ਸਿਰਫ਼ਿਰੇ ਨੌਜਵਾਨ ਦਾ ਕਾਰਾ, ਕੁੜੀ ਨੇ ਤੰਗ ਕਰਨ ਤੋਂ ਰੋਕਿਆ ਤਾਂ ਘਰ ਜਾ ਕੇ ਮਾਰ 'ਤੀ ਗੋਲ਼ੀ

Saturday, Jan 28, 2023 - 12:01 AM (IST)

ਸਿਰਫ਼ਿਰੇ ਨੌਜਵਾਨ ਦਾ ਕਾਰਾ, ਕੁੜੀ ਨੇ ਤੰਗ ਕਰਨ ਤੋਂ ਰੋਕਿਆ ਤਾਂ ਘਰ ਜਾ ਕੇ ਮਾਰ 'ਤੀ ਗੋਲ਼ੀ

ਅੰਮ੍ਰਿਤਸਰ (ਅਰੁਣ)- ਇਕ ਸਿਰਫ਼ਿਰੇ ਨੌਜਵਾਨ ਵੱਲੋਂ ਅੱਜ ਸ਼ਾਮ ਘਰ ਦੇ ਬਾਹਰ ਖੜ੍ਹੀ ਇਕ ਮੁਟਿਆਰ ਉਪਰ ਗੋਲੀ ਚਲਾਉਦਿਆਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਮੁਟਿਆਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਗੁੰਮਟਾਲਾ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਹਮਲਾਵਰ ਨੌਜਵਾਨ ਜੋ ਝਬਾਲ ਨੇੜੇ ਸਥਿਤ ਪਿੰਡ ਸੋਹਲ ਦਾ ਵਾਸੀ ਹੈ ਅਤੇ ਅੰਮ੍ਰਿਤਸਰ ਵਿਚ ਕਿਰਾਏ ’ਤੇ ਰਹਿ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਭਿਆਨਕ ਹਾਦਸੇ ਨੇ ਬੁਝਾਇਆ ਘਰ ਦਾ 'ਚਿਰਾਗ', ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਕਾਰਨ ਨੌਜਵਾਨ ਦੀ ਮੌਤ

ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਹਿਲਾਂ ਵੀ ਇਸ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਕੁੜੀ ਦੇ ਪਰਿਵਾਰ ਵੱਲੋਂ ਨੌਜਵਾਨ ਦੇ ਖ਼ਿਲਾਫ਼ ਥਾਣਾ ਕੰਟੋਨਮੈਂਟ ਵਿਖੇ ਧਾਰਾ 354-ਡੀ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ। ਅੱਜ ਸ਼ਾਮ ਮੋਟਰਸਾਈਕਲ ’ਤੇ ਆਪਣੇ ਕਿਸੇ ਹੋਰ ਸਾਥੀ ਨਾਲ ਮਿਲ ਕੇ ਪੁੱਜੇ ਇਸ ਨੌਜਵਾਨ ਰਾਜਪਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵੱਲੋਂ ਜਾਨਲੇਵਾ ਹਮਲਾ ਕਰਦਿਆਂ ਕੁੜੀ ਉੱਪਰ ਗੋਲ਼ੀ ਚਲਾ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਬੰਦੀ ਸਿੰਘਾਂ ਨੂੰ ਹਰ ਮਹੀਨੇ ਮਿਲੇਗਾ ਸਨਮਾਨ ਭੱਤਾ, SGPC ਨੇ ਲਏ ਕਈ ਅਹਿਮ ਫ਼ੈਸਲੇ

ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ ਫੁਟੇਜ਼ ਕਬਜ਼ੇ ਵਿਚ ਲੈਣ ਮਗਰੋਂ ਮੁਲਜ਼ਮਾਂ ਖਿਲਾਫ ਇਰਾਦਾ ਕਤਲ ਦੋਸ਼ ਦੇ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News