5ਵਾਂ ਵਿਸ਼ਾਲ ਜਗਰਾਤਾ ਕਰਵਾਇਆ

4/15/2019 3:57:16 AM

ਫਿਰੋਜ਼ਪੁਰ (ਅਕਾਲੀਆਂਵਾਲਾ)-ਦੇਵਾ ਜੀ ਜ਼ੀਰੇ ਵਾਲੇ ਸੇਵਾ ਸੰਮਤੀ ਵੱਲੋਂ ਚੇਤ ਦੇ ਨਰਾਤਿਆਂ ਦੀ ਅਸ਼ਟਮੀ ਮੌਕੇ ਸਵੇਰੇ ਹਵਨ ਯੱਗ ਅਤੇ ਕੰਜਕ ਪੂਜਨ ਉਪਰੰਤ ਰਾਤ ਨੂੰ ਰਿੱਕੀ ਵੋਹਰਾ ਦੇਵਾ ਜੀ ਦੀ ਰਹਿਨੁਮਾਈ ਹੇਠ 5ਵੇਂ ਵਿਸ਼ਾਲ ਜਗਰਾਤੇ ਦਾ ਆਯੋਜਨ ਮੁਹੱਲਾ ਜੱਟਾਂ ਵਿਖੇ ਕੀਤਾ ਗਿਆ। ਜਗਰਾਤੇ ਦੀ ਸ਼ੁਰੂਆਤ ਜੋਤ ਪ੍ਰਜਵੱਲਿਤ ਕਰ ਕੇ ਅਤੇ ਗਣੇਸ਼ ਵੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਮੋਗਾ ਦੇ ਪ੍ਰਸਿੱਧ ਗਾਇਕ ਧਰਮਿੰਦਰ ਐਂਡ ਪਾਰਟੀ ਅਤੇ ਜ਼ੀਰਾ ਦੀਆਂ ਭਜਨ ਮੰਡਲੀਆਂ ਵੱਲੋਂ ਭੇਟਾਂ ਗਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਸਵੇਰੇ ਤਾਰਾ ਰਾਣੀ ਦੀ ਅਮਰ ਕਥਾ ਉਪਰੰਤ ਹਲਵਾ ਛੋਲੇ ਦਾ ਪ੍ਰਸ਼ਾਦ ਵੰਡਿਆ ਗਿਆ। ਜਗਰਾਤੇ ਦੌਰਾਨ ਮਾਂ ਭਗਵਤੀ ਦਾ ਸੁੰਦਰ ਪਹਾੜੀਆਂ ਵਾਲਾ ਭਵਨ ਅਤੇ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਮਾਂ ਦਾ ਆਸ਼ੀਰਵਾਦ ਲੈਣ ਵਾਲਿਆਂ ਵਿਚ ਕੌਂਸਲਰ ਧਰਮਪਾਲ ਚੁੱਘ, ਵਿੱਕੀ ਵੋਹਰਾ, ਕਿਰਨ ਗੌੜ ਜ਼ਿਲਾ ਸਕੱਤਰ ਭਾਜਪਾ, ਰਾਹੁਲ ਅਗਰਵਾਲ, ਬੱਬੂ ਸ਼ਰਮਾ, ਅਨਿਲ ਕਾਲੀਆ, ਅਨੀ ਜੁਨੇਜਾ, ਅੰਜਲੀ ਮਦਾਨ, ਸਿੰਮੀ ਵੋਹਰਾ, ਸੁਨੀਤਾ ਮਦਾਨ, ਅਸੀਸ ਚੁੱਗ, ਮੰਜਲੀ ਮਦਾਨ, ਪੰਕਜ ਸਿੰਗਲਾ, ਮਹੰਤ ਭਗਵਾਨ ਦਾਸ, ਰਵਿੰਦਰ ਬੇਰੀ, ਮਨੀਸ਼ ਜੱਸਲ, ਗੌਰਵ ਮਾਗੋ ਆਦਿ ਤੋਂ ਇਲਾਵਾ ਮੋਗਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਆਦਿ ਦੇ ਭਗਤਜਨ ਹਾਜ਼ਰ ਸਨ। ਇਸ ਮੌਕੇ ਕੌਂਸਲਰ ਧਰਮਪਾਲ ਚੁੱਘ, ਕਿਰਨ ਗੌੜ ਜ਼ਿਲਾ ਸਕੱਤਰ ਭਾਜਪਾ ਨੇ ਕਿਹਾ ਕਿ ਮਾਂ ਭਗਵਤੀ ਦੀ ਅਰਾਧਨਾ ਕਰਨ ਨਾਲ ਭਗਤ ਦੇ ਸਾਰੇ ਦੁੱਖ ਦੂਰ ਹੁੰਦੇ ਹਨ, ਦੇਵੀ ਦੁਰਗਾ ਦੀ ਪਵਿੱਤਰ ਭਗਤੀ ਨਾਲ ਭਗਤ ਨੂੰ ਧਰਮ ਦੇ ਰਸਤੇ ’ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ।