ਖੰਨਾ ਵਿਚ ਚੱਲਦੀ ਕਾਰ ਨੂੰ ਲੱਗ ਗਈ ਅੱਗ

Thursday, Aug 20, 2026 - 01:59 PM (IST)

ਖੰਨਾ ਵਿਚ ਚੱਲਦੀ ਕਾਰ ਨੂੰ ਲੱਗ ਗਈ ਅੱਗ

ਖੰਨਾ (ਵਿਪਨ): ਖੰਨਾ ਵਿਚ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਕਾਰ ਸੜ ਗਈ। ਹਾਲਾਂਕਿ ਕਾਰ ਸਵਾਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹਾਦਸਾ ਖੰਨਾ ਦੇ ਸਮਰਾਲਾ ਰੋਡ 'ਤੇ ਹੋਇਆ, ਜਿੱਥੇ ਸਮਰਾਲਾ ਤੋਂ ਕੁਰੁਕਸ਼ੇਤਰ ਜਾ ਰਹੇ ਨੌਜਵਾਨ ਦੀ ਵੈਨਿਊ ਕਾਰ ਨੂੰ ਮਗਰੋਂ ਆ ਰਹੇ ਬਾਈਕ ਸਵਾਰਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਰੋਕਿਆ। ਕਾਰ ਤੋਂ ਧੂੰਆਂ ਨਿਕਲ ਰਿਹਾ ਸੀ। ਜਦੋਂ ਤਕ ਕਾਰ ਸਵਾਰ ਨੇ ਕਾਰ ਨੂੰ ਰੋਕਿਆ ਉਦੋਂ ਤਕ ਕਾਰ ਅੱਗ ਦੀ ਲਪੇਟ ਵਿਚ ਆ ਗਈ ਸੀ। 

ਹਾਦਸੇ ਦੀ ਸੂਚਨਾ ਮਿਲਣ 'ਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ। ਕਾਰ ਸਵਾਰ ਆਸ਼ੀਸ਼ ਨੇ ਦੱਸਿਆ ਕਿ ਕਾਰ ਤੋਂ ਪੈਟਰੋਲ ਲੀਕ ਹੋ ਰਿਹਾ ਸੀ। ਆਲੇ-ਦੁਆਲੇ ਦੇ ਲੋਕਾਂ ਵੱਲੋਂ ਇਸ ਲੀਕੇਜ ਬਾਰੇ ਦੱਸੇ ਜਾਣ 'ਤੇ ਜਦੋਂ ਤਕ ਉਸ ਨੇ ਕਾਰ ਰੋਕੀ ਤਾਂ ਉਸ ਨੂੰ ਅੱਗ ਲੱਗ ਚੁੱਕੀ ਸੀ। ਉਸ ਨੇ ਕਿਸੇ ਤਰੀਕੇ ਆਪਣੀ ਜਾਨ ਤਾਂ ਬਚਾ ਲਈ ਪਰ ਕਾਰ ਪੂਰੀ ਤਰ੍ਹਾਂ ਸੜ ਗਈ। 

ਰਾਹਗੀਰ ਲਾਭ ਸਿੰਘ ਨੇ ਦੱਸਿਆ ਕਿ ਮਗਰੋਂ ਬਾਈਕ ਸਵਾਰ ਨੇ ਰੌਲ਼ਾ ਪਾ ਕੇ ਕਾਰ ਸਵਾਰ ਨੂੰ ਰੋਕਿਆ, ਕਾਰ ਨੂੰ ਅੱਗ ਲੱਗ ਗਈ ਸੀ। ਕਾਰ ਸਵਾਰ ਨੂੰ ਉਤਾਰ ਲਿਆ ਗਿਆ, ਪਰ ਉਹ ਬਹੁਤ ਘਬਰਾ ਗਿਆ ਸੀ। ਦਰਵਾਜ਼ਿਆਂ ਦੇ ਲੋਕ ਨਾ ਖੁੱਲ੍ਹਣ ਕਾਰਨ ਕਾਰ ਬੁਰੀ ਤਰ੍ਹਾਂ ਸੜ ਗਈ। ਫ਼ਾਇਰ ਬ੍ਰਿਗੇਡ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਰ ਨੂੰ ਅੱਗ ਲੱਗ ਗਈ ਹੈ, ਉਹ ਤੁਰੰਤ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਕਾਰ ਸਵਾਰ ਨੂੰ ਬਚਾ ਲਿਆ ਗਿਆ ਹੈ, ਪਰ ਕਾਰ ਨੂੰ ਅੱਗ ਨਾਲ ਕਾਫ਼ੀ ਨੁਕਸਾਨ ਹੋਇਆ ਹੈ। 
 


author

Anmol Tagra

Content Editor

Related News