣ-ਦੇਣ ਤੋਂ ਪਹਿਲਾਂ ਫੋਨ ਕਾਲ ਰਾਹੀਂ ਸਿੱਧੇ ਤੌਰ 'ਤੇ ਸ਼ਾਮਲ ਵਿਅਕਤੀ ਨਾਲ ਗੱਲ ਕਰਕੇ ਪ੍ਰਮਾਣਿਕਤਾ ਦੀ ਪੁਸ਼ਟੀ ਕਰਨਾ ਯਕੀਨੀ ਬਣਾਓ। ਧੋਖਾਧੜੀ ਕਰਨ ਵਾਲਿਆਂ ਦੇ ਨੈੱਟਵਰਕ ਨੂੰ ਤੋੜਨ 'ਚ ਮਦਦ ਕਰਨ ਲਈ ਕਿਸੇ ਵੀ ਸ਼ੱਕੀ ਪ੍ਰੋਫਾਈਲ ਜਾਂ ਨੰਬਰ ਦੀ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ (1930) ਜਾਂ ਸਥਾਨਕ ਪੁਲਸ ਨੂੰ ਰਿਪੋਰਟ ਕਰੋ। ਕਿਸੇ ਵੀ ਵਿੱਤੀ ਲੈਣ-ਦੇਣ ਤੋਂ ਪਹਿਲਾਂ, ਫੋਨ ਕਾਲ ਰਾਹੀਂ ਸਬੰਧਤ ਵਿਅਕਤੀ ਨਾਲ ਸਿੱਧੀ ਗੱਲ ਕਰਕੇ ਪ੍ਰਮਾਣਿਕਤਾ ਦੀ ਪੁਸ਼ਟੀ ਕਰਨਾ ਯਕੀਨੀ ਬਣਾਓ। ਧੋਖਾਧੜੀ ਕਰਨ ਵਾਲਿਆਂ ਦੇ ਨੈੱਟਵਰਕ ਨੂੰ ਤੋੜਨ ਵਿੱਚ ਮਦਦ ਕਰਨ ਲਈ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ (1930) ਜਾਂ ਸਥਾਨਕ ਪੁਲਿਸ ਨੂੰ ਕਿਸੇ ਵੀ ਸ਼ੱਕੀ ਪ੍ਰੋਫਾਈਲ ਜਾਂ ਨੰਬਰ ਦੀ ਰਿਪੋਰਟ ਕਰੋ।

ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ ਲਈ ਅਹਿਮ ਐਲਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News