ਪੰਜਾਬ ਦੇ 11 ਜ਼ਿਲ੍ਹਿਆਂ 'ਚ ਮੌਸਮ ਮਹਿਕਮੇ ਵੱਲੋਂ ਰੈੱਡ ਅਲਰਟ ਜਾਰੀ, ਭਲਕੇ ਮੀਂਹ ਪੈਣ ਦੇ ਨਾਲ ਵਧੇਗੀ ਹੋਰ ਠੰਡ

Saturday, Dec 24, 2022 - 05:41 PM (IST)

ਜਲੰਧਰ- ਪਿਛਲੇ 5 ਦਿਨਾਂ ਤੋਂ ਪੰਜਾਬ ਧੁੰਦ ਦੀ ਲਪੇਟ ਵਿਚ ਘਿਰਿਆ ਹੋਇਆ ਹੈ। ਸੀਤ ਲਹਿਰ ਚੱਲਣ ਨਾਲ ਦਿਨ ਵਿਚ ਵੀ ਠੰਡ ਵੱਧ ਗਈ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿਚ ਵੀ ਕਾਫ਼ੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਫਿਰੋਜ਼ਪੁਰ ਮੰਡਲ ਤੋਂ ਧੁੰਦ ਦੇ ਕਾਰਨ 14 ਟਰੇਨਾਂ ਰੱਦ ਰਹੀਆਂ ਹਨ। ਮੌਸਮ ਮਹਿਕਮੇ ਮੁਤਾਬਕ ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਸ਼ਨੀਵਾਰ ਧੁੰਦ ਦਾ ਰੈੱਡ ਅਤੇ 3 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸੰਘਣੀ ਧੁੰਦ ਦੇ ਕਾਰਨ ਵਿਜ਼ੀਬਲਿਟੀ ਘੱਟ ਰਹੇਗੀ। ਪੱਛਮੀ ਹਿਮਾਲਿਆ 'ਤੇ ਨਵਾਂ ਵੈਸਟਰਨ ਡਿਸਟਰਬੈਂਸ ਬਣਨ ਦੇ ਆਸਾਰ ਹਨ, ਜੋ 26-27 ਦਸੰਬਰ ਨੂੰ ਸਰਗਰਮ ਹਰੋ ਸਕਦਾ ਹੈ। ਇਸ ਦੇ ਅਸਰ ਨਾਲ ਬਾਰਿਸ਼ ਅਤੇ ਬਰਫ਼ਬਾਰੀ ਹੋ ਸਕਦੀ ਹੈ। ਠੰਡੀਆਂ ਹਵਾਵਾਂ ਮੈਦਾਨੀ ਇਲਾਕਿਆਂ ਨੂੰ ਠੰਡਾ ਕਰਨਗੀਆਂ। ਇਸ ਵਾਰ ਹਿਮਾਲਿਆ ਵਿਚ ਮਜ਼ਬੂਤ ਪੈਟਰਨ ਡਿਸਟਰਬੈਂਸ ਨਾ ਬਣਨ ਦੇ ਕਾਰਨ ਦੇਰੀ ਨਾਲ ਬਰਫ਼ਬਾਰੀ ਹੋ ਰਹੀ ਹੈ। ਤਿੰਨ ਜ਼ਿਲ੍ਹੇ ਅੰਮ੍ਰਿਤਸਰ, ਜਲੰਧਰ ਅਤੇ ਮੁਕਤਸਰ ਠੰਡੇ ਹਨ। ਦਿਨ ਵਿਚ ਤਾਪਮਾਨ ਬਾਕੀ ਜ਼ਿਲ੍ਹਿਆਂ ਦੀ ਤੁਲਨਾ ਵਿਚ ਘੱਟ ਹੈ। ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 7 ਤੋਂ 8 ਡਿਗਰੀ ਸੈਲਸੀਅਸ ਵਿਚਾਲੇ ਰਿਹਾ ਜਦਕਿ ਵਾਧੂ ਤਾਪਮਾਨ 10 ਤੋਂ 14 ਡਿਗਰੀ ਸੈਲਸੀਅਸ ਵਿਚ ਰਿਕਾਰਡ ਕੀਤਾ ਗਿਆ। 

ਇਹ ਵੀ ਪੜ੍ਹੋ : Year Ender 2022: ਸੱਤਾ ਪਲਟਣ, ਸਿੱਧੂ ਮੂਸੇਵਾਲਾ ਦੇ ਕਤਲ ਸਣੇ ਪੰਜਾਬ ਦੀ ਸਿਆਸਤ 'ਚ ਗਰਮਾਏ ਰਹੇ ਇਹ ਵੱਡੇ ਮੁੱਦੇ

ਆਉਣ ਵਾਲੇ ਦਿਨਾਂ ਵਿਚ ਕੁਝ ਅਜਿਹਾ ਰਹੇਗਾ ਮੌਸਮ 
ਅਗਲੇ 4 ਦਿਨ ਧੁੰਦ, ਸੀਤ ਲਹਿਰ, ਅਤੇ ਕੋਹਰੇ ਦਾ ਕਹਿਰ ਵਧੇਗਾ। 26 ਅਤੇ 27 ਦਸੰਬਰ ਨੂੰ ਬਾਰਿਸ਼ ਦੇ ਆਸਾਰ ਹਨ। 

11 ਜ਼ਿਲ੍ਹਿਆਂ ਵਿਚ ਰੈੱਡ ਅਲਰਟ 
ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਵਿਚ ਰੈੱਡ ਅਲਰਟ ਹੈ। 

ਇਹ ਵੀ ਪੜ੍ਹੋ : ਜਲੰਧਰ: ਸ਼ਾਲ ਨਾਲ ਗਲਾ ਘੁੱਟ ਕੇ ਨਾਨੀ ਨੂੰ ਦੋਹਤੇ ਨੇ ਦਿੱਤੀ ਸੀ ਬੇਰਹਿਮ ਮੌਤ, ਗ੍ਰਿਫ਼ਤਾਰ ਮੁਲਜ਼ਮਾਂ ਨੇ ਖੋਲ੍ਹੇ ਰਾਜ਼

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ’ਚ 4.7 ਡਿਗਰੀ ਸੈਲਸੀਅਸ ਸ਼ੁੱਕਰਵਾਰ ਸਭ ਤੋਂ ਘੱਟ ਤਾਪਮਾਨ ਰਿਕਾਰਡ ਹੋਇਆ, ਜਦਕਿ ਅੰਮ੍ਰਿਤਸਰ ’ਚ 6.8, ਲੁਧਿਆਣਾ ’ਚ 7.1, ਪਟਿਆਲਾ ’ਚ 6.2, ਪਠਾਨਕੋਟ ’ਚ 8.4, ਬਠਿੰਡਾ ’ਚ 5, ਫਰੀਦਕੋਟ ’ਚ 7.2, ਬਰਨਾਲਾ ’ਚ 7.1, ਫਤਿਹਗੜ੍ਹ ਸਾਹਿਬ ’ਚ 6.3, ਫਿਰੋਜ਼ਪੁਰ ’ਚ 8.5, ਜਲੰਧਰ ’ਚ 7.2, ਮੋਗਾ ’ਚ 7.3, ਮੋਹਾਲੀ ’ਚ 8.2, ਸ੍ਰੀ ਮੁਕਤਸਰ ਸਾਹਿਬ ’ਚ 7.4, ਰੋਪੜ ’ਚ 6.5, ਸ਼ਹੀਦ ਭਗਤ ਸਿੰਘ ਨਗਰ ’ਚ 5.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਨੇ ਦੱਸਿਆ ਕਿ ਪੰਜਾਬ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹੁਣ ਪਹਿਲਾਂ ਦੀ ਤੁਲਨਾ ’ਚ ਧੁੰਦ ਸੰਘਣੀ ਨਹੀਂ ਪਵੇਗੀ, ਜਿਸ ਨਾਲ ਲੋਕਾਂ ਨੂੰ ਕਿਸੇ ਹੱਦ ਤਕ ਰਾਹਤ ਮਿਲੇਗੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News