ਕਿਸਾਨ ਜਾਗਰੂਕਤਾ ਕੈਂਪ ਲਾਇਆ

Monday, Apr 15, 2019 - 03:54 AM (IST)

ਕਿਸਾਨ ਜਾਗਰੂਕਤਾ ਕੈਂਪ ਲਾਇਆ
ਫਿਰੋਜ਼ਪੁਰ (ਬੰਟੀ)–ਮੁੱਖ ਖੇਤੀਬਾਡ਼ੀ ਅਧਿਕਾਰੀ ਫਾਜ਼ਿਲਕਾ ਡਾ. ਮਨਜੀਤ ਸਿੰਘ ਦੇ ਨਿਰਦੇਸ਼ਾਂ ਅਧੀਨ ਅਤੇ ਬਲਾਕ ਖੇਤੀਬਾਡ਼ੀ ਅਧਿਕਾਰੀ ਜਲਾਲਾਬਾਦ ਹਰਪ੍ਰੀਤਪਾਲ ਕੌਰ ਦੀ ਅਗਵਾਈ ਹੇਠ ਫਸਲ ਨੂੰ ਕਿਸੇ ਤਰ੍ਹਾਂ ਅਸੁਖਦ ਘਟਨਾ ਤੋਂ ਬਚਾਉਣ ਦੇ ਲਈ ਪਿੰਡ ਢੰਡੀ ਕਦੀਮ ਵਿਚ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਜਲਾਲਾਬਾਦ ਦੇ ਏ.ਐîੱਸ.ਆਈ ਸ਼ਿਵਬਰਨ ਅਤੇ ਬੀ.ਟੀ.ਐîîੱਮ ਅਮਨਦੀਪ ਕੰਬੋਜ ਵੱਲੋਂ ਕੈਂਪ ਲਾਇਆ ਗਿਆ। ਜਿਸ ਵਿਚ ਕਿਸਾਨਾਂ ਨੂੰ ਸਪ੍ਰੇਅ ਵਾਲੀਆਂ ਵੱਡੀਆਂ ਟੈਂਕੀਆਂ ਅਤੇ ਹੋਰ ਪਾਣੀ ਨਾਲ ਭਰਣ ਵਾਲੇ ਬਰਤਨ ਭਰ ਕੇ ਰੱਖਣ ਲਈ ਕਿਹਾ ਗਿਆ। ਕੈਂਪ ਵਿਚ ਗੁਰਦੇਵ ਸਿੰਘ (ਮੈਂਬਰ) , ਬਾਜ ਸਿੰਘ (ਸਾਬਕਾ ਮੈਂਬਰ) , ਸਰਸਾ ਸਿੰਘ , ਕਰਨੈਲ ਸਿੰਘ , ਜਗਤਾਰ ਸਿੰਘ , ਲੱਡੂ ਸਿੰਘ , ਪੋਲਾ ਸਿੰਘ , ਟੂਲਾ ਸਿੰਘ ਮੌਜੂਦ ਸਨ। ਇਸ ਮੁਹਿੰਮ ਦੇ ਤਹਿਤ ਪਿੰਡਾਂ ਵਿਚ ਇਸ਼ਤਿਹਾਰ ਲਾਏ ਗਏ ਹਨ। ਇਹ ਮੁਹਿੰਮ ਪਿੰਡ ਪ੍ਰਭਾਤ ਸਿੰਘ ਵਾਲਾ ਉਤਾਡ਼, ਪ੍ਰਭਾਤ ਸਿੰਘ ਵਾਲਾ ਹਿਠਾਡ਼ , ਮੋਹਕਮ ਅਰਾਈਆਂ , ਮੰਨੇਵਾਲਾ , ਊਧਮ ਸਿੰਘ ਨਗਰ ਵਿਚ ਵੀ ਚਲਾਈ ਗਈ। ਇਸ ਤੋਂ ਇਲਾਵਾ ਮੁੱਖ ਖੇਤੀਬਾਡ਼ੀ ਅਧਿਕਾਰੀ ਫਾਜ਼ਿਲਕਾ ਡਾ.ਮਨਜੀਤ ਸਿੰਘ ਅਤੇ ਬਲਾਕ ਖੇਤੀਬਾਡ਼ੀ ਅਧਿਕਾਰੀ ਜਲਾਲਾਬਾਦ ਹਰਪ੍ਰੀਤਪਾਲ ਕੌਰ ਦੇ ਨਿਰਦੇਸ਼ਾਂ ਅਧੀਨ ਏ.ਈ.ਓ. ਹੰਸ ਰਾਜ ਅਤੇ ਏ. ਐੱਸ.ਆਈ ਜਰਨਮਜੀਤ ਸਿੰਘ ਵੱਲੋਂ ਚੱਕ ਖੇਡ਼ੇਵਾਲਾ ਸਦੇ ਸਰਕਲ ਚੱਕ ਭਾਬਡ਼ਾ , ਚੱਕ ਦੁਮਾਲ ਅਤੇ ਬਾਹਮਣੀ ਵਾਲਾ ਪਿੰਡ ਵਿਚ ਕਿਸਾਨਾਂ ਨੂੰ ਅੱਗ ਲੱਗਣ ਦੇ ਕਾਰਨ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਅਸੁਖਦ ਘਟਨਾ ਤੋਂ ਬਚਾਅ ਦੇ ਲਈ ਉîîਚਿਤ ਯਤਨ ਕਰਨ ਦੇ ਲਈ ਜਾਗਰੂਕ ਕੀਤਾ। ਇਸ ਸਬੰਧ ’ਚ ਸੰਯੁਕਤ ਥਾਵਾਂ ਜਿਵੇਂ ਕਿ ਬੀਡ਼ੀ, ਸਿਗਰੇਟ ਦਾ ਇਸਤੇਮਾਲ , ਅੱਗ ਜਲਾਉਣ , ਬਿਜਲੀ ਦੀਆਂ ਤਾਰਾਂ ਆਦਿ ਵਿਚ ਹੋਣ ਵਾਲੇ ਸਪਾਰਕ ਤੋਂ ਬਚਣ ਦੇ ਲਈ ਕਿਹਾ। ਖੇਤਾਂ ਵਿਚ ਸਪ੍ਰੇਅ ਪੰਪ ਅਤੇ ਪਾਣੀ ਦੇ ਬਰਤਨ ਭਰ ਕੇ ਰੱਖੇ ਜਾਣ , ਜਿਨ੍ਹਾਂ ਖੇਤਾਂ ਵਿਚ ਟ੍ਰਾਂਸਫਾਰਮਰ ਲੱਗੇ ਹਨ ਉਨ੍ਹਾਂ ਦੇ ਨਜਦੀਕ ਕਣਕ ਦੀ ਫਸਲ ਦੀ ਕਟਾਈ ਹੱਥਾਂ ਨਾਲ ਕੀਤੀ ਜਾਵੇ ਅਤੇ ਕੱਟੀ ਹੋਈ ਕਣਕ ਦੀ ਫਸਲ ਦੂਰ ਕਰ ਦਿੱਤੀ ਜਾਵੇ।

Related News