ਇਕ ਰੋਜ਼ਾ ਰਾਸ਼ਟਰੀ ਸੰਗੋਸ਼ਠੀ ਆਯੋਜਿਤ

Sunday, Mar 31, 2019 - 04:25 AM (IST)

ਇਕ ਰੋਜ਼ਾ ਰਾਸ਼ਟਰੀ ਸੰਗੋਸ਼ਠੀ ਆਯੋਜਿਤ
ਫਿਰੋਜ਼ਪੁਰ (ਕੁਮਾਰ)–ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਵਿਚ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਦੀ ਅਗਵਾਈ ਹੇਠ ਇਤਿਹਾਸ ਵਿਭਾਗ ਵੱਲੋਂ ਇਕ ਰੋਜ਼ਾ ਰਾਸ਼ਟਰੀ ਸੰਗੋਸ਼ਠੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ਪਾਲੀਟੀਕਲ ਥੋਟਰਸ ਮੀਡੀਆ-ਏ-ਹਿਸਟੋਰੀਕਲ ਆਊਟਲੁਕ ਰੱਖਿਅਆ ਗਿਆ, ਜਿਸ ਵਿਚ ਪ੍ਰੋ. ਅਮਿਤ ਕੁਮਾਰ ਯੂ. ਪੀ., ਡਾ. ਪਮੋਦ ਕੁਮਾਰ ਮੁਜਫਰ ਨਗਰ, ਡਾ. ਪੂਨਮ ਸੂਦ ਦਿੱਲੀ, ਡਾ. ਮੁਹੰਮਦ ਈਦਰਿਸ ਪਟਿਆਲਾ, ਪ੍ਰੋ. ਏ. ਪੀ. ਐਸ਼ ਚੌਹਾਨ ਗਵਾਲੀਅਰ ਤੇ ਡਾ. ਅਸ਼ੀਸ਼ ਕੁਮਾਰ ਚੰਡੀਗਡ਼੍ਹ ਨੇ ਵਿਸ਼ੇਸ਼ ਤੌਰ ''ਤੇ ਹਿੱਸਾ ਲਿਆ। ਸੰਗੋਸ਼ਠੀ ਦੀ ਸ਼ੁਰੂਆਤ ਵਿਚ ਕਾਲਜ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਾਲਜ ਦੇ ਇਤਿਹਾਸ ''ਤੇ ਰੌਸ਼ਨੀ ਪਾਈ। ਇਸ ਦੌਰਾਨ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਾਲਜ ਦੇ ਪ੍ਰਾਫੈਸਰਾਂ ਤੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀਆਂ ਦਿੱਤੀਆਂ। ਇਸ ਸੰਗੋਸ਼ਠੀ ਨੂੰ ਸਫਲ ਬਣਾਉਣ ''ਚ ਡਾ. ਅਮਿਤ ਕੁਮਾਰ ਸਿੰਘ, ਡਾ. ਰਾਜ ਕੁਮਾਰ ਤੇ ਮੈਡਮ ਰਮਨਪ੍ਰੀਤ ਕੌਰ ਦਾ ਅਹਿਮ ਯੋਗਦਾਨ ਰਿਹਾ।

Related News