ਵਿਦੇਸ਼ੀ ਵਿਦਿਆਰਥਣ ਨੇ ਪੀਤੀ ਬਲੀਚ ਕ੍ਰੀਮ, ਲਾਈਬੀਰੀਆ ਤੋਂ ਆ ਕਰ ਰਹੀ BBA ਦੀ ਪੜ੍ਹਾਈ

Thursday, Aug 31, 2023 - 11:19 AM (IST)

ਵਿਦੇਸ਼ੀ ਵਿਦਿਆਰਥਣ ਨੇ ਪੀਤੀ ਬਲੀਚ ਕ੍ਰੀਮ, ਲਾਈਬੀਰੀਆ ਤੋਂ ਆ ਕਰ ਰਹੀ BBA ਦੀ ਪੜ੍ਹਾਈ

ਲੁਧਿਆਣਾ (ਰਾਜ) : ਫਿਰੋਜ਼ਪੁਰ ਰੋਡ ਸਥਿਤ ਇਕ ਪ੍ਰਾਈਵੇਟ ਯੂਨੀਵਰਸਿਟੀ ’ਚ ਪੜ੍ਹਨ ਵਾਲੀ ਵਿਦੇਸ਼ੀ ਵਿਦਿਆਰਥਣ ਨੇ ਸ਼ੱਕੀ ਹਾਲਾਤ ’ਚ ਬਲੀਚ ਕ੍ਰੀਮ ਪੀ ਲਈ। ਉਸ ਨੂੰ ਗੰਭੀਰ ਹਾਲਤ ਵਿਚ ਸਾਥੀਆਂ ਨੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ।

ਇਹ ਵੀ ਪੜ੍ਹੋ : ਰੱਖੜੀ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਭਿਆਨਕ ਹਾਦਸੇ ਦੌਰਾਨ ਪਤਨੀ ਦੀ ਮੌਤ, ਪਤੀ PGI ਰੈਫ਼ਰ

ਜਾਣਕਾਰੀ ਅਨੁਸਾਰ ਵਿਦੇਸ਼ੀ ਵਿਦਿਆਰਥਣ ਲਾਈਬੀਰੀਆ ਤੋਂ ਬੀ. ਬੀ. ਏ. ਦੀ ਪੜ੍ਹਾਈ ਕਰਨ ਲਈ ਫਿਰੋਜ਼ਪੁਰ ਰੋਡ ਸਥਿਤ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਆਈ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਸ ਨੇ ਕ੍ਰੀਮ ਪੀ ਲਈ ਸੀ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ।

ਇਹ ਵੀ ਪੜ੍ਹੋ : ਚਾਵਾਂ ਨਾਲ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਭਿਆਨਕ ਹਾਦਸੇ ਦਾ ਸ਼ਿਕਾਰ, ਸੜਕ 'ਤੇ ਪਈ ਤੜਫ਼ਦੀ ਰਹੀ

ਸਿਵਲ ਹਸਪਤਾਲ ਵਿਚ ਮਰੀਜ਼ਾਂ ਦੀ ਭੀੜ ਅਤੇ ਇਲਾਜ ਜਲਦ ਨਾ ਮਿਲਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਵਿਚ ਲੈ ਕੇ ਪੁੱਜੇ। ਥਾਣਾ ਸਰਾਭਾ ਨਗਰ ਦੇ ਐੱਸ. ਐੱਚ. ਓ. ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਕੋਲ ਸੂਚਨਾ ਨਹੀਂ ਆਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News