ਜੰਗਲਾਤ ਵਿਭਾਗ ਦੇ ਕਾਮਿਆਂ ਨੇ ਲਾਇਆ ਧਰਨਾ

Friday, Jul 20, 2018 - 12:38 AM (IST)

ਜੰਗਲਾਤ ਵਿਭਾਗ ਦੇ ਕਾਮਿਆਂ ਨੇ ਲਾਇਆ ਧਰਨਾ

ਰੂਪਨਗਰ, (ਵਿਜੇ)- ਆਲ ਇੰਡੀਆ ਮਜ਼ਦੂਰ ਦਲ ਦੇ ਕੌਮੀ ਪ੍ਰਧਾਨ ਅਤੇ ਜੰਗਲਾਤ ਕਿਰਤੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ, ਮੇਵਾ ਸਿੰਘ ਭੰਗਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਅੱਜ ਜੰਗਲਾਤ ਕਿਰਤੀਆਂ ਦੀਆਂ ਮੰਗਾਂ ਦੇ ਹੱਲ ਲਈ ਸਥਾਨਕ ਵਣ ਮੰਡਲ ਅਫਸਰ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
 ਉਕਤ ਆਗੂਆਂ ਦੀ ਅਗਵਾਈ ਹੇਠ ਸਮੂਹ ਕਿਰਤੀਆਂ ਨੇ ਵਿਭਾਗ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਵੱਖ-ਵੱਖ ਰੇਂਜਾਂ ’ਤੇ ਕੰਮ ਕਰਦੇ ਕਿਰਤੀਆਂ ਦੀਆਂ ਲੰਬੇ ਸਮੇਂ ਤੋਂ ਰੁਕੀਆਂ ਤਨਖਾਹਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਬੀਮਾਰੀ ਦੇ ਸਮੇਂ ਕਿਰਤੀਆਂ ਲਈ ਛੁੱਟੀ ਦਾ ਪ੍ਰਬੰਧ ਹੋਵੇ,  ਜਿਹਡ਼ੇ ਵਰਕਰਾਂ ਦੇ ਗ੍ਰੈਚੁਟੀ ਦੇ ਆਰਡਰ ਹੋਏ ਹਨ ਉਨ੍ਹਾਂ ਦੀ ਪੇਮੈਂਟ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਵਿਭਾਗ ਨੇ ਉਕਤ ਮੰਗਾਂ ਪ੍ਰਤੀ ਧਿਆਨ ਨਾ ਦਿੱਤਾ ਤਾਂ ਸਮੂਹ ਕਿਰਤੀ ਡਵੀਜ਼ਨ ਦੀਆਂ ਵੱਖ-ਵੱਖ ਰੇਂਜਾਂ ’ਚ ਕੰਮ ਛੱਡ ਕੇ ਹਡ਼ਤਾਲ ’ਤੇ ਜਾਣਗੇ ਅਤੇ ਡੀ.ਐੱਫ.ਓ. ਦਫਤਰ ਅੱਗੇ ਲਗਾਤਾਰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸ਼ੇਰ ਸਿੰਘ, ਨਸੀਬ ਸਿੰਘ, ਪ੍ਰੇਮ ਕੁਮਾਰ, ਸ਼ਾਮ ਸਿੰਘ, ਰਾਮਪਾਲ ਸ੍ਰੀ ਅਨੰਦਪੁਰ ਸਾਹਿਬ, ਸੇਵਾ ਸਿੰਘ, ਰਾਮ ਚੰਦ, ਹਰਦੇਵ ਸਿੰਘ, ਰਮੇਸ਼ ਕੁਮਾਰ ਪ੍ਰਧਾਨ ਨੂਰਪੁਰਬੇਦੀ, ਰਾਮ ਸਿੰਘ, ਕਰਮਜੀਤ ਸਿੰਘ, ਮੋਹਣ ਸਿੰਘ ਪ੍ਰਧਾਨ ਸ੍ਰੀ ਚਮਕੌਰ ਸਾਹਿਬ ਹੋਰਨਾਂ ਤੋਂ ਇਲਾਵਾ ਮੌਜੂਦ ਸਨ। 
ਜਦੋਂ ‘ਜਗ ਬਾਣੀ’ ਦੀ ਟੀਮ ਵੱਲੋਂ ਮੌਕੇ ’ਤੇ ਡੀ.ਐੱਫ.ਓ. ਅਮਿਤ ਚੌਹਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਸਟ੍ਰੋਲ ’ਤੇ ਜੇਕਰ ਵਰਕਰਾਂ ਦੀ ਹਾਜ਼ਰੀ ਲੱਗੀ ਹੋਈ ਹੈ  ਤਾਂ ਕੀਤੇ ਹੋਏ ਕੰਮ ਨੂੰ ਚੈੱਕ ਕਰ ਕੇ ਪੈਸੇ ਦਿੱਤੇ ਜਾਣਗੇ।


Related News