ਬ੍ਰਹਮਾਸਤਵ ਸ਼੍ਰੀ ਪ੍ਰਾਪਤੀ ਬਹੁਤ ਮੁਸ਼ਕਲ ਹੈ : ਸਵਾਮੀ ਵਿਦਿਆ ਨੰਦ
Sunday, Mar 31, 2019 - 04:25 AM (IST)
ਫਿਰੋਜ਼ਪੁਰ (ਕੁਮਾਰ)–ਮੰਦਰ ਨੈਨੂ ਭਗਤ ਵਿਚ ਚੱਲ ਰਹੇ 21ਵੇਂ ਮਹਿਰਾ ਵੇਦਾਂਤ ਸੰਮੇਲਨ ਵਿਚ 5ਵੇਂ ਦਿਨ ਪ੍ਰਵਚਨ ਕਰਦੇ ਹੋਏ ਸਵਾਮੀ ਵਿਦਿਆ ਨੰਦ ਜੀ ਮਹਾਰਾਜ ਨੇ ਕਿਹਾ ਕਿ ਈਸ਼ਵਰ ਮੁੱਖ ਤੇ ਬ੍ਰਾਹਮਣ, ਭੁਜਾ ਤੋਂ ਕਸ਼ਤਰੀਏ ਉਤਪਨ ਹੋਏ ਹਨ। ਮਨੁੱਖ ਬੁਰਾ ਆਚਰਨ ਕਰਨ ਨਾਲ ਭ੍ਰਿਸ਼ਟ ਹੋ ਜਾਂਦੇ ਹਨ। ਅੰਤ ਵਿਦਵਾਨ ਨੂੰ ਚਾਹੀਦਾ ਹੈ ਕਿ ਸਰੇਸ਼ਠ ਸਥਾਨ ਪ੍ਰਾਪਤ ਕਰ ਕੇ ਉਸ ਦੀ ਰੱਖਿਆ ਕਰਨ, ਉਹ ਬ੍ਰਾਹਮਣ ਦੇਵਤਿਆਂ ਦੇ ਲਈ ਹਰਮਨ ਪਿਆਰੇ ਹੋ ਕੇ ਸਵਰਗ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਦੌਰਾਨ ਸਵਾਮੀ ਈਸ਼ਵਰਾਨੰਦ ਜੀ ਨੇ ਕਿਹਾ ਕਿ ਸ਼ਿਵ ਮਹਾ ਪੁਰਾਣ ’ਚ ਇਕ ਸਮੇਂ ਪਾਰਵਤੀ ਨੂੰ ਇਹ ਵਚਨ ਸੁਣਾ ਕੇ ਭਗਵਾਨ ਸ਼ਿਵ ਪ੍ਰਸੰਨ ਹੋ ਕੇ ਇਹ ਵਾਕਿਆ ਕਹਿਣ ਲੱਗੇ ਹਨ ਕਿ ਪ੍ਰਿਏ ਮੇਰੀ ਗੱਲ ਸੁਣੋ ਮੈਂ ਆਪਣੇ ਭਗਤਾਂ ਦਾ ਪਾਲਣ ਕਰਨ ਲਈ ਇਸ ਮਨ ਵਿਚ ਪ੍ਰੀਤੀਪੂਰਵਕ ਨਿਵਾਸ ਕਰਾਂਗਾ, ਮੇਰੀ ਭਗਤੀ ਦੇ ਪ੍ਰਭਾਵ ਤੋਂ ਪਰਾਕਰਮੀ ਮੇਰਾ ਦਰਸ਼ਨ ਕਰਨਗੇ। ਇਸ ਦੌਰਾਨ ਬਾਪੂ ਮਹਿਰਾ ਨੇ ਕਿਹਾ ਕਿ ਜੋ ਮਨੁੱਖ ਬ੍ਰਾਹਮਣ, ਦੇਵਤਾ, ਗਊ ਪੱਖ ਨੂੰ ਛੱਡ ਕੇ ਹੋਰ ਝੂਠੀ ਗਵਾਹੀ ਕਰਦਾ ਹੈ ਅਤੇ ਸਦਾ ਮਿਥਿਆ ਭਾਸ਼ਣ ਕਰਦਾ ਹੈ, ਉਹ ਨਰਕ ’ਚ ਜਾਂਦਾ ਹੈ। ਅੰਤ ’ਚ ਕਵਿਤਾ ਬਿਹਾਰੀ ਭਜਨ ਸਮਰਾਟ ਲਾਡਲੀ ਦਾਸ ਜੀ ਨੇ ਭਜਨਾਂ ਨਾਲ ਸੰਗਤ ਨੂੰ ਮੰਤਰਮੁਗਧ ਕੀਤਾ।